
ਖਾਲੜਾ, 17 ਜੂਨ (ਰਣਬੀਰ ਸਿੰਘ ਗੋਲਣ/ ਲਖਵਿੰਦਰ ਗੋਲਣ) – ਆਪਣੇ ਪ੍ਰੇਮ ਸਬੰਧਾਂ ਨੂੰ ਨੇਪਰੇ ਨਾ ਚੜ੍ਹਦਾ ਵੇਖ ਕੇ ਲੜਕੀ ਨੇ ਜਹਿਰੀਲਾ ਜਹਿਰ ਤੇ ਲੜਕੇ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਕਰ ਲਈ।ਮਿਲੀ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਹੁਵਿੰਡ ਅਤੇ ਲੜਕੀ ਰਾਜਵਿੰਦਰ ਕੌਰ (ਕਾਲਪਨਿਕ ਨਾਮ) ਵਾਸੀ ਸੁਰ ਸਿੰਘ ਵਿਚਕਾਰ ਪ੍ਰੇਮ ਸਬੰਧ ਸਨ।ਇਹ ਪ੍ਰੇਮੀ ਜੋੜਾ ਸਵੇਰ ਤੋਂ ਹੀ ਕਸਬੇ ਅੰਦਰ ਘੁੰਮ ਰਿਹਾ ਸੀ ਅਤੇ ਇਸ ਸਮੇਂ ਦੌਰਾਨ ਦੋਵਾਂ ਵਿਚਕਾਰ ਹੋਈ ਆਪਸੀ ਤਕਰਾਰ ਦੌਰਾਨ ਲੜਕੀ ਵੱਲੋਂ ਜਹਿਰੀਲਾ ਜਹਿਰ ਨਿਗਲ ਲੈਣ ਅਤੇ ਲੜਕੇ ਵੱਲੋਂ ਆਪਣੇ ਯਾਰ ਦੋਸਤਾਂ ਨੂੰ ਸੱਦ ਲੈਣ ‘ਤੇ ਜਦ ਉਹ ਕਾਰ ਨੰਬਰ ਪੀ.ਬੀ 02 ਪੀ 2696 ਵਿੱਚ ਪਾ ਕੇ ਹਸਪਤਾਲ ਲਿਜਾ ਰਹੇ ਸਨ ਤਾਂ ਕਾਰ ਦੇ ਮਗਰ ਬੈਠੇ ਪ੍ਰੇਮੀ ਨੇ ਲੜਕੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਦੇਖ ਕੇ ਉਸ ਦੇ ਕੋਲ ਲੁਕੋ ਕੇ ਰੱਖੇ ਹੋਏ 315 ਬੋਰ ਦੇ ਦੇਸੀ ਕੱਟੇ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ, ਜਿਸ ਨਾਲ ਉਸ ਦਾ ਖੱਪਰ ਪਾਟ ਗਿਆ ਤੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ।
ਗੋਲੀ ਦੀ ਅਵਾਜ ਅਤੇ ਮ੍ਰਿਤਕ ਲੜਕੇ ਦਾ ਸਿਰ ਖਿੱਲਰਣ ਨਾਲ ਘਬਰਾਏ ਕਾਰ ਚਾਲਕ ਤੇ ਮ੍ਰਿਤਕ ਨੌਜਵਾਨ ਦੇ ਦੋਸਤ ਕਾਰ ਨੂੰ ਕਸਬਾ ਖਾਲੜਾ ਨੇੜੇ ਪੈਂਦੇ ਰਾਧਾ ਸੁਆਮੀ ਡੇਰੇ ਲਾਗੇ ਖੜੀ ਕਰਕੇ ਦੌੜ ਗਏ।
ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੀ ਪੁਲਿਸ ਇੱਕ ਵਾਰ ਤਾਂ ਸਦਮੇ ਵਿੱਚ ਪੈ ਗਈ ਕਿ ਕਿਤੇ ਇਹ ਆਨਰ ਕਿੱਲਰ ਦਾ ਮਾਮਲਾ ਤਾਂ ਨਹੀਂ ਤੇ ਨਹੀਂ, ਕਿਉਂਕਿ ਪ੍ਰੇਮੀ ਜੋੜਾ ਵੱਖ-ਵੱਖ ਧਰਮਾਂ ਨਾਲ ਸਬੰਧਤ ਸੀ।ਬਾਅਦ ਵਿੱਚ ਪੁਲਿਸ ਜਾਂਚ ‘ਚ ਸਾਹਮਣੇ ਆਇਆ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ।ਇਸ ਮੌਕੇ ਡੀ.ਐਸ.ਪੀ ਭਿੱਖੀਵਿੰਡ ਅਤੇ ਥਾਣਾ ਮੁੱਖੀ ਖਾਲੜਾ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਅਤੇ ਜਾਂਚ ਬਰੀਕੀ ਨਾਲ ਚੱਲ ਰਹੀ ਹੈ।
Punjab Post Daily Online Newspaper & Print Media