Tuesday, September 29, 2026

ਐਨ. ਸੀ. ਸੀ ਕੈਡਿਟ ਸੰਦੀਪ ਕੌਰ ਦੀ ਵਾਈ. ਈ. ਪੀ ਵਿੱਚ ਹੋਈ ਚੋਣ

PPN1506201504

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਐਨ. ਸੀ. ਸੀ. ਵਿਭਾਗ ਨੇ ਇਕ ਵਾਰ ਫਿਰ ਆਪਣੀਆਂ ਉਪਲਭਦੀਆਂ ਵਿੱਚ ਵਾਧਾ ਕਰਦਿਆਂ ਹੋਇਆਂ ਯੂਥ ਐਕਸਚੇਂਜ ਪ੍ਰੋਗਰਾਮ 6 ਅੰਤਰਰਾਸ਼ਟਰੀ ਕੈਂਪ) ਵਿੱਚ ਕੈਡੇਟ ਸੰਦੀਪ ਕੌਰ ਵੱਲੋਂ ਥਾਂ ਬਣਾ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਫਸਟ ਪੰਜਾਬ ਗਰਲਜ਼ ਬਟਾਲੀਅਨ ਐਨ. ਸੀ. ਸੀ ਅੰਮ੍ਰਿਤਸਰ ਦੀ ਕੈਡਿਟ ਸੰਦੀਪ ਨੇ ਪੂਰੇ ਅੰਮ੍ਰਿਤਸਰ ਵਿਚੋਂ ਇਕੋ ਇਕ ਯੂਥ ਐਕਸਚੇਂਜ ਪ੍ਰੋਗਰਾਮ ਵਿਚ ਜਾਣ ਦਾ ਮਾਣ ਹਾਸਲ ਕੀਤਾ ਹੈ।ਪਹਿਲਾਂ 2015 ਵਿਚ ਗਣਤੰਤਰ ਦਿਵਸ ਵਿਖੇ ਗਾਰਡ ਆਫ ਆਨਰ ਪੰਜਾਬ ਦਾ ਨਾਂ ਰੋਸ਼ਨ ਕੀਤਾ। ਇਸ ਉਪਰੰਤ ਦਿੱਲੀ ਵਿਖੇ ਗਣਤੰਤਰ ਦਿਵਸ ਦੇ ਮੌਕੇ ਉੱਤੇ ਪਹਿਲਾਂ ਜਨਰਲ ਨੌੋਲਜ ਟੈਸਟ ਦਿੱਤਾ, ਇਸ ਤੋਂ ਬਾਅਦ ਗਰੁੱਪ ਡਿਸਕਸ਼ਨ ਕੰਪੀਟੀਸ਼ਨ, ਡਰਿਲ ਕੰਪੀਟੀਸ਼ਨ ਅਤੇ ਇੰਟਰਵਿਊ ਵਰਗੇ ਕੌਪੀਟੀਸ਼ਨ ਲੜ ਕੇ ਯੂਥ ਐਕਸਚੇਂਜ ਪ੍ਰੋਗਰਾਮ ਵਿਚ ਆਪਣੀ ਜਗ੍ਹਾ ਹਾਸਿਲ ਕੀਤੀ। ਨਿਰਸੰਦੇਹ ਇਹ ਇਕ ਕਰੜਾ ਮੁਕਾਬਲਾ ਸੀ ਜਿਸ ਨੂੰ ਆਪਣੀ ਲਗਨ, ਮਿਹਨਤ ਅਤੇ ਆਤਮ-ਵਿਸ਼ਵਾਸ ਨਾਲ ਇਸ ਕੈਡਿਟ ਨੇ ਪੂਰਿਆ ਕੀਤਾ। ਯੂਥ ਐਕਸਚੇਂਜ ਪ੍ਰੋਗਰਾਮ ਵਿਚ ਚੌਣ ਕਰਾਕੇ ਇਸ ਕੈਡਿਟ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਅਗਲੇ ਕੁਝ ਕੁ ਮਹੀਨਿਆਂ ਵਿਚ ਇਹ ਕੈਡਿਟ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਕਿਸੇ ਦੇਸ਼ ਵਿਚ ਜਾ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨੀ ਹੋਵੇਗੀ ਜਿਸ ਵਿਚ ਭਾਰਤ ਦੇਸ਼ ਦੇ ਵੱਖ-ਵੱਖ ਪਹਿਲੂਆਂ ਲੋਕਧਾਰਾ, ਸਭਿਆਚਾਰ ਅਤੇ ਹੋਰ ਅਨੇਕਾਂ ਪੱਖਾਂ ਨੂੰ ਪੇਸ਼ ਕਰਨਾ ਹੋਵੇਗਾ। ਤਕਰੀਬਨ 111 ਲੜਕੀਆਂ ਵਿਚੋਂ 4 ਲੜਕੀਆਂ ਦੀ ਕੀਤੀ ਜਾਣ ਵਾਲੀ ਚੌਣ ਵਿਚ ਇਕ ਨਾਂ ਸੰਦੀਪ ਦਾ ਵੀ ਹੈ। ਐਨ. ਸੀ. ਸੀ. ਇੰਚਾਰਜ ਡਾ. ਹਰਸਿਮਰਨ ਕੌਰ ਦੀ ਨਿਗਰਾਨੀ ਹੇਠ ਇਸ ਕੈਡਿਟ ਨੇ ਜਿੱਤ ਪ੍ਰਾਪਤ ਕੀਤੀ। ਕਾਲਜ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ, ਕੋਡੀਨੇਟਰ ਡਾ. ਜੀਵਨ ਸੋਢੀ ਅਤੇ ਐਨ. ਸੀ. ਸੀ. ਇੰਚਾਰਜ ਡਾ. ਹਰਸਿਮਰਨ ਕੌਰ ਨੇ ਕੈਡਿਟ ਦੀ ਇਸ ਜਿੱਤ ਲਈ ਉਸ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਉਸ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply