Tuesday, September 29, 2026

ਪਿਛਲੇ ਸੱਤ ਮਹੀਂਨੇ ਤੋਂ ਸੜਕ ਤੇ ਖੜ੍ਹਾ ਪਾਣੀ ਬੀਮਾਰੀਆਂ ਨੂੰ ਦੇ ਰਿਹਾ ਸੱਦਾ

ਲਾਪ੍ਰਵਾਹ ਅਧਿਕਾਰੀਆਂ ਤੇ ਨਹੀਂ ਪੈ ਰਿਹਾ ਕੋਈ ਅਸਰ

PPN1706201512

ਤਰਸਿੱਕਾ, 17 ਜੂਨ (ਕੰਵਲ ਜੋਧਾਨਗਰੀ, ਸੁਖਦੇਵ ਸਿੰਘ) – ਇੱਥੋਂ ਥੋੜੀ ਦੂਰ ਸਥਿਤ ਪਿੰਡ ਧਰਮੂਚੱਕ ਬਲਾਕ ਤਰਸਿੱਕਾ ਵਿਖੇ ਸੜਕ ਬਨਾਉਣ ਸਮੇਂ ਬੰਦ ਕੀਤੇ ਗਏ ਘਰਾਂ ਦੇ ਨਿਕਾਸੀ ਪਾਣੀ ਦਾ ਨਿਕਾਸ ਨਾ ਕੀਤੇ ਜਾਣ ਕਾਰਨ ਤਕਰੀਬਨ 10 ਘਰਾਂ ਦਾ ਗੰਦਾ ਪਾਣੀ ਰਸਤੇ ਤੇ ਖੜ੍ਹਾ ਹੋਣ ਕਾਰਨ ਆਸ ਪਾਸ ਦੇ ਘਰਾਂ ਦੇ ਡਿੱਗਣ ਦਾ ਕਾਰਨ ਬਨਣ ਦੇ ਨਾਲ-ਨਾਲ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭੁਪਿੰਦਰ ਸਿੰਘ ਅਤੇ ਸੁਖਵਿਦਰ ਸਿੰਘ ਨੇ ਦੱਸਿਆ ਕਿ ਉਹ ਬੀ ਡੀ ਪੀ ਓ ਦਫਤਰ ਤਰਸਿੱਕਾ ਵਿਖੇ ਇਸ ਸਬੰਧੀ ਕਈ ਵਾਰ ਦਰਖਾਸਤਾਂ ਦੇ ਚੁੱਕੇ ਹਨ, ਪ੍ਰੰਤੂ ਮਸਲਾ ਹੱਲ ਨਹੀਂ ਕੀਤਾ ਗਿਆ।ਘਰਾਂ ਦਾ ਇਹ ਗੰਦਾ ਪਾਣੀ ਉਨਾਂ ਦੇ ਘਰਾਂ ਦੇ ਨਾਲ ਹੀ ਗਲੀ ਬਾਬਾ ਜੀਵਨ ਦਾਸ ਵਿਖੇ ਖੜ੍ਹਾ ਰਹਿਦਾ ਹੈ, ਜਿਸ ਕਾਰਨ ਘਰਾਂ ਦੀਆਂ ਕੰਧਾਂ ਵਿੱਚ ਸਲਾਭ ਆ ਗਈ ਹੈ ਅਤੇ ਲੋਕਾਂ ਦਾ ਕਿਸੇ ਸਮੇਂ ਵੀ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਹੈ।
ਉਨਾਂ ਕਿਹਾ ਕਿ ਖੜ੍ਹੇ ਪਾਣੀ ਵਿੱਚੋਂ ਬਦਬੂ ਆ ਰਹੀ ਹੈ ਅਤੇ ਮੱਖੀਆਂ ਮੱਛਰਾਂ ਦੀ ਭਰਮਾਰ ਹੋਣ ਕਾਰਨ ਬੀਮਾਰੀਆਂ ਫੈਲਣ ਦਾ ਵੱਡਾ ਖਤਰਾ ਹੈ। ਉਧਰ ਐਸ. ਡੀ. ਓ, ਐਕਸੀਅਨ ਅਤੇ ਬੀ. ਡੀ. ਪੀ. ਓ ਨਾਲ ਇਸ ਸਬੰਧੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply