Wednesday, March 18, 2026

 ਧਰਮ ਪ੍ਰਚਾਰ ਲਹਿਰ 159ਵੇਂ ਗੇੜ ਦੇ ਸਮਾਗਮਾਂ ਲਈ ਹਲਕਾ ਘੁਰਾਲੀ ਲਈ ਰਵਾਨਾ

ਪ੍ਰੋ: ਭੁੱਲਰ ਨੂੰ ਅੰਮ੍ਰਿਤਸਰ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ

ACD Systems Digital Imaging
ACD Systems Digital Imaging

ਅੰਮ੍ਰਿਤਸਰ, 13 ਜੂਨ (ਗੁਰਚਰਨ ਸਿੰਘ) – ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਅਧੀਨ ਪਿਛਲੇ 10 ਸਾਲਾਂ ਤੋਂ ਆਰੰਭੀ ਧਰਮ ਪ੍ਰਚਾਰ ਲਹਿਰ ਦਾ 159ਵੇਂ ਗੇੜ ਲਈ ਅੱਜ ਹੈਡ ਕਵਾਟਰ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ, ਰੇਲਵੇ ਬੀ-ਬਲਾਕ ਅੰਮ੍ਰਿਤਸਰ ਤੋਂ ਅਰਦਾਸ ਕਰਨ ਉਪਰੰਤ ਜਥੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਗੇੜ ਦਾ ਮੁੱਖ ਹਲਕਾ ਘੁਰਾਲੀ ਦੇ ਪਿੰਡ ਚਨਾਲੋਂ ਜਿਲਾ ਮੁਹਾਲੀ ਵਿਖੇ ਮਿਤੀ 13 ਅਤੇ 14 ਜੂਨ ਨੂੰ ਵੱਡੇ ਪੱਧਰ ਤੇ ਆਯੋਜਿਤ ਕੀਤਾ ਗਿਆ ਹੈ।ਇਸ ਹਲਕੇ ਦੇ ਸਮਾਗਮਾ ਦੀ ਪੂਨਰ ਤਿਆਰੀ ਲਈ ਭਾਈ ਚਰਨਜੀਤ ਸਿੰਘ ਖਰੜ, ਮੁੱਖੀ ਹਲਕਾ ਮੋਹਾਲੀ ਅਤੇ ਭਾਈ ਨਿਰਮਲ ਸਿੰਘ ਨਿਗਰਾਨ ਹਲਕਾ ਮੋਹਾਲੀ ਵੱਲੋਂ 10 ਪਿੰਡਾਂ ਵਿੱਚ ਕੀਤੇ ਪ੍ਰਚਾਰ ਦਾ ਮੁੱਖ ਸਮਾਗਮ ਪਿੰਡ ਚਨਾਲੋਂ ਵਿਖੇ ਅੰਮ੍ਰਿਤ ਸੰਚਾਰ ਅਤੇ ਮੁੱਖ ਸਮਾਗਮ ਤਹਿ ਕੀਤਾ ਗਿਆ ਹੈ।ਜਥੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਧਰਮ ਪ੍ਰਚਾਰ ਲਹਿਰ ਦੇ ਸਮਾਗਮਾਂ ਦੀ ਲੜੀ ਜੋ ਕਿ 2006 ਤੋਂ ਅਰੰਭ ਹੋਈ ਹੈ ਅੱਜ ਕਰੀਬ 3600 ਪਿੰਡਾ ਤੱਕ ਧਰਮ ਪ੍ਰਚਾਰ ਲਹਿਰ ਨੇ ਪਹੁੰਚ ਬਣਾ ਲਈ ਹੈ ।
ਉਨ੍ਹਾਂ ਨੇ ਦੱਸਿਆ ਕਿ 13 ਤਰੀਖ ਸ਼ਾਮ ਦੇ ਸਮਾਗਮ ਉਪਰੰਤ ਧਾਰਮਿਕ ਫਿਲਮ ਦਿਖਾਈ ਜਾਵੇਗੀ ਅਤੇ 14 ਜੂਨ ਦੇ ਸਮਾਗਮ ਦੀ ਆਰੰਭਤਾ ਸਵੇਰੇ 6:30 ਵਜੇ ਪ੍ਰਭਾਤ ਫੇਰੀ ਰਾਹੀ ਹੋਵੇਗੀ ਅਤੇ ਸਮਾਗਮ ਦੀ ਸਮਾਪਤੀ 1 ਵਜੇ ਹੋਣ ਉਪਰੰਤ ਅੰਮ੍ਰਿਤ ਸੰਚਾਰ ਸਮਾਗਮ ਹੋਵੇਗਾ।ਅੰਮ੍ਰਿਤ ਅਭਿਲਾਖੀਆਂ ਨੂੰ ਕੱਕਾਰ ਭੇਟਾਂ ਰਹਿਤ ਦਿਤੇ ਜਾਣਗੇ।
ਪ੍ਰੈਸ ਨੂੰ ਸੰਬੋਧਨ ਕਰਦਿਆਂ ਜਥੇਦਾਰ ਬਲਦੇਵ ਸਿੰਘ ਨੇ ਪੋਂ: ਦਵਿੰਦਰ ਸਿੰਘ ਭੁੱਲਰ ਦੀ ਅੰਮ੍ਰਿਤਸਰ ਜੇਲ ਵਿੱਚ ਪੁੱਜਣ ਤੇ ਜਿਥੇ ਸਵਾਗਤ ਕੀਤਾ ਉਥੇ ਸ੍ਰ. ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਵੀ ਕੀਤੀ।ਇਸ ਮੌਕੇ ਪ੍ਰਿੰਸੀਪਲ ਗੁਰਮੀਤ ਕੌਰ ਖਾਲਸਾ, ਪ੍ਰੋਂ. ਸਰਬਜੀਤ ਸਿੰਘ ਸੋਹੀਆਂ ਅਤੇ ਇੰਚਾਰਜ ਦਲਬੀਰ ਸਿੰਘ ਤੋਂ ਇਲਾਵਾ ਸ਼ਹਿਦ ਗੰਜ ਗੁਰਮਤਿ ਸਮਾਗਮ ਦੇ ਸਮੂਹ ਵਿਦਿਆਰਥੀ ਵੀ ਹਾਜਰ ਸਨ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply