Thursday, March 19, 2026

18ਵਾਂ ਪੀਰ ਬਾਬਾ ਸ਼ਾਵਰ ਸ਼ਾਹ ਸਲਾਨਾ ਸੱਭਿਆਚਾਰਕ ਮੇਲਾ ਕਰਵਾਇਆ

ਮੇਲਾ ਕਮੇਟੀ ਨੂੰ ਇੱਕ ਲੱਖ ਤੇ ਪਿੰਡ ਮਧਰੇ ਦੇ ਵਿਕਾਸ ਵਾਸਤੇ ਤਿੰਨ ਲੱਖ ਦੇਣ ਦਾ ਐਲਾਨ

PPN12062015010

ਬਟਾਲਾ, 12 ਜੂਨ (ਨਰਿੰਦਰ ਸਿੰਘ ਬਰਨਾਲ) – ਬਟਾਲਾ ਤੋ ਥੋੜੀ ਦੂਰ ਪਿੰਡ ਮਧਰੇ ਨਜਦੀਕ ਅੱਡਾ ਉਧਨਵਾਲ ਵਿਖੇ 18ਵਾਂ ਬਾਬਾ ਸ਼ਾਵਰ ਸ਼ਾਹ ਸਲਾਨਾ ਸੱਭਿਆਚਾਰਕ ਮੇਲਾਂ ਪੂਰੀ ਸ਼ਰਧਾਂ ਭਾਵਨਾ ਨਾਲ ਮਨਾਇਆ ਗਿਆ।ਇਸ ਮੇਲੇ ਵਿੱਚ ਪ੍ਰਸਿੱਧ ਗਾਇਕ ਜੋੜੀ ਬੀਰ ਦਵਿੰਦਰ ਤੇ ਸੁਖਰੀਤ ਤੋ ਇਲਵਾ ਜੋੜੀ ਸੋਨੂੰ ਸਿੰਘ ਤੇ ਕਿਰਨ ਬੇਦੀ, ਹਰਭੇਜ ਲਾਡੀ, ਮਾਸਟਰ ਰਣਯੋਧ ਸਿੰਘ ਧਰਮਕੋਟ, ਨਿਰਮਲ ਸਿੰਘ ਨਿੰਮਾ ਬੋਬਾਂਵਾਲਾ ਨੇ ਵੀ ਆਪਣੀ ਕਲਾ ਦੇ ਜੌਹਰ ਵਿਖਾਏ ਤੇ ਦਰਸ਼ਕਾਂ ਦੀਆਂ ਤਾੜੀਆਂ ਨਾਲ ਵਾਹ ਵਾਹ ਖੱਟੀ ਤੇ ਦਰਸ਼ਕਾਂ ਦਾ ਮਨੋਰੰਜਨ ਕੀਤਾ, ਮੇਲੇ ਦਾ ਊਦਘਾਟਨ ਬਾਬਾ ਮਲਕੀਤ ਸਿੰਘ ਮੁੱਖ ਸੇਵਾਦਾਰ ਜੀ ਨੇ ਕੀਤਾ।ਭਾਰੀ ਗਿਣਤੀ ਵਿੱਚ ਹਾਜ਼ਰ ਸੰਗਤ ਨੇ ਪੂਰਾ ਦਿਨ ਲਗਾਤਾਰ ਸੰਗੀਤਕ ਪ੍ਰੋਗਰਾਮ ਦਾ ਆਨੰਦ ਮਾਣਿਆ ਤੇ ਕਲਾਕਾਰਾਂ ਦੀ ਨਕਦ ਇਨਾਮ ਨਾਲ ਝੜੀ ਲਗਾਈ ਰੱਖੀ।ਇਸ ਸੱਭਿਆਚਾਰਕ ਮੇਲੇ ਦੇ ਮੁੱਖ ਮਹਿਮਾਨ ਸ੍ਰੀ ਦੇਸ ਰਾਜ ਧੁੱਗਾ ਨੇ ਨੌਜਵਾਨਾਂ ਨੂੰ ਖੇਡਾਂ ਤੇ ਸੱਭਿਆਚਾਰ ਨਾਲ ਜੁੜਨ ਦੀ ਪ੍ਰੇਰਨਾ ਦਿਤੀ। ਇਸ ਸਮੇਂ ਉਹਨਾਂ ਮੇਲਾ ਕਮੇਟੀ ਦੀ ਸਲਾਘਾ ਕਰਦਿਆਂ ਮੇਲਾ ਕਮੇਟੀ ਨੂੰ ਇੱਕ ਲੱਖ ਰੁਪਏ ਤੇ ਨਗਰ ਪੰਚਾਇਤ ਨੂੰ ਤਿੰਨ ਲੱਖ ਰੁਪਏ ਪਿੰਡ ਦੇ ਵਿਕਾਸ ਕੰਮਾਂ ਵਾਸਤੇ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਮੇਲੇ ਵਿੱਚ ਡੀ. ਐਸ. ਪੀ ਗੁਰਿੰਦਰ ਸਿੰੰਘ ਸੰਧੂ, ਹਰਵਿੰਦਰ ਸਿੰਘ ਕਾਹਲੋਂ, ਮੱਪੀ ਸਰਮਾ, ਬੱਬੂ ਕਾਹਲੋ , ਮਾਸਟਰ ਸੁਖਦੇਵ ਸਿੰਘ ਦਕੋਹਾ, ਡਾ. ਪੰਨੂੰ, ਸਰਪੰਚ ਸਤਨਾਮ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ, ਸੰਤੋਖ ਸਿੰਘ,ਮਲਕੀਤ ਸਿੰਘ,ਹੈਪੀ,ਪ੍ਰਧਾਨ ਗੁਰਵਿੰਦਰ ਸਿੰਘ, ਕਾਕਾ, ਹਰਪਾਲ ਸਿੰਘ ਸੋਨੂੰ ਆਦਿ ਹਾਜ਼ਰ ਸਨ।ਜਗੀਰ ਸਿੰਘ ਪਹਿਲਵਾਨ ਦੇ ਸਰਪੰਚ ਵੱਲੋਂ ਦੁੱਧ ਸੋਢੇ ਦੀ ਛਬੀਲ ਲਗਾਈ ਗਈ,ਜੋ ਕਿ ਸਾਰਾ ਦਿਨ ਚਲਦੀ ਰਹੀ ਸੰਗਤਾਂ ਜਲ ਛਕਦੀਆਂ ਰਹੀਆਂ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ।ਸਮੁੱਚੇ ਪ੍ਰਬੰਧਾਂ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਹਰਸ਼ਰਨ ਸਿੰਘ ਦਿਉਲ ਵੱਲੋਂ ਬਾਖੂਬੀ ਨਾਲ ਨਿਭਾਈ ਗਈ।ਇਸ ਮੌਕੇ ਵੱਖ ਵੱਖ ਅਧਿਆਪਕ ਜਥੇਬੰਦੀਆਂ ਤੇ ਆਗੂ ਤੇ ਅਧਿਆਪਕ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply