Saturday, September 21, 2024

ਪੀ.ਐਚ.ਸੀ ਵਲਟੋਹਾ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ

PPN1806201520
ਪੱਟੀ, 18 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਸਿਵਲ ਸਰਜਨ ਤਰਨ ਤਾਰਨ ਡਾ. ਵਰਿੰਦਰਾ ਸਿੰਘ ਅਤੇ ਜਿਲ੍ਹਾ ਮਲੇਰੀਆ ਅਫਸਰ ਤਰਨਤਾਰਨ ਦੇ ਦਿਸ਼ਾ ਨਿਰਦੇਸ਼ ਹੇਠ ਪੀ.ਐਚ.ਸੀ ਰਾਜੋਕੇ, ਖੇਮਕਰਨ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਮਿੰਨੀ ਪੀ.ਐਚ.ਸੀ. ਵਲਟੋਹਾ ਦੇ ਮੈਡੀਕਲ ਅਫਸਰ ਡਾ. ਸਪਨਾ ਰਾਜ ਦੀ ਦੇਖ ਰੇਖ ਹੇਠ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸੰਬੋਧਨ ਕਰਦਿਆਂ ਡਾ. ਸਪਨਾ ਰਾਜ ਨੇ ਦੱਸਿਆ ਮਲੇਰੀਆਂ ਬੁਖਾਰ ਮਾਦਾ ਐਨਾਫਲਾਈਜ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਲਈ ਸਾਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ ਅਤੇ ਘਰਾਂ ਦੀਆ ਛੱਤਾਂ ਉੱਪਰ ਪਏ ਫਟੇ ਪੁਰਾਣੇ ਟਾਇਰਾਂ ਵਿੱਚ ਪਾਣੀ ਖੜਾ ਨਹੀ ਹੋਣ ਦੇਣਾ ਚਾਹੀਦਾ ਅਤੇ ਘਰ ਵਿੱਚ ਲੱਗੇ ਕੂਲਰਾਂ ਅਤੇ ਏ.ਸੀ. ਦੀ ਹਫਤੇ ਵਿੱਚ ਇੱਕ ਵਾਰ ਸਫਾਈ ਜਰੂਰ ਕਰਨੀ ਚਾਹੀਦੀ ਹੈ ਤਾਂ ਜੋ ਮਲੇਰੀਆ ਬੁਖਾਰ ਦੇ ਮੱਛਰਾਂ ਨੂੰ ਪੈਦਾ ਹੋਣ ਤੋ ਰੋਕਿਆ ਜਾ ਸਕੇ।
ਇਸ ਮੌਕੇ ਡਾ. ਵੈਦ ਜੁਗਰਾਜ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਐਸ.ਆਈ, ਰਸਾਲ ਸਿੰਘ ਐਲ.ਟੀ, ਹਰਜਿੰਦਰ ਕੌਰ ਏ.ਐਨ.ਐਮ, ਰਾਜਵਿੰਦਰ ਸਿੰਘ ਫਾਰਮਾਸਿਸਟ, ਸੁਰਜੀਤ ਸਿੰਘ, ਜਗਜੀਤ ਸਿੰਘ ਅਤੇ ਪਿੰਡ ਦੇ ਵਿਅਕਤੀਆ ਨੇ ਹਿੱਸਾ ਲਿਆ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply