21 ਜੂਨ ਅੰਤਿਮ ਅਰਦਾਸ ‘ਤੇ ਵਿਸ਼ੇਸ਼

ਮੇਰੇ ਵੱਡੇ ਵੀਰ ਸ੍ਰ. ਹਰਜੀਤ ਸਿੰਘ ਬੇਦੀ ਉਸ ਵੇਲੇ ਇਸ ਸੰਸਾਰ ਵਿੱਚ ਪ੍ਰਵੇਸ਼ ਕਰਦੇ ਹਨ ਜਦੋਂ ਦੇਸ਼ ਦੇ ਅਜ਼ਾਦ ਹੋਣ ਦੀਆਂ ਅਤੇ ਪੰਜਾਬ ਦੀ ਵੰਡ ਦੀਆਂ ਤਿਆਰੀਆਂ ਹੋ ਰਹੀਆਂ ਸਨ 1946 ਵਿਚ ਜਨਮੇ ਸ੍ਰ. ਹਰਜੀਤ ਸਿੰਘ ਬੇਦੀ ਦੇ ਦਾਦਾ ਬਾਬਾ ਸ਼ੰਕਰ ਸਿੰਘ ਬੇਦੀ ਸੁਤੰਤਰਤਾ ਸੰਗਰਾਮ ਗੁਰਬਾਣੀ ਦੇ ਵਿਆਖਿਆਕਾਰ ਅਤੇ ਸਿੱਖ ਇਤਿਹਾਸ ਦੇ ਗਿਆਤਾ ਮੰਨੇ ਜਾਂਦੇ ਸਨ। ਸਿੰਘ ਸਭਾ ਲਹਿਰ ਵਿੱਚ ਵੀ ਉਨ੍ਹਾਂ ਦੀ ਭੂਮਿਕਾ ਕਾਬਲੇ ਗੌਰ ਰਹੀ ਉਨ੍ਹਾਂ ਦੇ ਇਸ ਪ੍ਰਭਾਵ ਕਰਕੇ ਹੀ ਵੀਰ ਹਰਜੀਤ ਸਿੰਘ ਬੇਦੀ ਤੇ ਪਿਤਾ ਜੀ ਸ਼ਖ਼ਸੀਅਤਾ ਦਾ ਅਤੁਟ ਪ੍ਰਭਾਵ ਸੀ। ਪੰਥ ਦੇ ਮਹਾਨ ਵਿਦਵਾਨ ਬੇਦੀ ਲਾਲ ਸਿੰਘ ਸਾਹਿਤਕਾਰ ਦੀਆਂ ਲਿਖਤਾਂ ਦੇ ਪ੍ਰਭਾਵ ਤੇ ਪ੍ਰੇਰਣਾ ਸਦਕਾ ਸ੍ਰ. ਹਰਜੀਤ ਸਿੰਘ ਬੇਦੀ ਨੇ ਪੰਜਾਬ ਰਾਜ ਬਿਜਲੀ ਬੋਰਡ ਦੀ ਸੇਵਾ ਕਰਦਿਆਂ ਤਿੰਨ ਕਹਾਣੀਆਂ ਦੀਆਂ ਪੁਸਤਕਾਂ ਤੇ ਇੱਕ ਨਿਬੰਧਾ ਦੀ ਪੁਸਤਕ ਦੀ ਰਚਨਾ ਕੀਤੀ। ਤੀਜੀ ਪੀੜੀ ਦੀ ਪੰਜਾਬੀ ਕਹਾਣੀ ਦੇ ਕਹਾਣੀਕਾਰਾਂ ਵਿੱਚ ਕੁਝ ਚੋਣਵੇਂ ਕਹਾਣੀਕਾਰ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਪੁਸਤਕ ਅਸੀਂ ਤੁਹਾਡੇ ਮਹਿਰਮ ਹੋਇ ਵਿੱਚ ਪਹਿਲੀ ਵਾਰ ਸ਼ਾਮਲ ਹੋਏ। ਇਸ ਕਹਾਣੀਆਂ ਦੀ ਪੁਸਤਕ ਵਿੱਚ ਵਰਿਆਮ ਸਿੰਘ ਸੰਧੂ, ਗੁਲ ਚੌਹਾਨ, ਮੁਖਤਾਰ ਗਿੱਲ, ਹਰਪਾਲਜੀਤ ਪਾਲੀ, ਸਿੱਧੂ ਦਮਦਮੀ ਆਦਿ ਸ਼ਾਮਲ ਸਨ। ਉਨ੍ਹਾਂ ਦੀਆਂ ਕਹਾਣੀਆਂ ਸਧਾਰਨ ਮਨੁੱਖ ਦੇ ਦਿਸਦੇ ਤੇ ਅਣਦਿਸਦੇ ਦੁੱਖਾਂ ਨੂੰੰ ਸਮਝਣ ਤੇ ਪੇਸ਼ ਕਰਨ ‘ਤੇ ਬਲ ਦੇਂਦੀਆਂ ਸਨ। ਨਕਸਲਬਾੜੀ ਲਹਿਰ ਨਾਲ ਸਬੰਧਤ ਉਨ੍ਹਾਂ ਦੀਆਂ ਕਹਾਣੀਆਂ ਇਕੋ ਸ਼ਤੀਰੀ ਵਾਲਾ ਕੋਠਾ, ‘ਬਾਬਣ’ ‘ਤੇ ਵਾਛੜ ਬਹੁਤ ਚਰਚਾ ਵਿੱਚ ਰਹੀਆਂ ਖਾੜਕੂ ਲਹਿਰ ਬਾਰੇ ਉਨ੍ਹਾਂ ਦੀ ਕਹਾਣੀ ਪਰਨਾਲੇ, ਦੂਰ ਦਰਸ਼ਨ ਵੱਲੋਂ ਫਿਲਮਾਈ ਤੇ ਕਈ ਵਾਰ ਦਿਖਾਈ ਗਈ।
ਇਸ ਕਹਾਣੀ ਵਿੱਚ ਇਸ ਲਹਿਰ ਪਿੱਛੋ ਕੰਮ ਕਰਦੀ ਲੋਕ ਮਾਨਸਿਕਤਾ ਦੇ ਸੋਚ-ਵਿਹਾਰ ਦੇ ਅਧਾਰਾਂ ਨੂੰ ਅੰਗ-ਸੰਗ ਰੱਖਦੇ ਹੋਏ, ਸ਼ਸਤਰ ਦੇ ਸੱਚ ਅੱਗੇ ਸ਼ਾਸਤਰ ਨੂੰ ਹਾਰਨ ਤੋਂ ਬਚਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਗਈ ਸੀ। ਰਾਜਨੀਤੀ ਦੀ ਸ਼ਤਰੰਜ ਦੀ ਸ਼ਹਿਮਾਤ ਸਧਾਰਨ ਮਨੁੱਖ ਦੇ ਡੋਲ੍ਹੇ ਜਾ ਰਹੇ ਖ਼ੂਨ ਪ੍ਰਤੀ ਭਾਵੁਕ ਰੁਦਨ ਵੀ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਤੋਂ ਛੋਟੇ ਤੇ ਮੇਰੇ ਵੱਡੇ ਵੀਰ ਪ੍ਰੋਫੈਸਰ ਡਾ. ਹਰਚੰਦ ਸਿੰਘ ਬੇਦੀ ਉਨ੍ਹਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨ ਦੀ ਇੱਛਾ ਰਖਦੇ ਹਨ ਤਾਂ ਜੋ ਇਕ ਥਾਂ ਤੇ ਉਨ੍ਹਾਂ ਦੀ ਸਿਰਜਣਾਤਮਕ ਰਚਨਾਂ ਸੰਪਾਦਤ ਕੀਤੀ ਜਾ ਸਕੇ। ਉਨ੍ਹਾਂ ਲੋਕ ਸੰਪਰਕ ਸਹਿਤ ਕਲਾ ਕੇਂਦਰ ਛੇਹਰਟਾ ਸਥਾਪਿਤ ਜਿਸ ਵਿਚ ਸਮਾਜਿਕ ਤੇ ਸਹਿਤਕ ਲੋਕ ਆਪਣੀ ਨਿਵੇਕਲੀ ਭੂਮਿਕਾ ਨਿਭਾਉਂਦੇ ਰਹੇ। ਉਨ੍ਹਾਂ ਨੂੰ ਆਪਣੀਆਂ ਸਮਾਜਿਕ-ਸਭਿਆਚਾਰਕ ਸਰਗਰਮੀਆਂ ਕਰਕੇ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਅਜਿਹੇ ਚੇਤਨ ਤੇ ਗੁਣਵਾਨ ਸਹਿਤਕਾਰ ਦਾ ਇਸ ਸੰਸਾਰਕ ਮੰਚ ਤੋਂ ਚਲੇ ਜਾਣਾ ਨਿਰਸੰਦੇਹ ਪੰਜਾਬੀ ਸਹਿਤ ਲਈ ਦੁਖ ਦਾ ਸੁਬੱਬ ਹੈ। ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣ ਲਈ ਅਸੀਂ ਸਾਰੇ ਉਸ ਦੇ ਪਾਬੰਦ ਹਾਂ।
ਉਹ ਅਜਿਹੇ ਵਿਆਕਤੀ ਸਨ ਜੋ ਸਹਿਜ ਰੂਪ ਵਿਚ ਬਿਨਾਂ ਪ੍ਰਦਰਸ਼ਨ ਕੀਤਿਆਂ ਆਪਣਾ ਕੰਮ ਕਰਦੇ ਰਹਿੰਦੇ ਸਨ ਪਿਛਲੇ ਦਿਨੀਂ ਉਨ੍ਹਾਂ ਦੀ ਸਿਹਤ ਵਿੱਚ ਢਿਲ ਮੱਠ ਚੱਲ ਰਹੀ ਸੀ। ਅਖੀਰ 11 ਜੂਨ 2015 ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। 21 ਜੂਨ ਐਤਵਾਰ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ, ਭਾਈ ਗੁਰਦਾਸ ਹਾਲ, ਟਾਊਨ ਹਾਲ, ਅੰਮ੍ਰਿਤਸਰ ਸ਼ਹਿਰ ਵਿਖੇ 12:00 ਤੋਂ 1:30 ਵਜੇ ਹੋਵੇਗੀ।

ਦਿਲਜੀਤ ਸਿੰਘ ਬੇਦੀ
ਐਡੀ: ਸਕੱਤਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
Punjab Post Daily Online Newspaper & Print Media