
ਛੇਹਰਟਾ, 8 ਜੂਨ (ਪ.ਪ) ਯੁਨੀਵਰਸਿਟੀ ਸਾਹਮਣੇ ਸਥਿਤ ਮੋਹਨੀ ਪਾਰਕ ਵਿਖੇ ਬੀਤੇ ਦਿਨੀ 5 ਜੂਨ ਦੀ ਰਾਤ ਨੂੰ ਇਕ ਬਜੁਰਗ ਔਰਤ ਦੇ ਅੰਨੇ ਕੱਤਲ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ।ਮੌਹਨੀ ਪਾਰਕ ਦੀ ਵਸਨੀਕ ਅੰਮ੍ਰਿਤਧਾਰੀ ਦਲਬੀਰ ਕੌਰ ਪਤਨੀ ਸਵ: ਜੁਗਿੰਦਰ ਸਿੰਘ ਦੇ ਹੌਏ ਅੰਨੇ ਕਤਲ ਨੂੰ ਸੁਲਝਾਉਣ ਲਈ ਪੁਲਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਡਿਪਟੀ ਪੁਲਿਸ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਏਸੀਪੀ ਪੱਛਮੀ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਕੈਂਟ ਨੇ ਦਲਬੀਰ ਕੌਰ ਦੇ ਹੌਏ ਕੱਤਲ ਦੀ ਗੁੱਥੀ ਨੂੰ 72 ਘੰਟਿਆਂ ਵਿਚ ਸੁਲਝਾ ਦਿੱਤਾ ਤੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ।
ਪੁਲਿਸ ਅਧਿਕਾਰੀਆਂ ਦੀਪਕ ਹਿਲੋਰੀ ਅਤੇ ਸੁਰਿੰਦਰਾ ਲਾਂਬਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬਲਕਾਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮਹਿਤਾ ਨੇ ਦਰਜ ਕਰਵਾਏ ਬਿਆਨ ਵਿੱਚ ਦੱਸਿਆ ਸੀ ਕਿ ਉਸ ਦੀ ਭੈਣ ਦਲਬੀਰ ਕੌਰ ਜਿਸ ਦੇ ਪਤੀ ਦਾ ਕਈ ਸਾਲ ਪਹਿਲਾਂ ਦਿਹਾਂਤ ਹੌ ਚੁੱਕਾ ਹੈ ਮੋਹਨੀ ਪਾਰਕ ਵਿਖੇ ਇੱਕਲੀ ਰਹਿੰਦੀ ਹੈ, ਦੀ ਕਿਸੇ ਅਣਪਛਾਤੇ ਵਿਅਕਤੀ ਨੇ ਰਾਤ ਨੂੰ ਹੱਤਿਆ ਕਰ ਦਿੱਤੀ।ਪੁਿਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਜਾਂਚ ਪੜਤਾਲ ਕਰਨ ਤੌਂ ਬਾਅਦ ਸ਼ੱਕ ਵਜੋਂ ਗੁਰਦੇਵ ਸਿੰਘ ਉਰਫ ਬਿੱਟਾ ਪੁੱਤਰ ਗਿਆਨ ਸਿੰਘ ਵਾਸੀ ਐਮਾਂ ਕਲਾਂ ਝਬਾਲ ਜਿਲਾ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਮ੍ਰਿਤਕਾ ਦਲਬੀਰ ਕੌਰ ਦੇ ਜੇਠ ਦਾ ਲੜਕਾ ਹੈ, ਅਤੇ ਮ੍ਰਿਤਕ ਦੀ ਜਮੀਨ ਠੇਕੇ ‘ਤੇ ਲੈ ਕੇ ਖੇਤੀਬਾੜੀ ਕਰਦਾ ਸੀ। ਪੁੱਛਗਿੱਛ ਦਰਾਨ ਕਥਿਤ ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਮ੍ਰਿਤਕਾਂ ਦੇ ਠੇਕੇ ਤੇ ਲਈ ਜਮੀਨ ਦੇ ਪੈਸੇ ਦੇਣੇ ਸਨ, ਜਿਸ ਦੀ ਉਹ ਉਸ ਕੋਲੋਂ ਰੌਜਾਨਾ ਮੰਗ ਕਰਦੀ ਸੀ ਤੇ ਆਪਣੀ ਜਮੀਨ ਦਾ ਠੇਕਾ ਵੀ ਵਾਪਿਸ ਲੈਣਾ ਚਾਹੁੰਦੀ ਸੀ, ਜਿਸ ਕਾਰਨ ਉਸ ਨੇ 5 ਜੂਨ ਦੀ ਰਾਤ ਨੂੰ ਘਰ ਅੰਦਰ ਦਾਖਿਲ਼ ਹੋ ਕੇ ਦਲਬੀਰ ਕੌਰ ਦਾ ਕਤਲ ਕਰ ਦਿੱਤਾ।ਪੁਲਿਸ ਨੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਿਕਰਯੌਗ ਹੈ ਕਿ ਪੁਲਿਸ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਇਹ ਵਾਰਦਾਤ ਕਿਸੇ ਬਾਹਰੀ ਵਿਅਕਤੀ ਜਾਂ ਚੋਰ ਲੁਟੇਰੇ ਦੀ ਨਹੀ ਹੈ, ਜਿਸ ਕਾਰਨ ਉਨਾਂ ਘਰ ਦੇ ਮੈਂਬਰਾਂ ਦੇ ਨਿਗਰਾਨੀ ਰੱਖੀ ਤੇ ਮਾਮਲੇ ਨੂੰ 72 ਘੰਟਿਆਂ ਵਿਚ ਸੁਲਝਾ ਲਿਆ।
Punjab Post Daily Online Newspaper & Print Media