Saturday, October 10, 2026

ਸ਼ਹੀਦ ਭਗਤ ਸਿੰਘ ਫਾਰਮੇਸੀ ਕਾਲਜ਼ ਪੱਟੀ ਵਿਖੇ ਵਾਤਾਵਰਨ ਦਿਵਸ ਨੂੰ ਸਮਰਪਿਤ ਰੁੱਖ ਲਗਾਏ

ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਸਮੇਂ ਦੀ ਮੁੱਖ ਲੋੜ – ਰਾਜੇਸ਼ ਭਾਰਦਵਾਜ

PPN0806201508

ਪੱਟੀ, 8 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਵਾਤਾਵਰਨ ਦਿਵਸ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਫਾਰਮੇਸੀ ਕਾਲਜ਼ ਪੱਟੀ ਵਿਖੇ ਪੌਦੇ ਲਗਾਏ ਗਏ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੰਸਥਾਂ ਦੇ ਐਮ.ਡੀ ਰਾਜੇਸ਼ ਭਾਰਦਵਾਜ ਨੇ ਪੌਦੇ ਲਗਾਉਂਦੇ ਹੋਏ ਕਿਹਾ ਕਿ ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਸਮੇਂ ਦੀ ਮੁੱਖ ਲੋੜ ਬਣ ਚੁੱਕਾ ਹੈ।ਵਾਤਾਵਰਨ ਸਾਫ ਸੁਥਰਾ ਰੱਖਣਾ ਸਾਡੀ ਨਿੱਜੀ ਜੁੰਮੇਵਾਰੀ ਬਣ ਚੁੱਕਾ ਹੈ।ਜੇਕਰ ਅਸੀ ਚਾਹੁਦੇ ਹਾਂ ਕਿ ਆਉਣ ਵਾਲੀ ਪੀੜੀ ਨੂੰ ਵਧੀਆ ਅਤੇ ਸਾਫ ਸੁਥਰਾ ਵਾਤਾਵਰਨ ਦੇਣ ਦੀ ਲੋੜ ਹੈ ਤਾਂ ਰੁੱਖ ਲਗਾਉਣੇ ਬਹੁਤ ਜਰੂਰੀ ਹਨ।ਜਿਸ ਅਧੀਨ ਅੱਜ ਸ਼ਹੀਦ ਭਗਤ ਸਿੰਘ ਫਾਰਮੇਸੀ ਕਾਲਜ਼ ਵਿੱਚ ਪੌਦੇ ਲਗਾਏ ਜਾ ਰਹੇ ਹਨ।ਉਨਾਂ ਕਿਹਾ ਕਿ ਰੁੱਖ ਲਗਾਉਣੇ ਨਾਲ ਵਾਤਾਵਰਨ ਸਾਫ ਸੁਥਰਾ ਤਾ ਹੋਵੇਗਾ ਹੀ ਨਾਲ ਹੀ ਇਹ ਪੌਦੇ ਰੁੱਖ ਦਾ ਰੂਪ ਧਾਰਨ ਕਰਕੇ ਸਾਨੂੰ ਛਾਂ ਵੀ ਦੇਣਗੇ।ਉਨਾਂ ਦੱਸਿਆ ਕਿ ਪ੍ਰਿੰਸੀਪਲ ਮਰਿਦੁਲਾ ਭਾਰਦਵਾਜ ਵੱਲੋ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਉਗੋ ਗਰੀਨ” ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।ਜਿਸ ਅਧੀਨ ਉਹਨਾਂ ਵੱਲੋ ਹਰੇਕ ਪਿੰਡ ਵਿੱਚ ਛਾਂਦਾਰ ਅਤੇ ਫਲਾ ਵਾਲੇ ਪੌਦੇ ਲਗਾਏ ਜਾ ਰਹੇ ਹਨ।ਉਨਾਂ ਕਿਹਾ ਕਿ ਜੋ ਮੁਹਿੰਮ ਮਰਿਦੁਲਾ ਭਾਰਦਵਾਜ ਵੱਲੋ ਸ਼ੁਰੂ ਕੀਤੀ ਗਈ ਹੈ ਉਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।ਇਸ ਮੌਕੇ ਫਾਰਮੇਸੀ ਕਾਲਜ਼ ਦੇ ਪ੍ਰਿੰਸੀਪਲ ਡਾ.ਹਯਆਤ ਖਾਨ ਮੁਹੰਮਦ ਵੱਲੋ ਤਿਆਰ ਕੀਤੀ ਗਈ ਮੈਡੀਸਨਲ ਗਾਰਡਨ ਦਾ ਉਦਘਾਟਨ ਰਾਜੇਸ਼ ਭਾਰਦਵਾਜ ਵੱਲੋ ਕੀਤਾ ਗਿਆ।
ਇਸ ਮੌਕੇ ਡਾ. ਖਾਨ ਨੇ ਦੱਸਿਆ ਕਿ ਇਸ ਮੈਡੀਸਨਲ ਗਾਰਡਨ ਵਿੱਚ ਦਵਾਈ ਵਾਲੇ ਪੌਦੇ ਲਗਾਏ ਹਨ ਜੋ ਕਿ ਬਹੁਤ ਸਾਰੀਆ ਬਿਮਾਰੀਆ ਦੇ ਰੋਗਾ ਦੇ ਇਲਾਜ਼ ਲਈ ਵਰਤੇ ਜਾਂਦੇ ਹਨ।ਇਸ ਮੌਕੇ ਐਮ.ਡੀ ਰਾਜੇਸ਼ ਭਾਰਦਵਾਜ ਤੋ ਇਲਾਵਾ, ਪ੍ਰਿੰਸੀਪਲ ਡਾ. ਹਯਆਤ ਖਾਨ ਮੁਹੰਮਦ, ਆਲਮਬੀਰ ਸਿੰਘ ਤੋ ਇਲਾਵਾ ਇਸ਼ਾਤਾ ਭਾਰਦਵਾਜ ਸੱਤਿਅਮ ਭਾਰਦਵਾਜ, ਸੁਖਦੇਵ ਜੋਸ਼ੀ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਿਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply