Sunday, October 4, 2026

 ਪੰਜਾਬ ਵਕਫ ਬੋਰਡ ਜਾਇਦਾਦਾਂ ਦੀ ਹਿਫਾਜ਼ਤ ਸਬੰਧੀ ਆਲ ਮੁਸਲਿਮ ਵੈਲਫੇਅਰ ਸੋਸਾਇਟੀ ਮੀਟਿੰਗ

PPN12062015011
ਛੇਹਰਟਾ, 12 ਜੂਨ (ਪ.ਪ) – ਆਲ ਮੁਸਲਿਮ ਵੈਲਫੇਅਰ ਸੋਸਾਇਟੀ ਪੰਜਾਬ ਦੇ ਮੈਂਬਰਾਂ ਦੀ ਇਕ ਮੀਟਿੰਗ ਪ੍ਰਧਾਨ ਮਾਨਿਕ ਅਲੀ ਦੀ ਅਗਵਾਈ ਹੇਠ ਬਾਬਤ ਗੁਰੂ ਕੀ ਵਡਾਲੀ, ਛੇਹਰਟਾ ਵਿਖੇ ਹੋਈ।ਜਿਸ ਦੌਰਾਨ ਪੰਜਾਬ ਵਕਫ਼ ਬੋਰਡ ਦੀਆਂ ਜਾਇਦਾਦਾਂ ਅਤੇ ਹੋਰ ਬੋਰਡ ਦੀਆਂ ਜਾਇਦਾਦਾਂ ਦੀ ਹਿਫ਼ਾਜ਼ਤ ਬਾਰੇ ਪ੍ਰਧਾਨ ਮਾਨਿਕ ਅਲੀ ਨੇ ਕਿਹਾ ਕਿ ਵਕਫ਼ ਬੋਰਡ ਦੀ ਜਾਇਦਾਦ ਮੁਸਲਿਮ ਕੌਮ ਦੀ ਅਮਾਨਤ ਹੈ, ਜਿਸ ਦੀ ਹਿਫ਼ਾਜ਼ਤ ਪੰਜਾਬ ਵਕਫ਼ ਬੋਰਡ ਕਰ ਰਿਹਾ ਹੈ, ਪਰ ਜਿਸ ਬੇਦਰਦੀ ਨਾਲ ਇਸ ਅਮਾਨਤ ਵਿਚ ਖੁਰਦ ਬੁਰਦ ਹੋ ਰਹੀ ਹੈ, ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਵਕਫ਼ ਬੋਰਡ ਅਤੇ ਮੁਸਲਿਮ ਭਾਈਚਾਰਾ ਆਪਣੇ ਫਰਜ਼ ਨੂੰ ਭੁੱਲ ਗਏ ਹਨ। ਉਨਾਂ ਕਿਹਾ ਕਿ ਜੋ ਵੀ ਵਿਅਕਤੀ ਜ਼ਮੀਨ ਪਟੇ/ਠੇਕੇ ਤੇ ਲੈ ਲੈਂਦਾ ਹੈ, ਉਹ ਉਸ ਉੱਪਰ ਕਬਜਾ ਕਰ ਲੈਂਦਾ ਹੈ, ਜਿਸ ਨਾਲ ਪੰਜਾਬ ਵਕਫ ਬੌਰਡ ਦੀ ਜਮੀਨ ਘੱਟ ਰਹੀ ਹੈ ਤੇ ਕਬਜਾਧਾਂਰੀਆਂ ਤੇ ਬੋਰਡ ਵਲੌਂ ਕੌਈ ਕਾਰਵਾਈ ਨਹੀ ਕੀਤੀ ਜਾਂਦੀ।
ਪ੍ਰਧਾਨ ਮਾਨਿਕ ਅਲੀ, ਸੋਸਾਇਟੀ ਦੇ ਜਨਰਲ ਸੈਕਟਰੀ ਮੋਲਾਨਾ ਮੁਹੰਮਦ ਸ਼ਾਹ ਆਲਮ, ਕਾਸਮੀ ਨਦਵੀ ਤੇ ਸੋਸਾਇਟੀ ਦੇ ਸਾਰੇ ਮੈਂਬਰਾਂ ਨੇ ਕੇਂਦਰੀ ਸਰਕਾਰ ਨੂੰ ਮੰਗ ਕੀਤੀ ਹੈ ਕਿ ਵਕਫ ਬੋਰਡ ਦੀਆਂ ਜਾਇਦਾਦਾਂ ਦੀ ਹਿਫਾਜ਼ਤ ਵਾਸਤੇ ਸਖਤ ਤੋਂ ਸਖਤ ਕਾਨੂੰਨ ਲਾਗੂ ਕੀਤਾ ਜਾਵੇ, ਤਾਂਕਿ ਬਰਬਾਦ ਹੋ ਰਹੀ ਇਸ ਅਮਾਨਤ ਦੀ ਹਿਫਾਜ਼ਤ ਕੀਤੀ ਜਾ ਸਕੇ। ਉਨ੍ਹਾਂ ਨੇ ਕੇਂਦਰੀ ਸਰਕਾਰ ਤੋਂ ਇਹ ਵੀ ਅਪੀਲ ਕੀਤੀ ਕਿ ਜਿਹੜੇ ਲੋਕਾਂ ਨੇ ਬੋਰਡ ਦੀਆਂ ਜਾਇਦਾਦਾਂ ਤੇ ਕਬਜ਼ਾ ਕਰ ਲਿਆ ਜਾਂ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਸੋਸਾਇਟੀ ਦੇ ਚੇਅਰਮੈਨ ਕਾਦਿਰ ਖਾਨ ਨੇ ਲੋਕਾਂ ਨੂੰ ਸੋਸਾਇਟੀ ਦੀ ਤਰੱਕੀ ਵਾਸਤੇ ਅਸੂਲ ਅਤੇ ਤਰੀਕੇ ਦੱਸੇ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਜਿੰਮੇਵਾਰੀਆਂ ਬਾਬਤ ਆਗਾਹ ਕੀਤਾ।ਮੀਟਿੰਗ ਵਿਚ ਲੋਕਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਬਾਰੇ ਅਤੇ ਉਨ੍ਹਾਂ ਤੋਂ ਲਾਭ ਉਠਾਉਣ ਦੇ ਤਰੀਕੇ ਵੀ ਦੱਸੇ ਗਏ।ਇਸ ਮੌਕੇ ਸਲਾਹਕਾਰ ਅਜ਼ੀਮ ਅਹਮਦ, ਵਾਈਸ ਪ੍ਰਧਾਨ ਖੁਰਸ਼ੀਦ ਅਹਮਦ, ਜਨਰਲ ਸੈਕਟਰੀ ਮੋਲਾਨਾ ਮੁਹੰਮਦ ਸ਼ਾਹ ਆਲਮ, ਕਾਸਮੀ ਨਦਵੀ, ਜਨਾਬ ਇਮਰਾਨ ਖਾਨ, ਇਖਤਿਆਰ ਅਲੀ, ਇਫਤਿਖਾਰ ਅਹਮਦ, ਜ਼ੁਬੇਰ ਆਲਮ, ਮੁਜ਼ੱਫਰ ਅਲੀ ਹਸਨ, ਡਾਕਟਰ ਨਸੀਮ, ਬਸ਼ਾਰਤ ਅਲੀ, ਸਲਾਹਕਾਰ ਨਸੀਮ ਅਹਮਦ, ਮੁਹੰਮਦ ਸ਼ਮੀਮ ਅਖਤਰ, ਹਾਸ਼ਿਮ, ਸ਼ੌਕੀਨ, ਮੁਹੰਮਦ ਅਫਸਰ, ਬਸ਼ਾਰਤ, ਮੁਹੰਮਦ ਨਫੀਸ ਅਹਮਦ, ਮੁਹੰਮਦ ਸ਼ਮਸ਼ਾਦ, ਮੁਹੰਮਦ ਇਰਫਾਨ, ਕਸ਼ਮੀਰ ਅਲੀ, ਮੋਹਸਿਨ, ਆਸਿਫ ਆਦਿ ਮੌਜੂਦ ਸਨ।

ਕੈਪਸ਼ਨ- ਮੀਟਿੰਗ ਦੌਰਾਨ ਗੱਲਬਾਤ ਕਰਦੇ ਹੌਏ ਮਾਣਿਕ ਅਲੀ, ਕਾਦਿਰ ਖਾਂਨ, ਡਾ. ਨਸੀਮ, ਮੌਲਾਨਾ ਸ਼ਾਹ ਆਲਮ, ਇਮਰਾਨ ਅਲੀ ਤੇ ਹੌਰ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply