Tuesday, September 29, 2026

ਆਮ ਆਦਮੀ ਪਾਰਟੀ ਨੇ 2017 ਦੀਆਂ ਚੋਣਾਂ ਦੇ ਮੱਦੇਨਜਰ ਕਮਰਕੱਸੀ

PPN1406201516
ਪੱਟੀ, 14 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਵਲੋ 2017  ਦੀਆਂ ਚੋਣਾਂ ਦੇ ਮੱਦੇਨਜਰ ਤਿਆਰੀਆਂ ਹੋਣ ਤੋ ਹੀ ਆਰੰਭ ਕਰ ਦਿੱਤੀਆਂ ਗਈਆਂ ਹਨ।ਇਸੇ ਦੇ ਚੱਲਦਿਆਂ ਅੱਜ ਵਿਧਾਨ ਸਭਾ ਹਲਕਾ ਪੱਟੀ ਵਿਚ ਆਮ ਆਦਮੀ ਪਾਰਟੀ ਵਲੋਂ ਆਪਣੇ ਦਫਤਰ ਦਾ ਉਦਘਾਟਨ ਕੀਤਾ ਗਿਆ, ਜਿਸ ਵਿਚ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਵੀ ਸ਼ਾਮਲ ਹੋਏ।ਇਹ ਉਦਘਾਟਨ ਬੀਬੀ ਕੰਵਲਜੀਤ ਕੋਰ ਮੰਡ ਵਲੋ ਕੀਤਾ ਗਿਆ ਜਿਸ ਵਿਚ ਆਮ ਆਦਮੀ ਪਾਰਟੀ ਦੇ ਵਰਕਾਰ ਤੇ ਪੂਰੀ ਜਿਲ੍ਹਾ ਟੀਮ ਹਾਜਰ ਹੋਈ।
ਮਨਜਿੰਦਰ ਸਿੰਘ ਸਿੱਧੂ ਨੇ ਪਾਰਟੀ ਨੂੰ ਸਬੋਧਨ ਕਰਦਿਆਂ ਕਿਹਾ ਕਿ ਜਦੋਂ ਭਾਰਤ ਗੁਲਾਮ ਸੀ ਉਦੋ ਪੱਟੀ ਸ਼ਹਿਰ ਲਹੋਰ ਜਿਲ੍ਹੇ ਦੀ ਤਹਿਸੀਲ ਹੁੰਦੀ ਸੀ ਤੇ ਪੱਟੀ ਨੌ ਲੱਖੀ ਦੇ ਨਾਮ ਨਾਲ ਜਾਣੀ ਜਾਦੀ ਸੀ ਤੇ ਇਹ ਅਕਾਲੀ ਕਾਂਗਰਸ ਦੀਆਂ ਸਰਕਾਰਾਂ ਨੇ ਪੱਟੀ ਨੂੰ ਲੱਖਾਂ ਤੋ ਕੱਖਾਂ ਵਿੱਚ ਰੋਲ ਦਿੱਤਾ ਹੈ।ਉਹਨਾ ਕਿਹਾ ਕਿ ਪੱਟੀ ਸ਼ਹਿਰ ਮੁੱਢਲੀਆਂ ਸਹੁਲਤਾ ਤੋ ਵਾਝਾ ਹੈ।ਨਾ ਤੇ ਸਰਕਾਰੀ ਹਸਪਤਾਲ ਵਿੱਚ ਐਮਰਜੇਸੀ ਦੀ ਕੋਈ ਸਹੂਲਤ, ਸ਼ਹਿਰ ਵਿੱਚ ਕੋਈ ਫੇਕਟਰੀ ਦੀ ਸਹੂਲਤ ਨਹੀ ਤਾ ਕਿ ਬੇਰੋਜਗਾਰੀ ਵਿੱਚ ਕੋਈ ਕਮੀ ਹੋ ਸਕੇ।ਉਹਨਾ ਕਿਹਾ ਕਿ 10-12 ਸਾਲ ਪਹਿਲਾਂ ਪੱਟੀ ਵਿੱਚ ਇਕ ਸ਼ਟੇਡੀਅਮ ਦਾ ਨੀਅ ਪੱਥਰ ਰੱਖਿਆਂ ਸੀ।ਉਹ ਸਟੇਡੀਅਮ ਬਣਨਾ ਤੇ ਦੂਰ ਦੀ ਗੱਲ ਹੈ ਉਸ ਦਾ ਨੀਹ ਪੱਥਰ ਹੀ ਗਾਇਬ ਹੋ ਗਿਆ।
ਪੱਤਰਕਾਰਾਂ ਦੇ ਜਤਿੰਦਰ ਸਿੰਘ ਤੋਮਰ ਦੇ ਬਾਰੇ ਸਵਾਲ ਪੁੱਛਣ ਤੇ ਪਾਰਟੀ ਦੇ ਸੀਨੀਅਰ ਆਗੂ ਮਹਾਵੀਰ ਸਿੰਘ ਗਿੱਲ ਨੇ ਜਤਿੰਦਰ ਸਿੰਘ ਤੋਮਰ ਦੇ ਹੱਕ ਵਿਚ ਸਫਾਈ ਦਿੰਦੇ ਕਿਹਾ ਕਿ ਉਨਾਂ ਨੇ ਡਿਗਰੀ ਦਾ ਕੋਈ ਗਲਤ ਇਸਤੇਮਾਲ ਨਹੀ ਕੀਤਾ ਅਤੇ ਨਾ ਹੀ ਉਨਾਂ ਡਿਗਰੀ ਤੇ ਕੋਈ ਨੋਕਰੀ ਲਈ ਹੈ ਉਨਾਂ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ‘ਤੇ ਨਿਸ਼ਾਨਾ ਸਾਧਦੇ ਕਿਹਾ ਕਿ ਉਨਾਂ ਉਪਰ ਨਸ਼ਿਆਂ ਦੇ ਦੋਸ਼ ਸਾਬਤ ਹੋਣ ਅਤੇ ਹੋਰ ਪਾਰਲੀਮੈਂਟ ਦੇ ਮੰਤਰੀਆਂ ਦੇ ਖਿਲਾਫ ਸੰਗੀਨ ਜੁਰਮ ਸਾਬਤ ਹੋਣ ਤੇ ਵੀ ਉਨਾਂ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਗਈ।ਉਨਾਂ ਨੂੰ ਤਾਂ ਕਿਸੇ ਨੇ ਇਸ ਬਾਰੇ ਨਹੀ ਪੁੱਛਿਆ ਪਰ ਸਾਡੀ ਪਾਰਟੀ ਖਿਲਾਫ ਮੋਦੀ ਸਰਕਾਰ ਨੇ ਇਸ ਸਿਆਸਤ ਖੇਡ ਕੇ ਸਾਡੇ ਦਿੱਲੀ ਦੇ ਮੰਤਰੀਆਂ ਖਿਲਾਫ ਕਾਰਵਾਈ ਕਰਵਾ ਦਿੱਤੀ ਉਨਾਂ ਕਿਹਾ ਕਿ ਇਸ ਨਾਲ ਸਾਨੂੰ ਕੋਈ ਫਰਕ ਨਹੀ ਪਿਆ, ਸਗੋ ਸਾਡੀ ਪਾਰਟੀ ਦਾ ਅਧਾਰ ਲੋਕਾਂ ਵਿਚ ਹੋਰ ਵੱਧ ਰਿਹਾ ਹੈ।ਇਸ ਮੋਕੇ ਤੇ ਰਣਜੀਤ ਸਿੰਘ ਚੀਮਾ ਹਲਕਾ ਇੰਚਾਰਜ ਪੱਟੀ, ਸੁਖਰਾਜ ਸਿੰਘ ਬਾਜਵਾ ਹਲਕਾ ਇੰਚਾਰਜ ਖਡੂਰ ਸਾਹਿਬ, ਸੁਖਬੀਰ ਸਿੰਘ ਵਲਟੋਹਾ ਹਲਕਾ ਇੰਚਾਰਜ ਵਲਟੋਹਾ, ਬਲਾਕ ਇੰਚਾਰਜ ਬਲਜਿੰਦਰ ਸਿੰਘ ਕੈਰੋ, ਬਲਜੀਤ ਸਿੰਘ ਅਜਾਦ, ਵੱਸਣ ਸਿੰਘ, ਸਵਰਣ ਭੁੱਲਰ, ਗੁਰਲਾਲ ਸਿੰਘ, ਕੁਲਦੀਪ ਸਿੰਘ ਗਿੱਲ ਆਦਿ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply