Tuesday, September 29, 2026

ਖਾਲੜਾ ਦੇ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਠੰਡੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਲਾਇਆ

PPN1406201514 PPN1406201515
ਖਾਲੜਾ, 14  ਜੂਨ (ਰਣਬੀਰ ਗੋਲਣ, ਲਖਵਿੰਦਰ ਗੋਲਣ) – ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਕਸਬਾ ਖਾਲੜਾ ਦੇ ਮੇਨ ਬਜਾਰ ਵਿੱਚ ਦੁਕਾਨਦਾਰਾਂ ਤੇ ਸੰਗਤਾਂ ਵਲੋਂ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ਼ ਲਗਾਈ ਗਈ ।ਸਵੇਰੇ ਤੋਂ ਅਰੰਭ ਹੋਈ ਛਬੀਲ ਦੇਰ ਸ਼ਾਮ ਤੱਕ ਚੱਲਦੀ ਰਹੀ ਅਤੇ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੇ ਠੰਡੇ ਮਿੱਠੇ ਜਲ ਤੇ ਗੁਰੂ ਕਾ ਲੰਗਰ ਛੱਕ ਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ।ਇਸ ਸਮੇਂ ਨਂੋਜਵਾਨ ਆਗੂ ਬਿੱਟੂ ਸਿੱਧਵਾਂ  ਨੇ ਕਿਹਾ ਕਿ ਸਾਨੂੰ ਸਭ ਨੂੰ ਮਹਾਂਪੁਰਸ਼ਾਂ ਦੇ ਪਾਵਨ ਦਿਹਾੜੇ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ, ਕਿaਂਕਿ ਮਿਲ ਕੇ ਚੱਲਣ ਨਾਲ ਆਪਸੀ ਭਾਈਚਾਰਾ ਤੇ ਪ੍ਰੇਮ ਵੱਧਦਾ ਹੈ। ਛਬੀਲ ਅਤੇ ਲੰਗਰ ਦੀ ਸੇਵਾ ਵਿੱਚ ਬਿੱਟੂ ਕਰਆਿਨਾ ਸਟੋਰ, ਬਿੱਟੂ ਸਾਈਕਲਾਂ ਵਾਲਾ, ਬਲਕਾਰ ਸਿੰਘ, ਹਰਮਨ ਸਿੰਘ, ਹੀਰਾ ਸਿੰਘ, ਗਗਨਦੀਪ ਸਿੰਘ, ਸਤਨਾਮ ਸਿੰਘ, ਮੰਗਲ ਸਿੰਘ ਮੁਨੀਮ, ਜੀਤ ਸਿਘ ਮੁਨੀਮ, ਸੰੰੀ, ਹੀਰਾ ਦੋਦੇ ਆਦਿ ਨੇ ਯੌਗਦਾਨ ਪਾ ਕੇ ਆਪਣਾ ਜੀਵਨ ਸਫਲਾ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply