Wednesday, March 18, 2026

ਆਈ. ਆਈ. ਐਮ ਅੰਮ੍ਰਿਤਸਰ ‘ਚ ਖੁੱਲਣਾ ਬੜੇ ਮਾਣ ਵਾਲੀ ਗੱਲ ਚਰਨਜੀਤ ਸਿੰਘ ਚੱਢਾ

ਸ੍ਰੀ ਗੁਰੂ ਅਮਰਦਾਸ ਗੈਸਟ ਹਾਊਸ ‘ਚ ਅਸਥਾਈ ਹੋਸਟਲ ਸਹੂਲਤ ਪ੍ਰਦਾਨ ਕਰਨ ਦੀ ਰੱਖੀ ਤਜਵੀਜ

CHARANJIT SINGH CHADHA

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਦੇ ਮੁਖ ਦਫਤਰ ਵਿਖੇ ਹੋਈ ਮੀਟਿੰਗ ਦੋਰਾਨ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋਂ ਕੇਂਦਰ ਸਰਕਾਰ ਦੁਆਰਾ ਅੰਮ੍ਰਿਤਸਰ ਵਿਖੇ ਇੰਡੀਅਨ ਇੰਸਟੀਟਿਉਟ ਆਫ ਮੈਨੇਜਮੈਂਟ ਸਥਾਪਿਤ ਕਰਨ ਦੇ ਇਤਿਹਾਸਕ ਫੈਸਲੇ ਦਾ ਪੁਰਜੋਰ ਸੁਆਗਤ ਕੀਤਾ ਗਿਆ।ਚੀਫ ਖਾਲਸਾ ਦੀਵਾਨ ਮੈਨੇਜਮੈਨਟ ਨੇ ਮਾਣਯੋਗ ਮੁੱਖ ਮੰਤਰੀ, ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੇ ਅੰਮ੍ਰਿਤਸਰ ਵਿਖੇ ਇੰਡੀਅਨ ਇੰਸਟੀਟਿਉਟ ਆਫ ਮੈਨੇਜਮੈਂਟ ਸਥਾਪਿਤ ਕਰਨ ਲਈ ਲਗਾਤਾਰ ਕੀਤੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।
ਪ੍ਰਧਾਨ ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਅੰੰ੍ਰਿਮ੍ਰਤਸਰ ਵਾਸੀਆਂ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦਾ ਪਹਿਲਾਂ ਆਈ. ਆਈ. ਐਮ ਅੰਮ੍ਰਿਤਸਰ ਵਿਚ ਖੁੱਲ ਰਿਹਾ ਹੈ ਜੋ ਸਿਖਿਆ ਪੱਧਰ ਨੂੰ ਹੋਰ ਵੀ ਉਪਰ ਚੁਕਣ ਵਿਚ ਸਹਾਈ ਸਿੱਧ ਹੋਵੇਗਾ ਅਤੇ ਇਸ ਨਾਲ ਗੁਰੂਨਗਰੀ ਅੰਮ੍ਰਿਤਸਰ ਦੀ ਤਸਵੀਰ ਹੈਰੀਟੇਜ ਸਿਟੀ ਦੇ ਨਾਲ ਨਾਲ ਇਕ ਅੇਜੁਕੇਸ਼ਨ ਹੱਬ ਦੇ ਰੂਪ ਵਿਚ ਵੀ ਉਭਰ ਕੇ ਸਾਹਮਣੇ ਆਵੇਗੀ।
ਇਸ ਦੇ ਨਾਲ ਹੀ ਸ: ਚਰਨਜੀਤ ਸਿੰਘ ਚੱਢਾ ਨੇ ਅੰਮ੍ਰਿਤਸਰ ਦੇ ਕਾਰਜਕਾਰੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਨੂੰ ਚੀਫ ਖਾਲਸਾ ਦੀਵਾਨ ਵਲੋਂ ਆਈ ਆਈ ਐਮ ਵਿਚ ਇਸੇ ਸੈਸ਼ਨ ਵਿਚ ਦਾਖਲ ਹੋਣ ਜਾ ਰਹੇ ਵਿਦਿਆਰਥੀਆਂ (ਲੜਕੇ ਅਤੇ ਲੜਕੀਆਂ) ਦੋਹਾਂ ਲਈ ਬੜੇ ਹੀ ਘਟ ਖਰਚ ‘ਤੇ ਸ੍ਰੀ ਗੁਰੂ ਅਮਰਦਾਸ ਗੈਸਟ ਹਾਊਸ ਵਿਚ ਅਸਥਾਈ ਤੌਰ ਤੇ ਹੋਸਟਲ ਸਹਲਤ ਪ੍ਰਦਾਨ ਕਰਨ ਦੀ ਤਜਵੀਜ ਰੱਖੀ। ਉਹਨਾਂ ਦਸਿਆ ਕਿ ਮੁੱਖ ਮੰਤਰੀ, ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੁਆਰਾ ਹੀ ਉਦਘਾਟਨ ਕੀਤੀ ਗਏ ਸ੍ਰੀ ਗੁਰੂ ਅਮਰਦਾਸ ਗੈਸਟ ਹਾਊਸ ਦੀ ਸ਼੍ਹਾਨਦਾਰ ਇਮਾਰਤ ਵਿਚ ਕੁੱਲ 54 ਖੁੱਲੇ ਅਤੇ ਹਵਾਦਾਰ ਕਮਰੇ ਹਨ, ਜਿਹਨਾਂ ਵਿਚੋਂ ਅਤਿ ਆਧੁਨਿਕ 30 ਕਮਰੇ ਵਿਦਿਆਰਥੀਆਂ ਦੀ ਰਿਹਾਇਸ਼ ਲਈ ਰੱਖੇ ਗਏ ਹਨ।ਇਹਨਾਂ ਕਮਰਿਆਂ ਵਿੱਚ ਅਟੈਚਡ ਬਾਥਰੂਮ ਅਤੇ ਵਿਦਿਆਰਥੀਆਂ ਲਈ 2-3 ਬੈਡਿੰਗ ਦੀ ਵੀ ਸੁਵਿਧਾ ਹੈ।ਵਿਦਿਆਰਥੀਆਂ ਦੀ ਸਹੂਲਤ ਲਈ ਸਰ੍ਹਾਂ ਵਿਚ ਐਲੀਵੇਟਰ, ਬੇਸਮੈਂਟ ਵਿਚ ਸਾਫ ਸੁਥਰੀ ਕਿਚਨ, ਡਾਈਨਿੰਗ ਹਾਲ, ਹਰਾ ਭਰਾ ਬਾਗ, ਰਿਸੈਪਸ਼ਨ ਕਮ ਆਫਿਸ ਵੀ ਹਨ।ਸ਼ਹਿਰ ਦੇ ਕੇਂਦਰ ਪੁਤਲੀਘਰ ਵਿਚ ਸਥਿਤ ਇਸ ਗੈਸਟ ਹਾਊਸ ਦੇ ਅੰਦਰ ਵਿਦਿਆਰਥੀਆਂ ਦੀ ਸੁਰਖਿਆ ਦਾ ਪੂਰਾ ਪ੍ਰਬੰਧ ਰਖਿਆ ਗਿਆ ਹੈ।ਉਹਨਾਂ ਸ੍ਰੀ ਪ੍ਰਦੀਪ ਸੱਭਰਵਾਲ ਨੂੰ ਕਿਸੇ ਵੀ ਸਮੇਂ ਸ੍ਰੀ ਗੁਰੂ ਅਮਰਦਾਸ ਗੈਸਟ ਹਾਊਸ ਦਾ ਦੌਰਾ ਕਰਨ ਦਾ ਵੀ ਸੱਦਾ ਦਿੱਤਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply