ਇਲਾਕਾ ਨਿਵਾਸੀਆਂ ਨੇ ਮਾਨ ਅਤੇ ਓਬਰਾਏ ਨੂੰ ਸਨਮਾਨਿਤ ਕੀਤਾ
ਅੰਮ੍ਰਿਤਸਰ, 8 ਜੂਨ (ਪਂਜਬ ਪੋਸਟ ਬਿਊਰੋ) – ਪਿੰਡਾਂ ਦੇ ਲੋੜਵੰਦ ਲੜਕੇ ਅਤੇ ਲੜਕੀਆਂ ਨੂੰ ਕੰਪਿਊਟਰ ਅਤੇ ਸਿਲਾਈ-ਕਢਾਈ ਵਰਗੇ ਕਿੱਤਾ-ਮੁੱਖੀ ਹੁਨਰਾਂ ਦੇ ਮਾਮਲੇ ‘ਚ ਨਿਪੁੰਨ ਬਣਾਉਣ ਦੇ ਟੀਚੇ ਤਹਿਤ ਸ: ਐਸ. ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠਲੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਜਵਿੰਡ-ਗੋਪਾਲਪੁਰਾ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਮੁਫ਼ਤ ਕੰਪਿਊਟਰ ਅਤੇ ਸਿਲਾਈ ਕੇਂਦਰ ਦਾ ਆਰੰਭ ਕੀਤਾ ਗਿਆ, ਜਿਸ ਦਾ ਉਦਘਾਟਨ ਐਸ. ਐਸ. ਪੀ. ਵਿਜੀਲੈਂਸ ਸ: ਸੁਖਮਿੰਦਰ ਸਿੰਘ ਮਾਨ ਨੇ ਕੀਤਾ।
ਇਸ ਮੌਕੇ ‘ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਸ: ਐਸ. ਪੀ. ਸਿੰਘ ਓਬਰਾਏ ਨੇ ਵੀ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਉਹਨਾਂ ਕਿਹਾ ਕਿ ਅੱਜ ਦਾ ਸਮਾਂ ਕੰਪਿਊਟਰ ਸਿੱਖਿਆ ਦਾ ਯੁੱਗ ਹੈ ਅਤੇ ਨੌਜਵਾਨਾਂ ਨੂੰ ਆਧੁਨਿਕ ਤੇ ਤਕਨੀਕੀ ਸਿੱਖਿਆ ਨਾਲ ਲੈਸ ਕਰਨਾ ਹੀ ਮੁੱਖ ਲੋੜ ਹੈ। ਸ: ਓਬਰਾਏ ਨੇ ਇਹ ਮੁਫ਼ਤ ਕੰਪਿਊਟਰ ਅਤੇ ਸਿਲਾਈ ਕੇਂਦਰਾਂ ਦੀ ਸਥਾਪਨਾ ਲਈ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਪ੍ਰਿੰਸੀਪਲ ਮੈਡਮ ਪ੍ਰੀਤਮ ਕੌਰ ਖ਼ਾਲਸਾ ਦੇ ਸਹਿਯੋਗ ਅਤੇ ਯਤਨਾਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ। ਮੁੱਖ ਮਹਿਮਾਨ ਸ: ਸੁਖਮਿੰਦਰ ਸਿੰਘ ਮਾਨ, ਐਸ. ਐਸ. ਪੀ. ਵਿਜੀਲੈਂਸ ਨੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਇਸ ਸਰਹੱਦੀ ਜ਼ਿਲ੍ਹੇ ਦੇ ਪੇਂਡੂ ਖੇਤਰਾਂ ‘ਚ ਕੀਤੇ ਜਾ ਰਹੇ ਲੋਕ-ਭਲਾਈ ਕਾਰਜਾਂ ਦਾ ਜ਼ਿਕਰ ਕਰਦਿਆਂ ਹੋਰਨਾਂ ਸੰਸਥਾਵਾਂ ਨੂੰ ਵੀ ਸ: ਓਬਰਾਏ ਦੇ ਪੈੜ-ਚਿੰਨ੍ਹਾਂ ‘ਤੇ ਚੱਲਣ ਦੀ ਅਪੀਲ ਕੀਤੀ। ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ, ਮੈਡਮ ਪ੍ਰੀਤਮ ਕੌਰ ਖ਼ਾਲਸਾ, ਬਲਵਿੰਦਰ ਸਿੰਘ ਸਿੱਧੂ, ਰਮੇਸ਼ ਸ਼ਰਮਾ ਅਤੇ ਰਾਮਪਾਲ ਸ਼ਰਮਾ ਨੇ ਸ: ਓਬਰਾਏ ਅਤੇ ਸ: ਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਪ੍ਰੇਮਪਾਲ ਸਿੰਘ ਗੋਪਾਲਪੁਰਾ, ਨਿਰੰਜਣ ਸਿੰਘ ਮਜਵਿੰਡ, ਅਵਤਾਰ ਸਿੰਘ ਬਿੱਲਾ, ਮਲਕੀਤ ਸਿੰਘ ਔਲਖ਼, ਮਾਸਟਰ ਜੋਗਾ ਸਿੰਘ, ਹਰਭਜਨ ਸਿੰਘ ਔਲਖ਼, ਬਲਰਾਜ ਸਿੰਘ ਸਿੱਧੂ, ਮੁਖਤਿਆਰ ਸਿੰਘ, ਮਨਜੀਤ ਸਿੰਘ ਮਜਵਿੰਡ, ਸੁਖਚੈਨ ਸਿੰਘ ਸੁੱਖ, ਹਰਮਨਦੀਪ ਸਿੰਘ, ਅਵਤਾਰ ਸਿੰਘ ਕਾਕਾ, ਮਨਪ੍ਰੀਤ ਸਿੰਘ ਸੰਧੂ, ਹਰਜਿੰਦਰ ਸਿੰਘ ਹੇਰ, ਵੱਸਣ ਸਿੰਘ, ਨਵਜੀਤ ਸਿੰਘ ਘਈ, ਅਮਰਜੀਤ ਸਿੰਘ, ਪਲਵਿੰਦਰ ਸਿੰਘ ਸਰਹਾਲਾ, ਪਰਮਜੀਤ ਸਿੰਘ ਪੰਮਾ, ਜਗੀਰ ਸਿੰਘ, ਤਰਲੋਕ ਸਿੰਘ, ਬੀਰਬਲ ਮਹਾਤੋ, ਜਰਮਨ ਸਿੰਘ, ਰਣਜੀਤ ਸਿੰਘ, ਸਤਨਾਮ ਸਿੰਘ, ਰਵੀ ਮਹਾਤੋ, ਕੁੱਕੂ ਪਟਿਆਲਾ, ਸੁਦੇਸ਼ ਕੁਮਾਰ ਅਤੇ ਹਰਦੇਵ ਸਿੰਘ ਵੀ ਮੌਜੂਦ ਸਨ।
Punjab Post Daily Online Newspaper & Print Media
