ਪਠਾਨਕੋਟ, 11 ਜੂਨ (ਪ.ਪ) – ਡਿਪਟੀ ਕਮਿਸ਼ਨਰ ਪਠਾਨਕੋਟ ਸz. ਸੁਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸਾਂ ਤੇ ਅੱਜ ਬੁਢਾਪਾ ਪੈਨਸ਼ਨ ਅਤੇ ਹੋਰ ਦੂਜੀਆਂ ਵਿੱਤੀ ਸਹਾਇਤਾ ਸਕੀਮਾਂ ਦੇ ਬੈਂਕ ਖਾਤੇ ਪ੍ਰਾਪਤ ਕਰਨ ਸਬੰਧੀ ਕੈਂਪ ਲਗਾਉਣ ਲਈ ਸ਼੍ਰੀ ਬਲਬੀਰ ਰਾਜ ਸਹਾਇਕ ਕਮਿਸ਼ਨਰ (ਜਨਰਲ) ਨੇ ਲੀਡ ਬੈਂਕ ਮੈਨੇਜਰ ਪਠਾਨਕੋਟ ਅਤੇ ਸਮੂਹ ਬਾਲ ਵਿਕਾਸ ਪ੍ਰਾਜੈਕਟ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦੇ ਬੈਂਕ ਖਾਤੇ ਪ੍ਰਾਪਤ ਕਰਨ ਲਈ 2 ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕੈਂਪ 13 ਜੂਨ, 2015 ਨੂੰ ਸਵੇਰੇ 10-00 ਵਜੇ ਤੋਂ ਸ਼ਾਮ 4-00 ਵਜੇ ਤੱਕ ਲੱਗਣਗੇ। ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਸੁਜਾਨਪੁਰ ਵਿੱਚ ਪ੍ਰਬੰਧਕੀ ਕੰਪਲੈਕਸ ਜੁਗਿਆਲ ਅਤੇ ਸੀ.ਡੀ.ਪੀ.ਓ. ਦਫ਼ਤਰ ਸੁਜਾਨਪੁਰ, ਬਲਾਕ ਬਮਿਆਲ ਵਿਖੇ ਦਫ਼ਤਰ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਬਮਿਆਲ, ਬਲਾਕ ਨਰੋਟ ਜੈਮਲ ਸਿੰਘ ਵਿਖੇ ਦਫ਼ਤਰ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਨਰੋਟ ਜੈਮਲ ਸਿੰਘ ਅਤੇ ਮੰਦਿਰ ਨੇੜੇ ਪੁਰਾਣਾ ਬੱਸ ਸਟੈਂਡ ਤਾਰਾਗੜ੍ਹ, ਬਲਾਕ ਧਾਰਕਲਾਂ ਵਿਖੇ ਪੀ.ਐਸ.ਸੀ.ਬਧਾਣੀ ਅਤੇ ਕਮਿਊਨਿਟੀ ਹਾਲ ਦੁਨੇਰਾ ਅਤੇ ਪਠਾਨਕੋਟ ਤੇ ਘਰੋਟਾ ਬਲਾਕ ਵਿੱਚ ਸਰਕਾਰੀ ਹਾਈ ਸਕੂਲ ਦੁਨੇਰਾ, ਕਮਿਊਨਿਟੀ ਹਾਲ ਭੂਰ, ਜੰਝਘਰ ਮਨਵਾਲ, ਸਰਕਾਰੀ ਹਾਈ ਸਕੂਲ ਨਰੋਟ ਮਹਿਰਾ, ਬੀ.ਡੀ.ਪੀ.ਓ. ਦਫ਼ਤਰ ਘਰੋਟਾ ਅਤੇ ਸਰਕਾਰੀ ਹਾਈ ਸਕੂਲ ਕਾਨਵਾਂ ਵਿਖੇ ਇਹ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਲਾਭਪਾਤਰੀਆਂ ਦੇ ਬੈਂਕ ਅਕਾਂਊਟ ਨਹੀਂ ਖੁੱਲੇ ਹਨ ਉਹ ਇਸ ਕੈਂਪ ਵਿੱਚ ਆਪਣੀਆਂ 2 ਪਾਸਪੋਰਟ ਸਾਈਜ ਫੋਟੋ ਅਤੇ ਆਧਾਰ ਕਾਰਡ ਲੈ ਕੇ ਆਉਣ ਤਾਂ ਜੋ ਉਨ੍ਹਾਂ ਦੇ ਬੈਂਕ ਅਕਾਂਊਟ ਬੀ.ਸੀ.ਏ. ਵੱਲੋਂ ਖੋਲ੍ਹੇ ਜਾ ਸਕਣ ਅਤੇ ਜਿੰਨ੍ਹਾਂ ਲਾਭਪਾਤਰੀਆਂ ਦੇ ਬੈਂਕ ਖਾਤਾ ਨੰਬਰ ਠੀਕ ਨਹੀਂ ਹਨ ਉਹ ਲਾਭਪਾਤਰੀ ਆਪਣੇ ਬੈਂਕ ਦੀ ਪਾਸ ਬੁੱਕ ਸਮੇਤ ਹਾਜ਼ਰ ਹੋਣ ਤਾਂ ਜੋ ਉਨ੍ਹਾਂ ਦੇ ਖਾਤੇ ਵੀ ਠੀਕ ਕੀਤੇ ਜਾ ਸਕਣ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media