
ਬਟਾਲਾ, 21 ਮਈ (ਨਰਿੰਦਰ ਬਰਨਾਲ ) – ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸਬੰਧ ਵਿੱਚ 22 ਪੰਜਾਬ ਬਟਾਲੀਅਨ ਐਨ.ਸੀ.ਸੀ. ਬਟਾਲਾ ਵੱਲੋਂ ਕਰਨਲ ਜਤਿੰਦਰ ਸਿੰਘ ਦੀ ਅਗਵਾਈ ਹੇਠ ਉਦਯੋਗਿਕ ਸਿਖਲਾਈ ਸੰਸਥਾ ਬਟਾਲਾ ਦੀ ਗਰਾਉਂਡ ਵਿੱਚ ਅਤੇ ਸ੍ਰੀ ਬਾਵਾ ਲਾਲ ਸੀਨੀਅਰ ਸਕੈਂਡਰੀ ਸਕੂਲ ਧਿਆਨਪੁਰ ਅਤੇ ਡੀ.ਏ.ਵੀ. ਸੀ.ਸੈ. ਸਕੂਲ ਕਾਦੀਆਂ ਵਿਖੇ ਐੱਨ.ਸੀ.ਸੀ. ਕੈਡਿਟਾਂ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਯੋਗ ਗੁਰੂਆਂ ਵੱਲੋਂ ਐੱਨ.ਸੀ.ਸੀ. ਕੈਡਿਟਾਂ ਨੂੰ ਯੋਗ ਦੇ ਵੱਖ-ਵੱਖ ਆਸਣ ਕਰਾਉਣ ਦੇ ਨਾਲ ਯੋਗ ਦੀ ਸਾਡੇ ਜੀਵਨ ਵਿੱਚ ਮਹੱਤਤਾ ਬਾਰੇ ਵਿਸਥਾਰ ਵਿੱਚ ਦੱਸਿਆ। ਕੈਡਿਟਾਂ ਨੇ ਯੋਗ ਵੱਖ-ਵੱਖ ਆਸਣਾ ਦੇ ਨਾਲ ਕਪਾਲ ਭਾਰਤੀ, ਲੋਮ-ਵਿਲੋਮ, ਪ੍ਰਾਣਾਯਾਮ ਆਦਿ ਆਸਣਾਂ ਨੂੰ ਵੀ ਕੀਤਾ।
ਇਸ ਮੌਕੇ ਕਰਨਲ ਜਤਿੰਦਰ ਸਿੰਘ, ਲੈਫੀਟੀਨੈਂਟ ਕਰਨਲ ਬਲਜੀਤ ਸਿੰਘ ਬਾਜਵਾ, ਸੂਬੇਦਾਰ ਮੇਜਰ ਬਿੱਕਰ ਸਿੰਘ, ਤਹਿਸੀਲਦਾਰ ਰਣਜੀਤ ਸਿੰਘ, ਧਿਆਨਪੁਰ ਮੰਦਰ ਕਮੇਟੀ ਦੇ ਚੇਅਰਮੈਨ ਜਗਦੀਸ਼ ਕੁਮਾਰ, ਡੀ.ਏ.ਵੀ. ਸਕੂਲ ਕਾਦੀਆਂ ਦੇ ਪ੍ਰਿਸੀਪਲ ਸ. ਬੋਪਾਰਾਏ, ਸੂਬੇਦਾਰ ਦਲਬੀਰ ਸਿੰਘ, ਸੂਬੇਦਾਰ ਬਲਜੀਤ ਸਿੰਘ, ਸੂਬੇਦਾਰ ਅਮਰਜੀਤ ਸਿੰਘ, ਏ.ਐੱਨ.ਓ. ਦਿਲਬਾਗ ਸਿੰਘ, ਦਲਜੀਤ ਸਿੰਘ, ਗੁਰਪ੍ਰੀਤ ਕੌਰ, ਗੁਰਮੀਤ ਸਿੰਘ, ਅਤੇਸ਼ ਕੁਮਾਰ ਅਮਰਜੀਤ ਸਿੰਘ, ਗੁਰਵਿੰਦਰ ਸਿਘ, ਮਦਨ ਗੁਪਾਲ, ਬੇਦੀ, ਮੇਡਮ ਰਾਜਵਿੰਦਰ ਕੌਰ, ਭੁਪਿੰਦਰ ਸਿੰਘ ਸੰਧੂ, ਹੌਲਦਾਰ ਕੁਲਵੰਤ ਸਿੰਘ, ਬੀ.ਐੱਚ.ਐੱਮ. ਬਲਬੀਰ ਸਿੰਘ, ਜਗਦੇਵ ਸਿੰਘ, ਬਚਿੱਤਰ ਸਿੰਘ, ਗੁਰਦੇਵ ਸਿੰਘ, ਕੁਲਵੰਤ ਸਿੰਘ, ਜਸਪਾਲ ਸਿੰਘ, ਹੀਰਾ ਲਾਲ, ਸਤਨਾਮ ਸਿੰਘ, ਅਮਨਪ੍ਰੀਤ, ਗਗਨਦੀਪ ਸ਼ਰਮਾਂ, ਹਰਪਾਲ ਸਿੰਘ ਜਸਵੰਤ ਸਿੰਘ, ਭੁਪਿੰਦਰ ਸਿੰਘ, ਸੁਖਦੇਵ ਸਿੰਘ ਨੇ ਵੀ ਯੋਗ ਕੈਂਪ ਦੌਰਾਨ ਭਾਗ ਲਿਆ ਅਤੇ ਯੋਗ ਆਸਣ ਕੀਤੇ।
ਇਸ ਮੌਕੇ ਕਰਨਲ ਜਤਿੰਦਰ ਸਿੰਘ ਨੇ ਐਨ.ਸੀ.ਸੀ. ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਭੱਜ-ਦੌੜ ਦੇ ਸਮੇਂ ਵਿੱਚ ਬਹੁਤ ਸਾਰੇ ਮਨੁੱਖਾਂ ਨੂੰ ਆਪਣੇ ਸਰੀਰ ਪੱਖੋਂ ਕਿਸੇ ਨਾ ਕਿਸੇ ਬਿਮਾਰੀ ਦਾ ਸਾਹਮਣਾ ਕਰ ਪੈ ਰਿਹਾ ਹੈ ਇਸੇ ਲਈ ਮਨੁੱਖੀ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਯੋਗਾ ਅਜੋਕੇ ਸਮੇਂ ਮੁੱਖ ਲੋੜ ਹੈ।ਉਨ੍ਹਾਂ ਕਿਹਾ ਕਿ ਰੋਜ਼ਾਨਾ ਯੋਗਾ ਦਾ ਅਭਿਆਸ ਮਨੁੱਖ ਦੇ ਸਰੀਰ ਨੂੰ ਨਿਰੋਗ ਬਣਾਈ ਰੱਖਣ ਲਈ ਵਧੀਆ ਉਦਮ ਹੈ।ਉਨ੍ਹਾਂ ਕਿਹਾ ਕਿ ਯੋਗਾ ਭਾਰਤੀ ਮੂਲ ਸੰਸਕ੍ਰਿਤੀ ਦੀ ਪਹਿਚਾਣ ਹੈ ਅਤੇ ਸਦੀਆਂ ਤੋਂ ਸਾਡੇ ਰਿਸਿ ਮੁਨੀ ਯੋਗ ਸਾਧਨਾ ਨਾਲ ਸਰੀਰਕ ਅਤੇ ਮਾਨਸਿਕ ਪੱਧਰ ‘ਤੇ ਆਪਣੇ ਆਪ ਨੂੰ ਬਲਵਾਨ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗਾ ਨਾਲ ਤਨ ਨੂੰ ਨਿਰੋਗ ਕਰਨ ਦੇ ਨਾਲ ਮਨ ਦੀ ਸੁੱਧੀ ਵੀ ਕੀਤੀ ਜਾ ਸਕਦੀ ਹੈ ਅਤੇ ਤਣਾਅ ਤੋਂ ਮੁਕਤੀ ਪਾਈ ਜਾ ਸਕਦੀ ਹੈ। ਇਸ ਮੌਕੇ ਕਰਨਲ ਜਤਿੰਦਰ ਸਿੰਘ ਵੱਲੋਂ ਐੱਨ.ਸੀ.ਸੀ. ਕੈਡਿਟਾਂ ਨੂੰ ਟੀ-ਸਰਟਾਂ ਵੰਡੀਆਂ ਗਈਆਂ।
Punjab Post Daily Online Newspaper & Print Media