Tuesday, March 24, 2026

ਬੁਲਾਰੀਆ ਵੱਲੋਂ ਬਟਾਲਾ ਵਿਖੇ ਯੂਥ ਅਕਾਲੀ ਦਲ ਦੀ ਭਰਤੀ ਮੁਹਿੰਮ ਦਾ ਅਗਾਜ਼

ਬਟਾਲਾ ਹਲਕੇ ‘ਚ ਯੂਥ ਵਿੰਗ ਦੀ ਰਿਕਾਰਡਤੋੜ ਭਰਤੀ ਕੀਤੀ ਜਾਵੇਗੀ – ਲੋਧੀਨੰਗਲ

PPN1506201503

ਬਟਾਲਾ, 15 ਜੂਨ (ਨਰਿੰਦਰ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਮਾਝਾ ਖੇਤਰ ਦੇ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਯੂਥ ਅਕਾਲੀ ਦਲ ਨਾਲ ਜੁੜ ਰਹੇ ਹਨ। ਯੂਥ ਅਕਾਲੀ ਦਲ ਵੱਲੋਂ ਚੱਲ ਰਹੀ ਭਰਤੀ ਮੁਹਿੰਮ ‘ਚ ਹਰ ਹਲਕੇ ‘ਚ ਘੱਟੋ-ਘੱਟ 20 ਹਜ਼ਾਰ ਨੌਜਵਾਨ ਨਵੇਂ ਮੈਂਬਰ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਇਹ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਅਤੇ ਯੂਥ ਅਕਾਲੀ ਦਲ ਦੇ ਮਾਝਾ ਜੋਨ ਦੇ ਪ੍ਰਧਾਨ ਸ. ਇੰਦਰਬੀਰ ਸਿੰਘ ਬੁਲਾਰੀਆ ਨੇ ਅੱਜ ਬਟਾਲਾ ਵਿਖੇ ਯੂਥ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਨੌਜਵਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਬੁਲਾਰੀਆ ਨੇ ਕਿਹਾ ਕਿ ਨੌਜਵਾਨ ਵਰਗ ਸ਼੍ਰੋਮਣੀ ਅਕਾਲੀ ਦਲ ਤਾਕਤ ਹੈ ਅਤੇ ਨੌਜਵਾਨ ਸ਼ਕਤੀ ਨੇ ਹਮੇਸ਼ਾਂ ਹੀ ਪਾਰਟੀਆਂ ਦੀਆਂ ਜਿੱਤਾਂ ‘ਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਸ਼ਾਨਦਾਰ ਜਿੱਤ ਹਾਸਲ ਕਰੇਗਾ ਅਤੇ ਇਸ ਜਿੱਤ ਵਿੱਚ ਵੀ ਯੂਥ ਦਲ ਮੋਹਰੀ ਰੋਲ ਨਿਭਾਏਗਾ।
ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਨੇ ਲੋਕ ਸੇਵਾ ਦਾ ਜਜਬਾ ਰੱਖਣ ਵਾਲੇ ਅਤੇ ਸਾਫ ਸੁਥਰੇ ਅਕਸ ਵਾਲੇ ਨੌਜਵਾਨਾਂ ਦਾ ਯੂਥ ਵਿੰਗ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਰਬੱਤ ਦੇ ਭਲੇ ਦੀ ਸੋਚ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਬਣਕੇ ਲੋਕ ਸੇਵਾ ਨੂੰ ਤਰਜੀਹ ਦੇਣੀ ਚਾਹੀਦੀ ਹੈ।ਲਈ ਨੌਜਵਾਨਾਂ ਨੂੰ ਪਾਰਟੀ ਦੇ ਬਜ਼ੁਰਗ ਤੇ ਸੀਨੀਅਰ ਆਗੂਆਂ ਦਾ ਅਸ਼ੀਰਵਾਦ ਤੇ ਸਲਾਹ ਜਰੂਰ ਲੈਣੀ ਚਾਹੀਦੀ ਹੈ।ਸ. ਬੁਲਾਰੀਆ ਨੇ ਕਿਹਾ ਕਿ ਯੂਥ ਅਕਾਲੀ ਦਲ ਵੱਲੋਂ ਆਪਣੀ ਭਰਤੀ ਮੁਹਿੰਮ ਨੂੰ ਹਾਈ-ਟੈਕ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਅਤੇ ਪਾਰਟੀ ਦੇ ਮੈਂਬਰ ਬਣਨ ਵਾਲੇ ਨੌਜਵਾਨਾਂ ਦਾ ਸਾਰਾ ਰਿਕਾਰਡ ਆਨ-ਲਾਈਨ ਦਰਜ ਕਰਕੇ ਉਨ੍ਹਾਂ ਨੂੰ ਉਸੇ ਸਮੇਂ ਫੋਟੋ ਸ਼ਨਾਖਤੀ ਕਾਰਡ ਜਾਰੀ ਕੀਤੇ ਜਾ ਰਹੇ ਹਨ।
ਬਟਾਲਾ ਹਲਕੇ ਬਾਰੇ ਗੱਲ ਕਰਦਿਆਂ ਸ. ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਜਦੋਂ ਦੀ ਸ. ਲਖਬੀਰ ਸਿੰਘ ਲੋਧੀਨੰਗਲ ਨੇ ਬਟਾਲਾ ਹਲਕੇ ਦੀ ਵਾਗਡੋਰ ਸੰਭਾਲੀ ਹੈ ਹਲਕੇ ਵਿੱਚ ਅਕਾਲੀ ਦਲ ਦਾ ਅਧਾਰ ਬਹੁਤ ਮਜਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੀ ਬਟਾਲਾ ਹਲਕੇ ‘ਚੋਂ ਸ਼ਾਨਦਾਰ ਜਿੱਤ ਅਤੇ ਫਿਰ ਬਟਾਲਾ ਸ਼ਹਿਰ ਦੀਆਂ ਨਗਰ ਕੌਂਸਲ ਚੋਣਾਂ ‘ਚ ਅਕਾਲੀ ਦਲ ਦੀ ਇਤਿਹਾਸਕ ਜਿੱਤ ਨੇ ਸਾਬਤ ਕਰ ਦਿੱਤਾ ਹੈ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਬਟਾਲਾ ਤੋਂ ਅਕਾਲੀ ਦਲ ਵੱਡੀ ਲੀਡ ਨਾਲ ਜਿੱਤੇਗਾ। ਸ. ਬੁਲਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਦੀ ਅਗਵਾਈ ਹੇਠ ਸੂਬਾ ਪੰਜਾਬ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਪੰਜਾਬ ਦੇ ਲੋਕ ਵਿਕਾਸ ਦੇ ਮੁੱਦੇ ‘ਤੇ ਪਾਰਟੀ ਦੇ ਨਾਲ ਖੜ੍ਹੇ ਹਨ।
ਯੂਥ ਵਿੰਗ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਕਰਨ ‘ਤੇ ਸ. ਬੁਲਾਰੀਆ ਦਾ ਧੰਨਵਾਦ ਕਰਦਿਆਂ ਹਲਕਾ ਇੰਚਾਰਜ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਬਟਾਲਾ ਹਲਕੇ ‘ਚ ਯੂਥ ਵਿੰਗ ਦੀ ਰਿਕਾਰਡਤੋੜ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਟਾਲਾ ਵਿਖੇ ਪਾਰਟੀ ਦੇ ਦਫਤਰ ਦੋ ਮਹੀਨੇ ਤੱਕ ਮਸ਼ੀਨਾਂ ਲੱਗੀਆਂ ਰਹਿਣਗੀਆਂ ਜਿਥੇ ਲਗਾਤਾਰ ਯੂਥ ਵਿੰਗ ਦੀ ਭਰਤੀ ਚੱਲਦੀ ਰਹੇਗੀ। ਸ. ਲੋਧੀਨੰਗਲ ਨੇ ਨੌਜਵਾਨਾਂ ਨੂੰ ਕਿਹਾ ਕਿ ਰਾਜਨੀਤੀ ਦਾ ਖੇਤਰ ਬਹੁਤ ਜਿੰਮੇਵਾਰੀ ਅਤੇ ਸੇਵਾ ਭਾਵਨਾ ਵਾਲਾ ਹੈ ਅਤੇ ਨੌਜਵਾਨਾਂ ਨੂੰ ਪਾਰਟੀ ‘ਚ ਆ ਕੇ ਜਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼ੁਭਾਸ਼ ਓਹਰੀ, ਸਰਕਲ ਪ੍ਰਧਾਨ ਬਲਬੀਰ ਸਿੰਘ ਬਿੱਟੂ, ਹਰਭਜਨ ਸਿੰਘ ਤੂਰ, ਲਖਵਿੰਦਰ ਸਿੰਘ ਘੁੰਮਣ, ਜੋਗਿੰਦਰ ਸਿੰਘ ਥਰੀਏਵਾਲ ਅਤੇ ਮੰਗਲ ਸਿੰਘ ਨੇ ਵੀ ਨੌਜਵਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਐਸ਼.ਓ.ਆਈ ਮਾਝਾ ਜੋਨ ਦੇ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ, ਬਲਵਿੰਦਰ ਸਿੰਘ ਸ਼ਾਹ, ਸੰਨੀ ਲੋਧੀਨੰਗਲ, ਬੀਰਦਵਿੰਦਰ ਸਿੰਘ ਸ਼ਾਹ, ਜਥੇਦਾਰ ਦਲੀਪ ਸਿੰਘ ਮਸਾਣੀਆ, ਇਕਬਾਲ ਸਿੰਘ ਸਹਿਮੀ, ਕਰਨਦੀਪ ਸਿੰਘ ਸੋਹਲ, ਅਵਨੀਤ ਸਿੰਘ ਢੀਂਡਸਾ, ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਰਮਨਦੀਪ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਜੇਪਾਲ ਸਿੰਘ ਗਿੱਲ, ਭੁਪਿੰਦਰ ਸਿੰਘ ਲਾਡੀ, ਕੁਲਬੀਰ ਸਿੰਘ, ਮਿੱਤਰਪਾਲ ਸਿੰਘ ਦੌਲਤਪੁਰ, ਬਲਦੇਵ ਸਿੰਘ ਪਾਰਸ, ਬਲਵੰਤ ਸਿੰਘ ਸੰਮਤੀ ਮੈਂਬਰ, ਨਿਰਮਲ ਸਿੰਘ ਪੁਰਾਣਾ ਪਿੰਡ, ਗੁਰਮੀਤ ਸਿੰਘ ਸਾਬਕਾ ਡੀ.ਈ.ਓ., ਗੁਰਨਾਮ ਸਿੰਘ ਚੀਮਾਂ ਸ਼ਾਹਬਾਦ, ਗੁਰਪਾਲ ਸਿੰਘ, ਰਛਪਾਲ ਸਿੰਘ ਚੀਮਾ, ਹਰਬੀਰ ਸਿੰਘ ਮਸਾਣੀਆ, ਕਮਲਜੀਤ ਸਿੰਘ ਪਵਾਰ, ਕਰਨੈਲ ਸਿੰਘ, ਸਤਿੰਦਰਪਾਲ ਸਿੰਘ, ਜਗਦੀਸ਼ ਸਿੰਘ ਧੁੱਪਸੜੀ, ਰਾਜਪਾਲ ਸਿੰਘ ਸੁਲਤਾਨਵਿੰਡ, ਕੁਲਵੰਤ ਸਿੰਘ, ਰਜਿੰਦਰ ਸਿੰਘ, ਰਣਧੀਰ ਸਿੰਘ, ਮੁਖਵਿੰਦਰ ਸਿੰਘ ਸੈਕਟਰੀ ਤੋਂ ਇਲਾਵਾ ਵੱਡੀ ਗਿਣਤੀ ‘ਚ ਨੌਜਵਾਨ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply