Sunday, July 19, 2026

 ‘ਰੌਕ ਗਾਰਡਨ’ ਦੇ ਨਿਰਮਾਤਾ ਨੇਕ ਚੰਦ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

Nek Chand

ਪੱਟੀ, 12 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਕਿਸੇ ਵਿਦਵਾਨ ਦਾ ਕਥਨ ਹੈ ਕਿ ਖੁਦ ਨੂੰ ਅਜਿਹਾ ਬਣਾਓ ਕਿ ਜਿੱਥੇ ਤੁਸੀਂ ਹੋ ਉਥੇ ਸਾਰੇ ਤੁਹਾਨੂੰ ਪਿਆਰ ਕਰਨ, ਜਿੱਥੋਂ ਤੁਸੀਂ ਚਲੇ ਜਾਓ, ਉਥੇ ਸਾਰੇ ਤੁਹਾਨੂੰ ਯਾਦ ਕਰਨ ਅਤੇ ਜਿੱਥੇ ਤੁਸੀਂ ਜਾਣ ਵਾਲੇ ਹੋ ਉਥੇ ਸਾਰੇ ਤੁਹਾਡਾ ਇੰਤਜ਼ਾਰ ਕਰਦੇ ਹੋਣ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਲੇਖਕ ਅਤੇ ਕਲਾ ਪ੍ਰੇਮੀ ਗੁਰਬਚਨ ਸਿੰਘ ਲਾਲੀ ਨੇ ਰੌਕ ਗਾਰਡਨ ਚੰਡੀਗੜਖ਼ ਦੇ ਨਿਰਮਾਤਾ ਸ੍ਰੀ ਨੇਕ ਚੰਦ ਸੈਣੀ ਦੀ ਇਸ ਜਹਾਨ ਤੋਂ ਰੁਖਸਤੀ ‘ਤੇ ਡੂੰਘੇ ਗਮ ਦਾ ਇਜ਼ਹਾਰ ਕਰਦਿਆਂ ਕੀਤਾ। ਉਨਖ਼ਾਂ ਦੱਸਿਆ ਕਿ 1924 ਵਿੱਚ ਪਾਕਿਸਤਾਨ ਵਿੱਚ ਜਨਮੇ ਸ੍ਰੀ ਨੇਕ ਚੰਦ ਭਾਵੇਂ 90 ਸਾਲ ਦੀ ਉਮਰ ਭੋਗ ਕੇ ਬੀਤੀ ਰਾਤ ਇਸ ਫਾਨੀ ਜ਼ਹਾਨ ਨੂੰ ਅਲਵਿਦਾ ਕਹਿ ਗਏ ਹਨ ਪਰ ਉਨਖ਼ਾਂ ਦੀ ਅਜ਼ੀਮ ਕਲਾਕ੍ਰਿਤੀ ਜੰਮਣ ਮਰਨ ਦੇ ਚੱਕ ਤੋਂ ਮੁਕਤ ਹੈ ਭਾਵ ‘ਰੌਕ ਗਾਰਡਨ’ ਉਨਖ਼ਾਂ ਦੀ ਅਮਰ ਸ਼ਾਹਕਾਰ ਰਚਨਾ ਹੈ ਜੋ ਉਨਖ਼ਾਂ ਦੇ ਨਾਮ ਨੂੰ ਸਦਾ ਜੀਵਿਤ ਰੱਖੇਗੀ। ਜ਼ਿਕਰਯੋਗ ਹੈ ਕਿ ਨੇਕ ਚੰਦ ਜੀ ਪੰਜਾਬ ਰਾਜ ਬਿਜਲੀ ਬੋਰਡ ਦੇ ਸੇਵਾਮੁਕਤ ਅਧਿਕਾਰੀ ਸਨ ਅਤੇ ਉਨਖ਼ਾਂ ਬਿਜਲੀ ਬੋਰਡ ਦੇ ਸਮਾਨ ਦੀ ਟੁੱਟ ਭੱਜ ਅਤੇ ਹੋਰ ਨਕਾਰਾ ਹੋਈਆਂ ਵਸਤੂਆਂ ਦੀ ਵਰਤੋਂ ਕਰਕੇ ਸੁਖਨਾ ਝੀਲ ਦੇ ਪਾਸ ਰੌਕ ਗਾਰਡਨ ਨੂੰ ਇੱਕ ਆਕਰਸ਼ਿਤ ਦਿੱਖ ਪ੍ਰਦਾਨ ਕੀਤੀ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply