Thursday, April 23, 2026

ਮੰਤਰੀ ਜੋਸ਼ੀ ਨੇ ਕੀਤਾ ਮੈਡੀਕਲ ਕਾਲਜ ਵਿਖੇ 2 ਨਵੇਂ ਟਿਊਬਵੈਲਾਂ ਦਾ ਉਦਘਾਟਨ

ਮੈਡੀਕਲ ਕਾਲਜ ਤੋਂ ਨਵੇਂ ਪੌਦੇ ਲਗਾਉਣ ਦੀ ਕੀਤੀ ਸ਼ੁਰੂਆਤ

PPN0706201509

ਅੰਮ੍ਰਿਤਸਰ, 7 ਜੂਨ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸੀ ਨੇ ਅੱਜ ਮੈਡੀਕਲ ਕਾਲਜ ਵਿਖੇ 45 ਲੱਖ ਦੀ ਲਾਗਤ ਨਾਲ ਤਿਆਰ 2 ਨਵੇਂ ਟਿਊਬਵੈਲਾਂ ਦਾ ਉਦਘਾਟਨ ਕੀਤਾ। ਇਹਨਾਂ ਟਿਊਬਵੈਲਾਂ ਦੇ ਲੱਗਣ ਨਾਲ ਜਿਥੇ ਕਿ ਮੈਡੀਕਲ ਕਾਲਜ ਵਿਖੇ ਪਾਣੀ ਦੀ ਕਿੱਲਤ ਦੀ ਸਮੱਸਿਆ ਪੂਰਨ ਤੌਰ ਤੇ ਹੱਲ ਹੋਵੇਗੀ ਉਥੇ ਹੀ ਮੈਡੀਕਲ ਕਾਲਜ ਦੇ ਨਾਲ ਲਗਦੇ ਇਲਾਕਿਆਂ ਵਿਚ ਵੀ ਪਾਣੀ ਦੀ ਸਪਲਾਈ ਵਧੇਗੀ ਅਤੇ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਲੋੜੀਂਦੇ ਪਾਣੀ ਦੀ ਸਹੂਲਤ ਮਿਲੇਗੀ ।
ਵਾਇਸ ਆਫ਼ ਅੰਮ੍ਰਿਤਸਰ ਦੇ ਸਹਿਯੋਗ ਨਾਲ ਪੰਜਾਬ ਵਿਚ 1 ਕਰੋੜ ਨਵੇਂ ਪੌਦੇ ਲਗਾਉਣ ਦੀ ਮੁਹਿਮ ਦੀ ਸ਼ੁਰੂਆਤ ਸ਼੍ਰੀ ਅਨਿਲ ਜੋਸ਼ੀ ਕੋਲੋ ਸਥਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਪੌਦੇ ਲਗਵਾ ਕੇ ਕੀਤੀ।ਵਾਇਸ ਆਫ਼ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਪੰਜਾਬ ਵਿਚ ਵਾਤਾਵਰਨ ਦੀ ਸੰਭਾਲ ਲਈ ਅਤੇ ਇਸ ਨੂੰ ਸਵੱਛ ਅਤੇ ਹਰਿਆ ਭਰਿਆ ਰਖਣ ਲਈ ਪੰਜਾਬ ਵਿਚ 1 ਕਰੋੜ ਨਵੇਂ ਪੌਦੇ ਲਗਾਉਣਗੇ ਅਤੇ ਇਸ ਦੋਰਾਨ 19 ਜੁਲਾਈ, 2015 ਨੂੰ ਪੂਰੇ ਵਿਚ ਇਕ ਘੰਟੇ ਵਿਚ 1 ਕਰੋੜ ਨਵੇਂ ਪੌਦੇ ਲਗਾ ਕੇ ਵਿਸ਼ਵ ਰਿਕਾਰਡ ਬਨਾਉਣਗੇ ।
ਇਸ ਮੋਕੇ ਤੇ ਸ਼੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਅਤੇ ਇਸ ਨੂੰ ਸਵੱਛ ਅਤੇ ਹਰਿਆ ਭਰਿਆ ਰਖਣ ਲਈ ਸੰਸਥਾ ਦਾ ਇਕ ਵਡਮੁੱਲਾ ਉਪਰਾਲਾ ਕੀਤਾ ਗਿਆ ਹੈ । ਸ਼੍ਰੀ ਜੋਸ਼ੀ ਨੇ ਕਿਹਾ ਕਿ ਸਾਨੂੰ ਆਪਣਾ ਭਵਿਖ ਬਚਾਉਣ ਲਈ ਵਾਤਾਵਰਨ ਨੂੰ ਬਚਾਉਣ ਦੀ ਜਰੂਰਤ ਹੈ। ਇਸ ਲਈ ਹਰ ਕਿਸੇ ਨੂੰ ਘੱਟ ਤੋਂ ਘੱਟ ਇਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ਅਤੇ ਉਸ ਤੋਂ ਵੀ ਵੱਧ ਜਰੂਰੀ ਉਸ ਦੀ ਜੁਮੇਵਾਰੀ ਨਾਲ ਪਰਵਰਿਸ਼ ਵੀ ਕਰਨੀ ਚਾਹੀਦੀ ਹੈ।ਸ਼੍ਰੀ ਜੋਸ਼ੀ ਨੇ ਮੈਡੀਕਲ ਕਾਲਜ ਵਿਖੇ ਆਉਣ ਵਾਲੇ ਲੋਕਾਂ, ਇਥੋਂ ਦੇ ਵਿਦਿਆਰਥੀਆਂ ਤੇ ਸਟਾਫ਼ ਲਈ ਇਕ ਵਧੀਆ ਅਤੇ ਖੂਬਸੂਰਤ ਪਾਰਕ ਬਨਾਉਣ ਦੇ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ।
ਇਸ ਮੋਕੇ ਤੇ ਪ੍ਰਿੰਸੀਪਲ ਡਾ. ਸੰਤੋਖ ਸਿੰਘ, ਮੈਡੀਕਲ ਸੁਪਰਡੈਂਟ ਡਾ. ਸੁਜਾਤਾ ਸ਼ਰਮਾ, ਸ਼੍ਰੀਮਤੀ ਰੀਨਾ ਜੇਟਲੀ, ਡਾ. ਐਨ. ਸੀ. ਕਾਜਲ, ਡਾ. ਸੋਹਨ ਸਿੰਘ, ਸੀਨੂ ਅਰੋੜਾ, ਡਾ. ਐਸ. ਕੇ. ਮਲਹੋਤਰਾ, ਪ੍ਰਿਤਪਾਲ ਸਿੰਘ ਫੌਜੀ, ਰਾਕੇਸ਼ ਸ਼ਰਮਾ, ਡਾ. ਰਾਧੇ ਸ਼ਾਮ, ਰਾਕੇਸ਼ ਭਾਰਦਵਾਜ, ਡਾ. ਐਚ. ਐਸ. ਸੋਲ, ਡਾ. ਪ੍ਰਤਾਪ ਸਿੰਘ ਵੇਰਕਾ, ਇੰਦੁ ਅਰੋੜਾ, ਮਨਦੀਪ ਸਿੰਘ, ਨੀਤਾ ਮੇਹਤਾ, ਅਜੇ ਗਿੱਲ, ਵਿਨੈ ਬਬੁਤਾ, ਠਾਕੁਰ ਵਿਕਰਾਂਤ, ਰਾਜੀਵ ਸੇਖੜੀ, ਪੀ. ਕੇ. ਗੋਇਲ ਆਦਿ ਹਾਜਿਰ ਸਨ ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply