
ਛੇਹਰਟਾ, 12 ਜੂਨ (ਪ.ਪ) – ਕੋਟ ਖਾਲਸਾ ਸਥਿਤ ਦਸ਼ਮੇਸ਼ ਨਗਰ ਵਿਖੇ ਸੀਵਰੇਜ ਵਿਚ ਤਿੰਨ ਵਿਅਕਤੀਆਂ ਦੇ ਡਿੱਗਣ ਨਾਲ ਦੌਰਾਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ ਅਤੇ ਇਕ ਹੋਰ ਵਿਅਕਤੀ ਦਾ ਨਾਜੂਕ ਹਾਲਤ ਵਿਚ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।ਥਾਣਾ ਛੇਹਰਟਾ ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਮੁੱਖੀ ਅਰੁਣ ਸ਼ਰਮਾ ਨੇ ਦੱਸਿਆ ਕਿ ਨਿਊ ਦਸ਼ਮੇਸ਼ ਨਗਰ ਵਿਖੇ ਪ੍ਰੇਮ ਸਿੰਘ ਗਲੀ ਵਿਚ ਸੀਵਰੇਜ ਦਾ ਕੰਮ ਕਰਵਾ ਰਿਹਾ ਸੀ।ਰਾਜੇਸ਼ ਕੁਮਾਰ ਪੁੱਤਰ ਮੰਗਲ ਰਾਮ ਵਾਸੀ ਗੁਰੂ ਨਾਨਕਪੁਰਾ ਦਾ ਔਜਾਰ ਕੰਮ ਕਰਦੇ ਹੌਏ ਸੀਵਰੇਜ ਵਿਚ ਡਿੱਗ ਗਿਆ, ਜਿਸ ਨੂੰ ਕੱਢਦੇ ਹੋਏ ਉਹ ਵੀ ਸੀਵਰੇਜ ਵਿਚ ਜਾ ਡਿੱਗਾ, ਲੌਕਾਂ ਵਲੌਂ ਰੌਲਾ ਪਾਉਣ ‘ਤੇ ਰਸਤੇ ਚੌਂ ਲੰਘ ਰਹੇ ਅੰਮ੍ਰਿਤਪਾਲ ਸਿੰਘ ਤੇ ਰਾਜਵਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਦਸ਼ਮੇਸ਼ ਨਗਰ ਨਜਦੀਕ ਪੀਰਾਂ ਵਾਲੀ ਗਲੀ ਨੇ ਉਸ ਨੂੰ ਬਚਾਉਣ ਦੀ ਕੌਸ਼ਿਸ਼ ਕੀਤੀ, ਲੇਕਿਨ ਉਸ ਨੂੰ ਬਚਾਉਂਦੇ ਹੋਏ ਉਹ ਵੀ ਸੀਵਰੇਜ ਵਿਚ ਡਿੱਗ ਗਏ।ਜਿਸ ‘ਤੇ ਆਸਪਾਸ ਦੇ ਲੋਕਾਂ ਨੇ ਤਿੰਨਾਂ ਨੂੰ ਬਚਾਉਣ ਲਈ ਅੱਧੇ ਘੰਟੇ ਦੀ ਲੰਮੀ ਜਦੋਜਹਿਦ ਕੀਤੀ ਅਤੇ ਤਿੰਨਾਂ ਨੂੰ ਰੱਸੀ ਪਾ ਕੇ ਬਾਹਰ ਕੱਢਿਆ।ਪ੍ਰੰਤੂ ਇਸ ਸਮੇਂ ਤੱਕ ਅੰਮ੍ਰਿਤਪਾਲ ਸਿੰਘ ਤੇ ਰਾਜਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ ਤੇ ਰਾਜੇਸ਼ ਕੁਮਾਰ ਨੂੰ ਗੰਭੀਰ ਹਾਲਤ ਵਿਚ ਨਜਦੀਕੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ, ਜਿਥੋਂ ਡਾਕਟਰਾਂ ਨੇ ਰਾਜੇਸ਼ ਕੁਮਾਰ ਨੂੰ ਹਾਲਤ ਗੰਭੀਰ ਹੋਣ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੈਫਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਮ੍ਰਿਤਕ ਅੰ੍ਰਿਤਪਾਲ ਸਿੰਘ ਵੈਲਡਿੰਗ ਦਾ ਕੰਮ ਕਰਦਾ ਸੀ ਤੇ ਦੂਜਾ ਰਾਜਵਿੰਦਰ ਸਿੰਘ ਸਾਇਕਲ ਫੈਕਟਰੀ ਵਿਚ ਕੰਮ ਕਰਦਾ ਸੀ, ਦੋਵਾਂ ਦੇ ਪਿਤਾ ਸੁਰਜੀਤ ਸਿੰਘ ਵੀ ਦਿਹਾੜੀ-ਦੱਪਾ ਕਰਕੇ ਪਰਿਵਾਰ ਦਾ ਡੰਗ ਟਪਾਉਂਦੇ ਸਨ। ਦੋਵਾਂ ਭਰਾਵਾਂ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media