Monday, March 23, 2026

ਸੱਭਿਆਚਾਰਕ ਵਿਰਸਾ ਬਚਾਉਣ ਦਾ ਸਾਮੂਹਿਕ ਉਪਰਾਲਾੁ ਦਿਲਬੀਰ ਫਾਊਂਡੇਸ਼ਨ

PPN1606201518
ਅੰਮ੍ਰਿਤਸਰ, 16  ਜੂਨ (ਜਗਦੀਪ ਸਿੰਘ) – ਅੰਮ੍ਰਿਤਸਰ ਸਥਾਪਨਾ ਦਿਵਸ ਦੇ ਸਪਤਾਹਿਕ ਪ੍ਰੋਗਰਾਮਾਂ ਦੀ ਸਮਾਪਤੀ ਦਿਲਬੀਰ ਫਾਊਂਡੇਸ਼ਨ ਵੱਲੋਂ ਬੀਤੀ ਸ਼ਾਮ ਸੱਭਿਆਚਾਰਕ ਵਿਰਸਾ ਬਚਾਉਣ ਦੇ ਸਾਮੂਹਿਕ ਉਪਰਾਲੇ ਨਾਲ ਹੋਈ। ਇਹ ਪੇਸ਼ਕਾਰੀ ‘ਪਵਿੱਤਰ ਵਿਰਸੇ ਦੀ ਸਾੰਭੁਸੰਭਾਲ’ ਮਸ਼ਹੂਰ ਸੁਰੱਖਿਅਕ (ਚੋਨਸੲਰਵੳਟੋਰ) ਨਮਿਤਾ ਜਸਪਾਲ ਦੁਆਰਾ ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿਖੇ ਕੀਤੀ ਗਈ। ਗੌਰਤਲਬ ਹੈ ਕਿ ਭਾਈ ਵੀਰ ਸਿੰਘ ਜੀ ਵੀਹਵੀਂ ਸਦੀ ਦੇ ਮਹਾਨ ਸੰਤ ਅਤੇ ਵਿਦਵਾਨ ਸਨ।ਉਨ੍ਹਾਂ ਦੀ ਪੰਜਾਬੀ ਸਾਹਿਤ ਅਤੇ ਪੰਜਾਬੀ ਜੁਬਾਨ ਨੂੰ ਦੇਣ ਸਦਕਾ ਉਨ੍ਹਾਂ ਨੂੰ ਪੰਜਾਬ ਦੇ ਛੇਵੇਂ ਦਰਿਆ ਹੋਣ ਦਾ ਮਾਣ ਹਾਸਲ ਹੈ।
ਨਮਿਤਾ ਜਸਪਾਲ ਨੇ ਇਕੱਠ ਨੂੰ ਆਪਣੇ ਵਰਤਮਾਨ ਵਿੱਚ ਚਲ ਰਹੇ ਹਰਿਮੰਦਿਰ ਸਾਹਿਬ ਦੇ ਕੰਧ ਚਿੱਤਰਾਂ ਦੀ ਸਾੰਭੁਸੰਭਾਲ ਦੀਆਂ ਕੋਸ਼ਿਸ਼ਾਂ ਦੀਆਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਦਿਖਾ ਕੇ ਹੈਰਾਨ ਕਰ ਦਿੱਤਾ। ਇਹ ਕੰਮ ਉਹਨਾਂ ਦੇ 20 ਸਾਲਾਂ ਦੇ ਵਿਰਸਾ ਬਚਾਉਣ ਦੇ ਕੰਮਾਂ ਵਿੱਚੋੋਂ ਸੱਭ ਤੋਂ ਵੱਧ ਚੁਣੌਤੀਜਨਕ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਸਾਨੂੰ ਇਸ ਪੁਰਾਤਣ ਵਿਰਸੇ ਨੂੰ ਬਚਾਉਣ ਲਈ ਸਹੀ ਢੰਗੁਤਰੀਕੇ ਸਮਝਣ ਅਤੇ ਅਪਣਾਉਣ ਦੀ ਬਹੁਤ ਲੋੜ੍ਹ ਹੈ।ਇਸ ਵਿਰਸੇ ਦੀ ਸਾੰਭੁਸੰਭਾਲ ਇਸ ਵਿਸ਼ੇ ਦੇ ਮਾਹਿਰਾਂ ਦੁਆਰਾ ਹੀ ਹੋਣੀ ਚਾਹੀਦੀ ਹੈ ਨਹੀਂ ਤਾਂ ਇਸ ਕੀਮਤੀ ਵਿਰਸੇ ਤੋਂ ਸਦੀਵੀਂ ਵਿਛੋੜਾ ਹੋ ਸਕਦਾ ਹੈ।ਕੁਦਰਤ ਦਾ ਹਰ ਇੱਕ ਤੱਤ ਇਤਿਹਾਸ ਦੀ ਗਿਰਾਵਟ ਵਿੱਚ ਹਿੱਸਾ ਪਾਉਂਦਾ ਹੈ ਅਤੇ ਇਸ ਪੀੜ੍ਹੀ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣਾ ਪੁਰਾਤਨ ਵਿਰਸਾ ਸੰਭਾਲਣ ਵਿੱਚ ਯੋਗਦਾਨ ਪਾਉਣ। ਗੁਨਬੀਰ ਸਿੰਘ ਪ੍ਰਧਾਨ ਦਿਲਬੀਰ ਫਾਊਂਡੇਸ਼ਨ ਨੇ ਕਿਹਾ ਕਿ ਵਿਰਸੇ ਦੀ ਸਾੰਭੁਸੰਭਾਲ ਨਿਸ਼ਚਿਤ ਹੀ ਬਹੁਤ ਪੁਰਸ਼ਾਰਥ ਅਤੇ ਧਿਆਨ ਨਾਲ ਕਰਨ ਵਾਲਾ ਕੰਮ ਹੈ ਜਿਸ ਵਿੱਚ ਕਾਬਲੀਅਤ ਅਤੇ ਇਖਲਾਕੀ ਰਸਤਾ ਹੀ ਅਪਨਾਉਣਾ ਚਾਹੀਦਾ ਹੈ। ਉਹਨਾਂ ਨਮਿਤਾ ਦੀ ਵਿਰਸਾ ਬਹਾਲੀ ਦੀ ਪਰਫੁ’ਲਤਾ ਦੀ ਤਾਰੀਫ ਕੀਤੀ।ਉਹਨਾਂ ਇਹ ਵੀ ਕਿਹਾ ਕਿ ਪੁਰਾਤਨ ਖੰਡਰ ਵੀ ਸਾਡੇ ਸੱਭਿਆਚਾਰ ਦੇ ਪ੍ਰਤੀਕ ਨੇ ਜਦ ਕਿ ਉਹਨਾਂ ਨੂੰ ਢਾਹੁਣਾ ਬਹੁਤ ਸੌਖਾ ਹੈ।ਸਹੀ ਢੰਗ ਨਾਲ ਮਾਹਿਰਾਂ ਦੀ ਮਦਦ ਲੈਕੇ ਉਹਨਾਂ ਨੂੂੰ ਮੁੜ ਬਹਾਲ ਕਰਨਾ ਅਤੇ ਉਹਨਾਂ ਨੂੰ ਸਮੂ੍ਹ ਜਗਤ ਦੇ ਸਾਹਮਣੇ ਉਜਾਗਰ ਕਰਨਾ ਹੀ ਸਾਡੇ ਸੱਭਿਆਚਾਰ ਦੀ ਸਿਆਣਪ ਹੈ।
ਅੰਮ੍ਰਿਤਸਰ ਦੇ ਵਿੱਚ ਅੱਜ ਪੈਂਤੀ ਕਰੋੜ ਤੋਂ ਵੱਧ ਯਾਤਰੂ ਸਿਰ ਨਿਵਾਉਂਦੇ ਹਨ ਲੋੜ੍ਹ ਇਸ ਗਲ ਦੀ ਹੈ ਕਿ ਕੇਂਦਰ ਸਰਕਾਰ ਦੀ ਹਿਰਦੈ ਸਕੀਮ ਦੇ ਅਧੀਨ ਇਸ ਸ਼ਹਿਰ ਦੇ ਕੂਚੁੇਗਲੀਆਂ, ਪੁਰਾਤਨ ਇਮਾਰਤਾਂ ਨੂੰ ਸਹੀ ਤਰਬੀਅਤ ਦੇਕੇ ਮੁੜ ਦੁੁਨੀਆ ਸਾਹਮਣੇ ਉਜਾਗਰ ਕੀਤਾ ਜਾਵੇ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply