
ਨਵੀਂ ਦਿੱਲੀ, 13 ਜੂਨ (ਅੰਮ੍ਰਿਤ ਲਾਲ ਮੰਨਣ) – ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਉਦਮ ਨਾਲ ਧਰਮ ਪ੍ਰਚਾਰ ਕਮੇਟੀ ਵਲੋਂ ਬੀਤੇ ਦਿਨੀਂ ਪ੍ਰਸਿੱਧ ਕੀਰਤਨੀਏ ਭਾਈ ਮਨਸ਼ਾ ਸਿੰਘ ਜੀ ਦੀ ਯਾਦ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬਚਿਆਂ ਦੇ ਕੀਰਤਨ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਸੀਨਅਰ ਅਤੇ ਜੂਨੀਅਰ ਕਲਾਸਾਂ ਦੇ ਬਚਿਆਂ ਦੀਆਂ 18-18 ਟੀਮਾਂ ਨੇ ਹਿੱਸਾ ਲਿਆ। ਮੁਕਾਬਲੇ ਵਿੱਚ ਸੀਨੀਅਰ ਗਰੁਪ ਵਿੱਚ ਹੇਮਕੁੰਟ ਕਾਲੋਨੀ (ਪਹਿਲਾ), ਨਾਨਕ ਪਿਆਓ (ਦੂਸਰਾ) ‘ਤੇ ਹਰਿਗੋਬਿੰਦ ਐਨਕਲੇਵ (ਤੀਸਰਾ) ਅਤੇ ਜੂਨੀਅਰ ਗੁਰਪ ਵਿੱਚ ਇੰਡੀਆ ਗੇਟ (ਪਹਿਲਾ), ਨਾਨਕ ਪਿਅਓ (ਦੂਸਰਾ) ਅਤੇ ਕਰੋਲ ਬਾਗ (ਤੀਸਰਾ) ਦੀਆਂ ਟੀਮਾਂ ਦੇ ਬੱਚੇ ਇਨਾਮ ਹਾਸਲ ਕਰਨ ਵਿੱਚ ਸਫਲ ਹੋਏ। ਇਨ੍ਹਾਂ ਤੋਂ ਇਲਾਵਾ ਸੀਨੀਅਰ ਗਰੁਪ ਦੇ ਵਸੰਤ ਵਿਹਾਰ ਤੇ ਨਿਹਾਲ ਵਿਹਾਰ ਅਤੇ ਜੂਨੀਅਰ ਗਰੁਪ ਦੇ ਨਿਹਾਲ ਵਿਹਾਰ, ਹੇਮਕੁੰਟ ਕਾਲੌਨੀ ਅਤੇ ਵਸੰਤ ਵਿਹਾਰ ਦੇ ਬੱਚਿਆਂ ਦੀਆਂ ਨੂੰ ਕੰਨਸੋਲੇਸ਼ਨ ਪ੍ਰਾਈਜ਼ (ਉਤਸਾਹਵਰਧਕ ਇਨਾਮ) ਦੇ ਕੇ ਸਨਮਾਨਤ ਕੀਤਾ ਗਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media