
ਤਰਸਿੱਕਾ, 11 ਜੂਨ (ਕੰਵਲ ਜੋਧਾਨਗਰੀ) – ਵਿਧਾਨ ਸਭਾ ਹਲਕਾ ਜੰਡਿਆਲਾਗੁਰੂ ਦੇ ਪਿੰਡ ਮੁੱਛਲ ਵਿੱਚ ਆਮ ਆਦਮੀ ਪਾਰਟੀ ਦੀ ਭਰਵੀਂ ਮੀਟਿੰਗ ਜਥੇਦਾਰ ਜਸਵੰਤ ਸਿੰਘ ਦੇ ਗ੍ਰਹਿ ਵਿਖੇ ਜਥੇਦਾਰ ਕੁਲਵੰਤ ਸਿੰਘ ਸੰਗਰਾਏ ਕੰਨਵੀਨਰ ਹਲਕਾ ਜੰਡਿਆਲਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਬੀਬੀ ਅਮਰਜੀਤ ਕੌਰ ਮੁੱਛਲ ਦੁਆਰਾ ਆਪਣੇ ਵਿਚਾਰ ਰੱਖੇ ਗਏ ਜਿਨ੍ਹਾਂ ਦੀ ਸੱਭ ਪਿੰਡ ਵਾਸੀਆਂ ਵੱਲੋਂ ਪ੍ਰਸੰਸਾ ਕੀਤੀ ਗਈ।ਇਸ ਮੌਕੇ ਪਿੰਡ ਵਾਸੀਆਂ ਨੇ ਪਾਰਟੀ ਦਾ ਤਨਦੇਹੀ ਨਾਲ ਸਾਥ ਦੇਣ ਦਾ ਵਾਅਦਾ ਕੀਤਾ।ਇਸ ਮੌਕੇ ਬਿਕਰਮਜੀਤ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਅਤੇ ਹਲਕਾ ਮਜੀਠਾ ਇੰਚਾਰਜ, ਅਨਮੋਲ ਸਿੰਘ ਛਾਪਾ ਜਿਲ੍ਹਾ ਕਮੇਟੀ ਮੈਂਬਰ, ਤਲਵਿੰਦਰ ਸਿਘ ਜੋਧਾਨਗਰੀ ਸਰਕਲ ਇੰਚਾਰਜ ਟਾਂਗਰਾ, ਲੱਖਾ ਸਿੰਘ ਭੱਟੀ, ਜਗਦੀਸ਼ ਸਿੰਘ ਬਿੱਟੂ ਖਜ਼ਾਨਚੀ ਆਦਿ ਆਗੂਆਂ ਦੁਆਰਾ ਪਿੰਡ ਵਾਸੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਜ਼ਾਰੀਨ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਪ੍ਰਤੀ ਜਕੇਜ਼ਰੀਵਾਲ ਦੀ ਸੋਚ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਵਿਧਾਨ ਸਭਾ ਚੋਣਾਂ 2017 ਲਈ ਸਮੂਹ ਪਿੰਡ ਵਾਸੀਆਂ ਨੂੰ ਤਿਆਰ ਹੋਣ ਲਈ ਕਿਹਾ ਅਤੇ ਮਾੜੇ ਰਵੱਈਏ ਅਤੇ ਸਵਾਰਥੀ ਸੋਚ ਵਾਲੀ ਅਕਾਲੀ ਭਾਜਪਾ ਸਰਕਾਰ ਤੋਂ ਮੁੱਕਤ ਹੋਣ ਦਾ ਨਾਆਰਾ ਲਾਇਆ।ਇਸ ਮੌਕੇ ਬਰਜਿੰਦਰ ਸਿੰਘ ਅਜੀਤ ਸਿੰਘ, ਸੂਬੇਦਾਰ ਮਹਿੰਦਰ ਸਿੰਘ, ਗੁਰਦੇਵ ਸਿੰਘ ਕੋਟਲਾ, ਜਸਪਾਲ ਸਿੰਘ ਖੇਲਾ, ਹਰਦਿੱਤ ਸਿੰਘ, ਅਮਰਬੀਰ ਸਿੰਘ ਗੋਪੀ ਆਦਿ ਹਾਜਰ ਸਨ ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media