
ਪੱਟੀ, 16 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਅੰਮ੍ਰਿਤਸਰ ਤੋਂ ਖੇਮਕਰਨ ਜਾਂਦੀ ਡੀ.ਐਮ.ਯੂ ਰੇਲ ਗੱਡੀ ਤਿੰਨ ਡੱਬੇ ਹੋਣ ਕਰਕੇੇ ਲੋਕਾਂ ਨੇ ਪੱਟੀ ਸਟੇਸ਼ਨ ਉਤੇ ਕਈ ਘੰਟੇ ਰੇਲ ਗੱਡੀ ਰੋਕ ਕੇ ਜਨਤਾ ਨੇ ਪੱਟੀ ਕੇਂਦਰ ਸਰਕਾਰ ਰੇਲ ਮੰਤਰੀ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ।ਜਦ ਤਰਨਤਾਰਨ ਵੱਲੋ ਗੱਡੀ ਆ ਰਹੀ ਸੀ ਤਾਂ ਲੋਕ ਅੱਗੇ ਹੋ ਗਏ, ਅਗਰ ਗੱਡੀ ਹੋਲੀ ਨਾ ਹੁੰਦੀ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਅਤੇ ਗਲਤੀ ਰੇਲਵੇ ਵਿਭਾਗ ਨੂੰ ਭੁਗਤਨੀ ਪੈ ਸਕਦੀ ਸੀ ।
ਇਸ ਮੌਕੇ ਪ੍ਰਦਰਸ਼ਨ ਕਰ ਰਹੇ ਯਾਤਰੀਆਂ ਨੇ ਕਿਹਾ ਕਿ ਰੇਲ ਗੱਡੀ ਦਾ ਸਫਰ ਸੱਸਤ ਹੋਣ ਕਰਕੇ ਵੱਡੀ ਗਿਣਤੀ ‘ਚ ਲੋਕ ਰੇਲ ਦੇ ਸਫਰ ਨੂੰ ਤਰਜੀਹ ਦੇਂਦੇ ਹਨ, ਪ੍ਰਂਤੁ ਰੇਲ ਵਿਭਾਗ ਵਲੋਂ ਗੱਡੀ ਦੇ ਡੱਬੇ ਘਟਾ ਕੇ ਤਿੰਨ ਕਰ ਦਿੱੇ ਜਾਣ ਨਾਲ, ਹਰ ਸਟੇਸ਼ਨ ‘ਤੇ ਸਵਾਰੀਆਂ ਦੀ ਭੀੜ ਹੁੰਦੀ ਹੈ ਅਤੇ ਕਈ ਲੋਕ ਟਿਕਟ ਹੋਣ ਦੇ ਬਾਵਜੂਦ ਵੀ ਗੱਡੀ ਚੜਣੋਂ ਰਹਿ ਜਾਂਦੇ ਹਨ ।ਇਹੀ ਕਾਰਨ ਇਹ ਹੈ ਕਿ ਪੱਟੀ ਵਿਚ ਲੋਕਾਂ ਨੇ ਗੱਡੀ ਨੂੰ ਰੋਕ ਕੇ ਰੱਖਿਆ ਹੋਇਆ ਹੈ ।
ਇਸੇ ਦੌਰਾਨ ਸਟੇਸ਼ਨ ਮਾਸਟਰ ਸਵਰਨ ਸਿੰਘ ਨੇ ਕਿਹਾ ਕਿ ਉਨਾਂ ਨੇ ਪ੍ਰਸਾਸ਼ਨ ਨੂੰ ਬਹੁਤ ਵਾਰ ਕਿਹਾ ਹੈ ਕਿ ਸਵਾਰੀਆ ਬਹੁਤ ਜਾਦਾ ਹੁੰਦਿਆ ਹਨ ਤੇ ਤਿੰਨ ਡੱਬੇ ਘੱਟ ਹਨ, ਪ੍ਰੰਤੂ ਉਨਾਂ ਦੀ ਗੱਲ ‘ਤੇ ਗੌਰ ਨਹੀਂ ਕੀਤਾ ਜਾ ਰਿਹਾ।
ਇਸ ਸਮੇਂ ਅਸੋਕ ਸਿੰਘ ਸਲਾਰੀਆਂ ਡਵੀਜ਼ਨਲ ਟੈ੍ਰਫਿਕ ਮੈਨੇਜ਼ਰ ਪੱਟੀ ਪੁੱਜੇ ਅਤੇ ਯਾਤਰੀਆਂ ਨਾਲ ਗੱਲਬਾਤ ਕਰਕੇ ਵਿਸ਼ਵਾਸ਼ ਦੁਆਇਆ ਕਿ ਇੱਕ ਹਫਤੇ ਤੱਕ 6 ਡੱਬਿਆਂ ਵਾਲੀ ਡੀ ਐਮ ਯੂ ਮੁਹੱਈਆ ਕਰਵਾ ਦਿੱਤੀ ਜਾਵੇਗੀ ਅਤੇ ਅੰਮ੍ਰਿਤਸਰ ਤੋ 6 ਡੱਬਿਆਂ ਵਾਲੀ ਰੇਲ ਗੱਡੀ ਮੰਗਵਾ ਕੇ ਸਵਾਰੀਆਂ ਉਸ ਗੱਡੀ ‘ਚ ਤਬਦੀਲ ਕਰਨ ਤੋਂ ਬਾਅਦ ਹੀ ਡੀਐਮਯੂ ਨੁੰ ਪੱਟੀ ਤੋ ਖੇਮਕਰਨ ਲਈ ਰਵਾਨਾ ਕੀਤਾ ਗਿਆ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media