Tuesday, March 24, 2026

ਸਟੂਡੈਂਟਸ ਹੋਲੀ ਡੇਅ-ਹੋਮ ਡਲਹੋਜ਼ੀ ਵਿਖੇ ਲੜਕੀਆਂ ਦਾ ਹਾਈਕਿੰਗ ਟਰੈਕਿੰਗ ਕੈਂਪ

PPN1106201511
ਅੰਮ੍ਰਿਤਸਰ, 11 ਜੂਨ (ਚਰਨਜੀਤ ਸਿੰਘ ਛੀਨਾ) -ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੁਆਰਾ ਲੜਕੀਆਂ ਦਾ ਹਾਈਕਿੰਗ ਟਰੈਕਿੰਗ ਕੈਂਪ ਯੂਨੀਵਰਸਿਟੀ ਸਟੂਡੈਂਟਸ ਹੋਲੀਡੇ-ਹੋਮ ਡਲਹੋਜ਼ੀ ਵਿਖੇ ਲਗਾਇਆ ਗਿਆ। ਕੈਂਪ ਦੀ ਅਗਵਾਈ ਡਾਇਰੈਕਟਰ ਯੁਵਕ ਭਲਾਈ ਡਾ. ਜਗਜੀਤ ਕੌਰ ਨੇ ਕੀਤੀ। ਇਸ ਕੈਂਪ ਵਿਚ ਟੀਚਰਜ਼ ਸਮੇਤ ਯੂਨੀਵਰਸਿਟੀ ਨਾਲ ਸਬੰਧਿਤ 15 ਵੱਖ-ਵੱਖ ਕਾਲਜਾਂ ਤੋਂ 107 ਕੈਂਪਰਾਂ ਨੇ ਭਾਗ ਲਿਆ।
ਡਾ. ਸ਼ਰਨਜੀਤ ਸਿੰਘ ਢਿੱਲੋਂ, ਰਜਿਸਟਰਾਰ ਨੇ ਕੈਂਪ ਦੇ ਇਨਾਮ-ਵੰਡ ਸਮਾਰੋਹ ਮੌਕੇ ਮੁੱਖ-ਮਹਿਮਾਨ ਸਨ ਅਤੇ ਸਮਾਰੋਹ ਦੀ ਪ੍ਰਧਾਨਗੀ ਡਾ. ਅਮਰਜੀਤ ਸਿੰਘ ਸਿੱਧੂ, ਡੀਨ ਵਿਦਿਆਰਥੀ ਭਲਾਈ ਨੇ ਕੀਤੀ। ਇਸ ਮੌਕੇ ਡਾ. ਰੁਪਿੰਦਰ ਕੌਰ ਅਤੇ ਮਿਸਜ਼ ਪਰਮਜੀਤ ਕੌਰ ਬਤੌਰ ਗੈਸਟਸ ਆਫ ਆਨਰ ਅਤੇ ਸ. ਗੁਰਦੀਪ ਸਿੰਘ. ਸੈਕਸ਼ਨ ਅਫਸਰ, ਆਡਿਟ ਬਰਾਂਚ, ਗੁਰੂ ਨਾਨਕ ਦੇਵ ਯੂਨੀਰਸਿਟੀ ਨੇ ਬਤੌਰ ਸਪੈਸ਼ਲ ਗੈਸਟ ਸ਼ਿਰਕਤ ਕੀਤੀ। ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਕੈਂਪਰ ਵਿਦਿਆਰਥਣਾਂ ਨੂੰ ਪੜਾਈ ਦੇ ਨਾਲ-ਨਾਲ ਹੋਰ ਕਿਰਿਆਵਾਂ ਜਿਵੇਂ ਕੈਂਪ, ਯੂਥ-ਫੈਸਟੀਵਲ ਆਦਿ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕੈਂਪਰਾਂ ਨੂੰ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨ ਲਈ ਆਸ਼ੀਰਵਾਦ ਦਿੱਤਾ। ਡਾ. ਸਿੱਧੂ ਨੇ ਵਿਦਿਆਰਣਾਂ ਨੂੰ ਇਹ ਕੈਂਪ ਵਿਚ ਹਿੱਸਾ ਲੈਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਲੜਕੀਆਂ ਇਸ ਮਰਦ-ਪ੍ਰਧਾਨ ਸਮਾਜ ਵਿਚ ਔਰਤ ਦਾ ਸਹਾਰਾ ਬਣਦੇ ਹੋਏ ਖੁਦ ਨੁੰ ਕਾਮਯਾਬ ਬਣਾਉਣ, ਆਤਮ-ਨਿਰਭਰ ਬਣਾਉਣ ਤਾਂ ਜੋ ਸਮਾਜ ਵਿਚ ਫੈਲੀ ਅਸਮਾਨਤਾ ਖਤਮ ਹੋ ਸਕੇ।
ਕੈਂਪ ਦੌਰਾਨ ਕੈਂਪਰਾਂ ਡਲਹੋਜ਼ੀ ਦੀਆਂ ਵੱਖ-ਵੱਖ ਇਤਿਹਾਸਕ, ਮਨਮੋਹਕ ਥਾਵਾਂ ਜਿਵੇਂ ਕਾਲਾਟੋਪ, ਪੰਚਪੁਲਾ, ਡੈਨ-ਕੁੰਡ, ਖਜਿਆਰ, ਬਾਰਾ-ਪੱਥਰ ਆਦਿ ਦੀ ਟਰੈਕਿੰਗ ਕਰਵਾਈ ਗਈ। ਬੱਚਿਆਂ ਦੀ ਤੰਦਰੁਸਤ ਸਿਹਤ ਦਾ ਧਿਆਨ ਰੱਖਦੇ ਹੋਏ ਰੋਜ਼ਾਨਾ ਸਵੇਰੇ ਯੋਗਾ ਕਲਾਸ ਲਗਾਈ ਜਾਂਦੀ ਰਹੀ। ਕੈਂਪਰਾਂ ਅੰਦਰਲੀ ਕਲਾ ਨੂੰ ਜ਼ਾਹਰ ਕਰਨ ਦਾ ਮੌਕਾ ਦੇਣ ਲਈ ਹਰ ਰੋਜ਼ ਸ਼ਾਮ ਨੂੰ ਵੱਖ-ਵੱਖ ਮੁਕਾਬਲੇ ਜਿਵੇਂ ਕਿ ਗੀਤ-ਗਜ਼ਲ, ਵਾਦ-ਵਿਵਾਦ, ਕਵਿਤਾ-ਉਚਾਰਣ, ਡਾਂਸ ਆਦਿ ਕਰਵਾਏ ਗਏ। ਕੈਂਪ ਦੌਰਾਨ ਰਿਸੋਰਸ ਪਰਸਨਜ਼ ਡਾ. ਕੁਲਵਿੰਦਰ ਕੌਰ ਅਤੇ ਸ਼੍ਰੀ ਵਿਜੇ ਸ਼ਰਮਾਂ ਨੇ ਕੈਂਪਰਾਂ ਨਾਲ ਗਿਆਨ-ਭਰਪੂਰ ਗੱਲਾਂ ਸਾਂਝੀਆਂ ਕੀਤੀਆਂ ਅਤੇ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਇਨਾਮ ਵੰਡ ਸਮਾਰੋਹ ਮੌਕੇ ਕੈਂਪ ਦੀ ਬੈਸਟ ਡਿਸਪਲਿਨਡ ਟੀਮ ਦਾ ਇਨਾਮ ਪੀ.ਸੀ.ਐਮ. ਐਸ ਡੀ ਕਾਲਜ ਜਲੰਧਰ ਨੂੰ ਮਿਲਿਆ ਤੇ ਸੈਕੰਡ ਬੈਸਟ ਡਿਸਪਲਨਡ ਟੀਮ ਦਾ ਇਨਾਮ ਡਿਪਸ ਕਾਲਜ, ਢਿਲਵਾਂ ਨੂੰ ਮਿਲਿਆ। ਕੈਂਪ ਦਾ ਬੈਸਟ ਕੈਂਪਰ ਦਾ ਇਨਾਮ ਪੰਡਿਤ ਮੋਹਨ ਲਾਲ ਐਸ. ਡੀ. ਕਾਲਜ ਫਾਰ ਵੋਮੈਨ, ਗੁਰਦਾਸਪੁਰ ਦੀ ਵਿਦਿਆਰਥਣ ਕਾਜਲ ਮਹਾਜਨ ਨੇ ਜਿੱਤਿਆ ਅਤੇ ਸੈਕੰਡ ਬੈਸਟ ਕੈਂਪਰ ਦਾ ਇਨਾਮ ਐਸ. ਐਸ. ਐਮ. ਕਾਲਜ ਦੀਨਾ ਨਗਰ ਦੀ ਵਿਦਿਆਰਥਣ ਨਿਸ਼ਚਲ ਕੁਮਾਰੀ ਨੇ ਪ੍ਰਾਪਤ ਕੀਤਾ। ਡਾ. ਜਗਜੀਤ ਕੌਰ ਨੇ ਸਮਾਰੋਹ ਮੌਕੇ ਆਏ ਹੋਏ ਮੁੱਖ-ਮਹਿਮਾਨ, ਗੈਸਟਸ ਆਫ ਆਨਰ ਅਤੇ ਹੋਰ ਮਹਿਮਾਨਾਂ ਨੂੰ ਸਨਮਾਨ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਆਏ ਮਹਿਮਾਨਾਂ ਅਤੇ ਕੈਂਪਰਾਂ ਦਾ ਧੰਨਵਾਦ ਕੀਤਾ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply