Saturday, October 10, 2026

ਮੇਅਰ ਅਰੋੜਾ ਤੇ ਡਾ: ਸਿੱਧੂ ਵਲੋਂ ਸੀਮੈਂਟ ਦੀਆਂ ਪੱਕੀਆਂ ਗਲੀਆਂ ਬਨਾਉਣ ਦਾ ਉਦਘਾਟਨ

PPN0806201507

ਅੰਮ੍ਰਿਤਸਰ, 8 ਜੂਨ (ਗੁਰਚਰਨ ਸਿੰਘ) – ਮੇਅਰ ਸ੍ਰੀ ਰਾਮ ਅਰੋੜਾ ਅਤੇ ਮੁੱਖ ਸੰਸਦੀ ਸੱਕਤਰ (ਸਿਹਤ) ਡਾ: ਨਵਜੋਤ ਕੌਰ ਸਿੱਧੂ ਵੱਲੋਂ ਵਾਰਡ ਨੰ. 27 ਵਿਚ ਪੈਂਦੇ ਇਲਾਕਾ ਸ਼ਰੀਫਪੁਰਾ ਵਿਖੇ ਸੀਮੈਂਟ ਕੰਕਰੀਟ ਦੀਆਂ ਪੱਕੀਆਂ ਗਲੀਆਂ ਬਨਾਉਣ ਦਾ ਉਦਘਾਟਨ ਕੀਤਾ, ਜਿਸ ਤੇ 21 ਲੱਖ ਰੁਪਏ ਲਾਗਤ ਆਵੇਗੀ।ਇਸ ਉਪਰੰਤ ਉਹਨਾਂ ਵੱਲੋਂ ਬੁਢਾਪਾ ਪੈਨਸ਼ਨ ਦੇ ਪੈਨਸ਼ਨ ਕਾਰਡ ਵੰਡੇ।ਇਸ ਅਵਸਰ ‘ਤੇ ਉਹਨਾਂ ਦੇ ਨਾਲ ਰਾਜੇਸ਼ ਹਨੀ ਕੌਸਲਰ, ਪ੍ਰਦੂਮਨ ਸਿੰਘ ਐਕਸੀਅਨ, ਤਿਲਕਰਾਜ ਐਕਸੀਅਨ, ਸੰਦੀਪ ਸਿੰਘ ਐਕਸੀਅਨ (ਬਾਗਬਾਨੀ), ਰਮਨ ਸ਼ਰਮਾ, ਰਮੇਸ਼ ਵਸੀਕਾ, ਰਮਨ ਮਹਾਜਨ ਮੰਡਲ ਪ੍ਰਧਾਨ, ਦੀਪਕ ਸੋਨਾ, ਅਸ਼ੀਸ਼ ਮਹਾਜਨ, ਸ਼ਿਵਨਾਥ, ਰਾਕੇਸ਼ ਮਹਾਜਨ, ਰਿੰਕੂ ਕੁਮਾਰ, ਨਰੇਸ਼ ਕੁਮਾਰ ਜੰਗੀ, ਸੁਨੀਲ ਕੁਮਾਰ, ਮਨਜੀਤ ਸਿੰਘ, ਰਾਜਬੀਰ ਸਿੰਘ, ਨਿਰਮਲ ਸਿੰਘ, ਪਵਿੱਤਰ ਸਿੰਘ, ਵਰਿੰਦਰ ਸਿੰਘ ਵਿੱਕੀ, ਅਮਰਜੀਤ ਸਿੰਘ ਸੈਣੀ, ਚੰਚਲ ਸਿੰਘ ਚੀਫ਼ ਸੈਨੇਟਰੀ ਇੰਸਪੈਕਟਰ, ਨਗਰ ਨਿਗਮ ਦੇ ਅਧਿਕਾਰੀ ਅਤੇ ਕਾਫੀ ਗਿਣਤੀ ਵਿਚ ਇਲਾਕਾ ਨਿਵਾਸੀ ਸਾਸਨ।
ਇਸ ਮੌਕੇ ਮੇਅਰ ਅਰੋੜਾ ਅਤੇ ਡਾ: ਸਿੱਧੂ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਬੀਜੇਪੀ-ਅਕਾਲੀ ਦਲ ਗਠਬੰਧਨ ਸਰਕਾਰ ਦਾ ਮੁੱਖ ਮੁੱਦਾ ਵਿਕਾਸ ਕਰਾਉਣਾ ਹੈ।ਉਹਨਾਂ ਕਿਹਾ ਕਿ ਸ਼ਹਿਰ ਦੇ ਜਿਨ੍ਹਾਂ ਇਲਾਕਿਆਂ ਵਿਚ ਵਿਕਾਸ ਦੇ ਕੰਮ ਹੋਣ ਵਾਲੇ ਹਨ ਉਹਨਾ ਨੂੰ ਵੀ ਕਰਵਾ ਕੇ ਸ਼ਹਿਰ ਨਿਵਾਸੀਆਂ ਨੂੰ ਸਵੱਛ ਪਾਣੀ, ਸੀਵਰੇਜ਼ ਵਿਵਸਥਾ, ਗਲੀਆਂ-ਨਾਲੀਆਂ, ਸੜਕਾਂ, ਸਟਰੀਟ ਲਾਈਟ ਆਦਿ ਸਬੰਧੀ ਮੁਢਲੀਆਂ ਸਹੂੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ।
ਉਹਨਾ ਕਿਹਾ ਕਿ ਭਾਰਤ ਸਰਕਾਰ ਦੀ ਬ੍ਰਾਡਕਾਸਟਿੰਗ ਮੰਤਰਾਲੇੇ ਦੇ ਪ੍ਰੋਗਰਾਮ ‘ਸਾਲ ਏਕ-ਸੁਖ ਅਨੇਕ’ ਤਹਿਤ ਨਗਰ ਨਿਗਮ ਦੇ ਟਾਉਨ ਹਾਲ ਦਫਤਰ ਵਿਖੇ ਮਿਤੀ 8-6-15 ਤੋਂ 15-6-15 ਤੱਕ ਇਕ ਸੁੰਦਰ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ, ਜਿਸ ਨੂੰ ਦੇਖ ਕੇ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply