Monday, October 12, 2026

ਸੁਪਰਵਾਈਜ਼ਰ ਗੁਲਜ਼ਾਰ ਸਿੰਘ ਨੂੰ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ

PPN1006201514

ਅੰਮ੍ਰਿਤਸਰ, 10 ਜੂਨ (ਗੁਰਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ ਦੇ ਸੁਪਰਵਾਈਜ਼ਰ ਸ: ਗੁਰਦਿਆਲ ਸਿੰਘ ਨੂੰ ਸੇਵਾ ਮੁਕਤ ਹੋਣ ਤੇ ਦਫ਼ਤਰੀ ਅਧਿਕਾਰੀਆਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸ: ਅਮਰਜੀਤ ਸਿੰਘ ਇੰਚਾਰਜ ਧਰਮ ਪ੍ਰਚਾਰ ਕਮੇਟੀ ਨੇ ਕਿਹਾ ਕਿ ਸz: ਗੁਲਜ਼ਾਰ ਸਿੰਘ ਨੇ ਆਪਣੀ 34 ਸਾਲ ਦੀ ਸਰਵਿਸ ਬਹੁਤ ਹੀ ਹਲੀਮੀ, ਨਿਮਰਤਾ, ਲਗਨ ਤੇ ਮਿਹਨਤ ਨਾਲ ਨਿਭਾਈ। ਉਨ੍ਹਾਂ ਕਿਹਾ ਕਿ ਸ: ਗੁਲਜ਼ਾਰ ਸਿੰਘ ਨੇ ਵੱਖੁਵੱਖ ਅਹੁਦਿਆਂ ਤੇ ਰਹਿੰਦੇ ਹੋਏ ਆਪਣੇ ਜਿੰਮੇ ਲੱਗੀਆਂ ਸੇਵਾਵਾਂ ਨੂੰ ਬੜੀ ਹੀ ਸੁਹਿਰਦਤਾ ਨਾਲ ਨਿਭਾਇਆ। ਸ: ਗੁਲਜ਼ਾਰ ਸਿੰਘ ਸੁਪਰਵਾਈਜ਼ਰ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਗੁਰੂ ਘਰ ਦੀ ਬਖਸ਼ਿਸ ਸਿਰੋਪਾਓ, ਸੱਚਖੰਡ ਸੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਲੋਈ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ: ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ ਧਰਮ ਪ੍ਰਚਾਰ ਕਮੇਟੀ, ਸz: ਸਿਮਰਜੀਤ ਸਿੰਘ ਸੰਪਾਦਕ ਗੁਰਮਤਿ ਪ੍ਰਕਾਸ਼, ਬੀਬੀ ਮਨਮੋਹਨ ਕੌਰ, ਸ: ਗੁਰਮੀਤ ਸਿੰਘ ਇੰਚਾਰਜ, ਸ: ਪਰਉਪਕਾਰ ਸਿੰਘ ਚੀਫ਼ ਅਕਾਊਂਟੈਂਟ, ਸ: ਦਰਸ਼ਨ ਸਿੰਘ ਮੀਤ ਮੈਨੇਜਰ, ਸ: ਟੇੇਕ ਸਿੰਘ ਅਕਾਊਂਟੈਂਟ, ਸ: ਕੁਲਦੀਪ ਸਿੰਘ, ਸ: ਰਜਵੰਤ ਸਿੰਘ, ਸ: ਦਲਜੀਤ ਸਿੰਘ ਸੁਪਰਵਾਈਜ਼ਰ, ਸz: ਸੁਖਚੈਨ ਸਿੰਘ, ਸz: ਬਿਕਰਮਜੀਤ ਸਿੰਘ, ਬੀਬੀ ਪ੍ਰਮਜੀਤ ਕੌਰ ਅਤੇ ਧਰਮ ਪ੍ਰਚਾਰ ਕਮੇਟੀ ਦਾ ਸਟਾਫ਼ ਹਾਜ਼ਰ ਸੀ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply