
ਜੰਡਿਆਲਾ ਗੁਰੂ, 13 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਬੀਤੀ 10 ਜੂਨ ਦੀ ਰਾਤ ਨੂੰ 12 ਚੱਕੀ ਐਲ.ਪੀ. ਗੱਡੀ ਨੰ. ਜੀ.18.ਏ.ਟੀ.9685 ਜੋ ਕਿ ਗੁਜਰਾਤ ਤੋਂ ਸਬਜ਼ੀ ਮੰਡੀ ਵੱਲ੍ਹਾ ਵਿਖੇ ਪਿਆਜ ਲੈ ਕੇ ਆਈ ਸੀ ਨੂੰ ਏਥੋਂ ਉਸ ਸਮੇ ਚੌਰਾਂ ਵੱਲੋ ਚੌਰੀ ਕਰ ਲਿਆ ਗਿਆ ਸੀ ਜਦੋ ਡਰਾਇਵਰ ਖਾਣਾ ਖਾਣ ਗਿਆ ਸੀ।ਜਿਸ ਦੀ ਸ਼ਿਕਾਇਤ ਪੁਲਿਸ ਚੌਂਕੀ ਵੱਲ੍ਹਾ ਐਫ.ਆਈ. ਆਰ. ਨੰਬਰ ਐਫ.12-236 ਤੇ ਦਰਜ ਕਰਵਾਈ ਗਈ ਸੀ, ਅੱਜ ਮਲਕਪੁਰ ਵਿਖੇ ਬਿਨਾਂ ਚੱਕਿਆਂ ਦੇ ਮਿਲ ਜਾਣ ਦੀ ਖ਼ਬਰ ਦੇ ਸਬੰਧ ਵਿੱਚ ਜਤਿੰਦਰ ਸਿੰਘ ਚੌਂਕੀ ਇੰਚਾਰਜ ਵੱਲ੍ਹਾ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਛੇਤਾ ਰਾਮ ਡਰਾਈਵਰ ਅਤੇ ਕੁੰਭਾ ਰਾਮ ਨਿਵਾਸੀ ਗੁਜਰਾਤ ਗੱਡੀ ਦੇ ਮਾਲਕ ਵਜੌਂ ਪਛਾਣ ਹੋਈ ਹੈ। ਮਲਕਪੁਰ ਵਿਖੇ ਗੱਡੀ ਕੋਲ ਪਹੁੰਚੇ ਡਰਾਈਵਰ ਵਲੋਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਚੋਰ ਰਿੰਮਾਂ ਸਮੇਤ 10 ਟਾਇਰ, ਆਰ.ਸੀ, ਨਗਦੀ, ਰੱਸੇ ਅਤੇ ਤਰਪਾਲ ਆਦਿ ਲੈ ਗਏ ਅਤੇ ਗੱਡੀ ਜ਼ੈਕਾਂ ਉਪਰ ਖੜ੍ਹੀ ਕਰ ਗਏ।ਇਸ ਮੌਕੇ ਚੌਕੀ ਇੰਚਾਰਜ ਜਤਿੰਦਰ ਸਿੰਘ ਵੱਲਾ ਵੱਲੋ ਦੱਸਿਆਂ ਗਿਆ ਕਿ ਛਾਣਬੀਣ ਜਾਰੀ ਹੈ, ਤੇ ਜਲਦੀ ਹੀ ਚੌਰ੍ਰਾਂ ਦਾ ਪਤਾ ਲਾ ਲਿਆ ਜਾਵੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media