Tuesday, September 29, 2026

ਸਿੱਧੂ ਮਾਰਕੀਟ ਵਿੱਚ ਦੁਕਾਨਦਾਰਾਂ ਨੇ ਠੰਡੇ ਮਿਠੇ ਜਲ ਦੀ ਛਬੀਲ ਲਗਾਈ

PPN1506201501ਅਲਗੋਂ ਕੋਠੀ, 15 ਜੂਨ (ਹਰਦਿਆਲ ਸਿੰਘ ਭੈਣੀ) – ਅੱਡਾ ਅਗਲੋਂ ਕੋਠੀ ਦੇ ਦੁਕਾਨਦਾਰਾਂ ਨੇ ਹਰ ਸਾਲ ਦੀ ਤਰਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ-ਮਿਠੇ ਜਲ ਦੀ ਛਬੀਲ ਲਗਾਈ ਅਤੇ ਦਾਲ-ਫੁਲਕੇ ਦਾ ਲੰਗਰ ਵੀ ਸਵੇਰ ਤੋਂ ਸ਼ਾਮ ਤੱਕ ਸੰਗਤਾਂ ਨੂੰ ਛਕਾਇਆ ਗਿਆ। ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਠੰਡਾ-ਮਿਠਾ ਜਲ ਛਕਿਆ। ਇਸ ਮੌਕੇ ਬਾਬਾ ਹੀਰਾ ਕਲਸੀਆਂ, ਪਿੱਪਲ ਸਿੰਘ ਕੋਠੀ, ਅੰਗਰੇਜ਼ ਸਿੰਘ, ਬਲਦੇਵ ਸਿੰਘ ਹਲਵਾਈ, ਰਛਪਾਲ ਸਿੰਘ ਮੱਤਾ, ਬਲਜਿੰਦਰ ਸਿੰਘ ਮੱਤਾ, ਬਾਬਾ ਦਲੇਰ ਸਿੰਘ, ਪਰਮਜੀਤ ਸਿੰਘ ਬੂਟ ਹਾਊਸ, ਗੁਰਸੇਵ ਸਿੰਘ, ਬਾਬਾ ਰਾਜ, ਗੁਰਸਾਬ ਸਿੰਘ ਨਿੱਕੀ ਅਲਗੋਂ, ਜੱਸਬੀਰ ਸਿੰਘ, ਗੁਰਪਾਲ ਸਿੰਘ ਹਲਵਾਈ, ਮੰਗਾ ਪਹਿਲਵਾਨ, ਲਖਵਿੰਦਰ ਸਿੰਘ, ਚਾਨਣ ਸਿੰਘ ਮਾੜੀ ਨੌਬਾਦ, ਸ਼ਮਸ਼ੇਰ ਸਿੰਘ ਨਿੱਕੀ ਅਲਗੋਂ, ਗੁਰਜੰਟ ਸਿੰਘ ਭੈਣੀ ਆਦਿ ਨੇ ਵੀ ਸੇਵਾ ਵਿੱਚ ਹਿੱਸਾ ਪਾ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply