ਪਠਾਨਕੋਟ, 8 ਜੂਨ (ਪ.ਪ) – ਐਸ.ਐਸ.ਪੀ ਪਠਾਨਕੋਟ ਸ਼੍ਰੀ ਰਾਕੇਸ਼ ਕੌਸ਼ਲ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਜਗਜੀਤ ਸਿੰਘ ਡੀ.ਐਸ.ਪੀ. ਦੀ ਨਿਗਰਾਨੀ ਹੇਠ ਸ਼੍ਰੀ ਅਸ਼ਵਨੀ ਕੁਮਾਰ ਐਸ.ਆਈ. ਇੰਚਾਰਜ ਸੀ.ਆਈ.ਏ. ਸਟਾਫ਼ ਪਠਾਨਕੋਟ ਵੱਲੋਂ ਪੁਲਿਸ ਪਾਰਟੀ ਨਾਲ ਮੁਖਬਰ ਦੀ ਇਤਲਾਹ ‘ਤੇ ਟਰੱਕ ਯੂਨੀਅਨ ਮੋੜ ਵਿਖੇ ਨਾਕਾਬੰਦੀ ਕੀਤੀ ਗਈ।
ਐਸ.ਐਸ.ਪੀ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਪੁਲੀਸ ਪਾਰਟੀ ਵੱਲੋਂ ਤਿੰਨ ਵਿਅਕਤੀ ਪਰਮਵੀਰ ਉਰਫ਼ ਪੰਮੀ ਪੁੱਤਰ ਸ਼੍ਰੀ ਗਿਰਧਾਰੀ ਲਾਲ ਕੌਮ ਬਰਵਾਲ ਵਾਸੀ ਕੱਚੇ ਕੁਆਟਰ ਪਠਾਨਕੋਟ, ਅਮਨ ਕੁਮਾਰ ਉਰਫ਼ ਕਾਲੂ ਪੁੱਤਰ ਸ਼੍ਰੀ ਸੁਰਜੀਤ ਸਿੰਘ ਕੌਮ ਰਾਜਪੂਤ ਵਾਸੀ ਕੱਚੇ ਕੁਆਟਰ ਪਠਾਨਕੋਟ ਪਾਸੋਂ ਮੋਟਰ ਸਾਈਕਲ ਨੰਬਰ ਪੀ.ਬੀ. 35 ਵੀਂ 1222 ਸਪਲੈਡਰ ਪਲਸ ਅਤੇ ਸੋਨੂੰ ਉਰਫ਼ ਕਾਕੂ ਪੁੱਤਰ ਸ਼੍ਰੀ ਕਰਨਜੀਤ ਕੌਮ ਬਰਵਾਲਾ ਵਾਸੀ ਕੱਚੇ ਕੁਆਟਰ ਪਠਾਨਕੋਟ ਪਾਸੋਂ ਮੋਟਰ ਸਾਈਕਲ ਨੰਬਰ ਪੀ.ਬੀ. 35 ਜੇ-1642 ਪੈਸ਼ਨ ਪਲਸ ਜੋ ਚੋਰੀ ਸ਼ੁਦਾ ਸਨ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਕਰਨ ‘ਤੇ ਇਨ੍ਹਾਂ ਨੇ ਮੰਨਿਆਂ ਕਿ ਉਕਤ ਮੋਟਰ ਸਾਈਕਲ ਨੰਬਰ ਪੀ.ਬੀ.35ਵੀ-1222 ਸਪਲੈਡਰ ਪਲਸ ਪਟੇਲ ਚੌਕ ਨਜਦੀਕ ਏ.ਟੀ.ਐਮ. ਪਠਾਨਕੋਟ ਤੋਂ ਚੋਰੀ ਕੀਤਾ ਸੀ ਅਤੇ ਮੋਟਰ ਸਾਈਕਲ ਨੰਬਰ ਪੀ.ਬੀ.35ਜੇ-1642 ਪੈਸ਼ਨ ਪਲਸ ਗੋਇਲ ਹਸਪਤਾਲ, ਪਠਾਨਕੋਟ ਬਾਹਰੋ ਚੋਰੀ ਕੀਤਾ ਸੀ।ਉਨ੍ਹਾਂ ਦੱਸਿਆ ਕਿ ਉਕਤਾਂ ਦੇ ਖਿਲਾਫ਼ ਮੁਕੱਦਮਾ ਨੰ: 77 ਮਿਤੀ 7 ਜੂਨ, 2015 ਜੁਰਮ 379, 411, ਆਈ.ਪੀ.ਸੀ. ਥਾਨਾ ਡਵੀਜ਼ਨ ਨੰ:2, ਪਠਾਨਕੋਟ ਵਿੱਚ ਦਰਜ ਕੀਤਾ ਗਿਆ ਅਤੇ ਦੋਸ਼ੀਆਂ ਨੇ ਮੰਨਿਆ ਕਿ ਸਬਜ਼ੀ ਮੰਡੀ ਪਠਾਨਕੋਟ ਰਾਕੇਸ਼ ਪੰਮੀ ਆੜਤੀ ਦੀ ਦੁਕਾਨ ਨੰ:21 ਤੋਂ 6, 7 ਜੂਨ, 2015 ਦੀ ਰਾਤ 03:00 ਵਜੇ ਦੁਕਾਨ ਦਾ ਤਾਲਾ ਤੋੜ ਕੇ ਪੈਸਿਆਂ ਦੀ ਚੋਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਚੋਰਾਂ ਨੇ ਕੁਝ ਪੈਸੇ ਦੇ ਨਸ਼ਾ ਵਗੈਰਾ ਖਾ ਲਏ ਅਤੇ ਇੰਨ੍ਹਾਂ ਕੁੱਲ 75,000 ਰੁਪਏ ਬਰਾਮਦ ਕੀਤੇ ਗਏ ਹਨ। ਜਿਸ ‘ਤੇ ਮੁਕੱਦਮਾ ਵਿੱਚ ਵਾਧਾ ਜੁਰਮ 417, 380 ਆਈ.ਪੀ.ਸੀ. ਦਾ ਕੀਤਾ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media