Wednesday, November 4, 2026

ਅੱਡਾ ਅਲਗੋਂ ਕੋਠੀ ਦੇ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਲਾਈ ਠੰਡੇ ਮਿੱਠੇ ਜਲ ਦੀ ਛਬੀਲ

PPN1406201518
ਅਲਗੋਂ ਕੋਠੀ, 14  ਜੂਨ (ਹਰਦਿਆਲ ਸਿੰਘ ਭੈਣੀ) – ਅੱਡਾ ਅਲਗੋਂ ਕੋਠੀ ਦੇ ਦੁਕਾਨਦਾਰਾਂ ਨੇ ਹਰ ਸਾਲ ਦੀ ਤਰਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ।ਸਵੇਰ ਤੋਂ ਸ਼ਾਮ ਤੱਕ ਚੱਲੀ ਇਸ ਛਬੀਲ ਦੌਰਾਨ ਮੈਂਗੋ, ਔਰੈਂਜ, ਦੁੱਧ ਆਦਿ ਵੱਖ ਵੱਖ ਕਿਸਮਾਂ ਦੇ ਠੰਡੇ ਮਿੱਠੇ ਜਲ ਅਤੇ ਜਲ ਜੀਰਾ ਵਰਤਾਇਆ ਗਿਆ।ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਅੱਡਾ ਅਲਗੋਂ ਕੋਠੀ ਅਤੇ ਨੇੜਲੇ ਇਲਾਕਿਆਂ ਦੀਆਂ ਸੰਗਤਾਂ ਨੇ ਠੰਡਾ ਮਿੱਠਾ ਜਲ ਛਕਿਆ।ਛਬੀਲ਼ ਦੌਰਾਨ ਗੁਰਪ੍ਰੀਤ ਸਿੰਘ ਖੈਹਿਰਾ, ਕੇਵਲ, ਬਚਿੱਤਰ ਸਿੰਘ, ਦਿਲਬਾਗ ਸਿੰਘ, ਸਿਮਰਜੀਤ ਸਿੰਘ, ਪਰਮਜੀਤ ਸਿੰਘ, ਸੁਖਚੈਨ ਸਿੰਘ, ਕੁਲਦੀਪ ਸਿੰਘ, ਬਿੱਲਾ, ਅੰਗ੍ਰੇਜ ਸਿੰਘ, ਗੁਰਦੇਵ ਸਿੰਘ, ਪ੍ਰੀਤ ਖੈਹਿਰਾ ਆਦਿ ਨੇ ਅਹਿਮ ਯੌਗਦਾਨ ਪਾਇਆ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply