Saturday, March 21, 2026

ਸਵ: ਹਰਜੀਤ ਸਿੰਘ ਬੇਦੀ ਨੂੰ ਪੰਥਕ, ਰਾਜਨੀਤਕ, ਸਮਾਜਿਕ ਤੇ ਸਾਹਿਤਕ ਹਸਤੀਆਂ ਵਲੋਂ ਸ਼ਰਧਾਂਜਲੀਆਂ

PPN2106201504

ਅੰਮ੍ਰਿਤਸਰ, 21 ਜੂਨ (ਗੁਰਪ੍ਰੀਤ ਸਿੰਘ) – ਪ੍ਰਸਿਧ ਸਮਾਜ ਸੇਵਕ ਤੇ ਉੱਘੇ ਸਾਹਿਤਕਾਰ ਸ: ਹਰਜੀਤ ਸਿੰਘ ਬੇਦੀ ਦੀ ਅੰਤਿਮ ਅਰਦਾਸ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਹੋਈ।ਭਾਈ ਗਗਨਦੀਪ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਵੈਰਾਗਮਈ ਬਾਣੀ ਦਾ ਕੀਰਤਨ ਕੀਤਾ।ਅਰਦਾਸ ਭਾਈ ਕੁਲਵਿੰਦਰ ਸਿੰਘ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।ਉਨ੍ਹਾਂ ਦੀ ਅੰਤਿਮ ਅਰਦਾਸ ‘ਚ ਰਾਜਨੀਤਕ, ਸਮਾਜਿਕ, ਧਾਰਮਿਕ ਸਖਸ਼ੀਅਤਾਂ ਦੇ ਇਲਾਵਾ ਸਾਹਿਤ ਜਗਤ ਦੀਆਂ ਨਾਮਵਰ ਹਸਤੀਆਂ ਤੇ ਵੱਖੁਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੋਏ।
ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ: ਹਰਜੀਤ ਸਿੰਘ ਬੇਦੀ ਨਾਮਵਾਰ ਸਾਹਿਤਕਾਰ ਸਵਰਗਵਾਸੀ ਬੇਦੀ ਲਾਲ ਸਿੰਘ ਦੇ ਸਪੁੱਤਰ, ਡਾ: ਹਰਚੰਦ ਸਿੰਘ ਬੇਦੀ ਤੇ ਸz: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼ੋ੍ਰਮਣੀ ਕਮੇਟੀ ਦੇ ਵੱਡੇ ਭਰਾਤਾ ਸਨ। ਉਨ੍ਹਾਂ ਕਿਹਾ ਕਿ ਜੋ ਤਾਲੀਮ ਪ੍ਰਸਿੱਧ ਕੌਮੀ ਸਾਹਿਤਕਾਰ ਬੇਦੀ ਲਾਲ ਸਿੰਘ ਨੇ ਆਪਣੇ ਬੱਚਿਆਂ ਨੂੰ ਦਿੱਤੀ ਉਸੇ ਤੇ ਚੱਲਦੇ ਹੋਏ ਉਨ੍ਹਾਂ ਸਾਹਿਤ ਜਗਤ ਰਾਹੀਂ ਸਮਾਜ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਸ: ਹਰਜੀਤ ਸਿੰਘ ਬੇਦੀ ਇਕ ਇੰਜੀਨੀਅਰ ਹੋਣ ਦੇ ਨਾਲੁਨਾਲ ਚੰਗੇ ਲੇਖਕ ਵੀ ਸਨ ਤੇ ਉਨ੍ਹਾਂ ਚਾਰ ਵੱਡਮੁੱਲੀਆਂ ਪੁਸਤਕਾਂ ਲਿਖ ਕੇ ਸਾਹਿਤ ਜਗਤ ਅਤੇ ਆਪਣੇ ਪਿਤਾ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਬੇਦੀ ਲਾਲ ਸਿੰਘ ਦੇ ਸਪੁੱਤਰ ਡਾ: ਹਰਚੰਦ ਸਿੰਘ ਤੇ ਸz: ਦਿਲਜੀਤ ਸਿੰਘ ਬੇਦੀ ਪੰਥ ਅਤੇ ਸਮਾਜ ਦੀ ਸੇਵਾ ਆਪਣੀਆਂ ਲਿਖਤਾਂ ਰਾਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਸ: ਦਿਲਜੀਤ ਸਿੰਘ ਬੇਦੀ ਨੂੰ ਬਹੁਤ ਹੀ ਮਹੱਤਵ ਪੂਰਨ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਜੋ ਉਹ ਬਾਖੂਬੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰੀਰਕ ਤੌਰ ਤੇ ਸ: ਹਰਜੀਤ ਸਿੰਘ ਬੇਦੀ ਭਾਵੇਂ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ ਪਰ ਸਾਹਿਤ ਜਗਤ ਦੀ ਜੋ ਸੇਵਾ ਉਹ ਕਰ ਗਏ ਹਨ ਉਸ ਲਈ ਸਦਾ ਹੀ ਸਾਡੇ ਦਰਮਿਆਨ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਵਡਮੁੱਲੀਆਂ ਲਿਖਤਾਂ ਰਾਹੀਂ ਸਮਾਜ ਹਮੇਸ਼ਾਂ ਹੀ ਉਨ੍ਹਾਂ ਨੂੰ ਯਾਦ ਰੱਖੇਗਾ।ਜਥੇਦਾਰ ਅਵਤਾਰ ਸਿੰਘ ਦੇ ਇਲਾਵਾ ਸਵਰਗੀ ਸ: ਹਰਜੀਤ ਸਿੰਘ ਬੇਦੀ ਨੂੰ ਸ: ਇੰਦਰਜੀਤ ਸਿੰਘ ਬਾਸਰਕੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇਹਾਤੀ, ਸz: ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ੋ੍ਰਮਣੀ ਕਮੇਟੀ ਅਤੇ ਡਾ: ਰੂਪ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਸਮੇਂ ਦੀ ਘਾਟ ਹੋਣ ਕਾਰਣ ਬਹੁਤ ਸਾਰੀਆਂ ਨਾਮਵਰ ਹਸਤੀਆਂ ਸ਼ਰਧਾਂਜਲੀ ਭੇਟ ਕਰਨ ਤੋਂ ਰਹਿ ਗਈਆਂ। ਸ: ਹਰਜੀਤ ਸਿੰਘ ਬੇਦੀ ਦੀ ਅੰਤਿਮ ਅਰਦਾਸ ਸਮੇਂ ਸ: ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼ੋ੍ਰਮਣੀ ਕਮੇਟੀ, ਸz: ਪ੍ਰਕਾਸ਼ ਸਿੰਘ ਮਾਨ ਜਨਰਲ ਸਕੱਤਰ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਡਾ: ਰਾਜ ਕੁਮਾਰ ਵੇਰਕਾ ਵਾਈਸ ਚੇਅਰਮੈਨ ਨੈਸ਼ਨਲ ਕਮਿਸ਼ਨ ਆਫ਼ ਸ਼ੈਡਿਊਲਡ ਕਾਸਟ, ਸz: ਤਰਲੋਚਨ ਸਿੰਘ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਵੱਲੋਂ ਸz: ਹਰਪਾਲ ਸਿੰਘ ਚੀਕਾ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਬਾਬਾ ਬਲਬੀਰ ਸਿੰਘ 96 ਕਰੋੜੀ ਮੁਖੀ ਬੁੱਢਾ ਦਲ ਵੱਲੋਂ ਭਾਈ ਭਗਤ ਸਿੰਘ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼ੋ੍ਰਮਣੀ ਕਮੇਟੀ ਅਤੇ ਪ੍ਰਧਾਨ ਇਸਤਰੀ ਅਕਾਲੀ ਦਲ, ਸ: ਗੁਰਚਰਨ ਸਿੰਘ ਗਰੇਵਾਲ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਸ: ਦਿਸ਼ਾ ਦੀਪ ਸਿੰਘ ਅਤੇ ਡਾ: ਤੇਜਵੰਤ ਸਿੰਘ ਮਾਨ ਪ੍ਰਧਾਨ ਕੇਂਦਰੀ ਲੇਖਕ ਸਭਾ ਵੱਲੋਂ ਭੇਜੇ ਸ਼ੋਕ ਮਤੇ ਵੀ ਪੜ੍ਹੇ ਗਏ। ਇਸ ਤੋਂ ਪਹਿਲਾਂ ਬਾਬਾ ਬਲਬੀਰ ਸਿੰਘ ਨਿਹੰਗ ਮੁਖੀ ਬੁੱਢਾ ਦਲ ਸ੍ਰੀ ਅਖੀਡਪਾਠ ਸਾਹਿਬ ਦੇ ਭੋਗ ਸਮੇਂ ਸz: ਦਿਲਜੀਤ ਸਿੰਘ ਬੇਦੀ ਨਾਲ ਸ਼ੋਕ ਪ੍ਰਗਟ ਕਰਕੇ ਆਏ। ਅਖੀਰ ਵਿੱਚ ਡਾ: ਹਰਚੰਦ ਸਿੰਘ ਬੇਦੀ ਨੇ ਸ਼ੋਕ ਸਮਾਗਮ ਵਿੱਚ ਪਹੁੰਚੀਆਂ ਪ੍ਰਸਿੱਧ ਨਾਮਵਰ ਹਸਤੀਆਂ ਤੇ ਗੁਰੂ ਕੀ ਸਾਧ ਸੰਗਤ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਸz: ਹਰਭਜਨ ਸਿੰਘ ਵਕਤਾ ਨੇ ਨਿਭਾਈ। ਗੁਰੂ ਕੇ ਲੰਗਰ ਅਤੁੱਟ ਵਰਤੇ।
ਇਸ ਮੌਕੇ ਨਾਮਵਰ ਹਸਤੀਆਂ ਵਿੱਚ ਸz: ਰਤਨ ਸਿੰਘ ਜੱਫਰਵਾਲ ਮੈਂਬਰ ਸ਼ੋ੍ਰਮਣੀ ਕਮੇਟੀ, ਸz: ਮਨਜੀਤ ਸਿੰਘ ਸਕੱਤਰ, ਸ: ਰਣਜੀਤ ਸਿੰਘ ਤੇ ਸz: ਬਿਜੈ ਸਿੰਘ ਵਧੀਕ ਸਕੱਤਰ, ਸz: ਜਗਜੀਤ ਸਿੰਘ, ਸz: ਜਸਵਿੰਦਰ ਸਿੰਘ ਦੀਨਪੁਰ ਤੇ ਗੁਰਚਰਨ ਸਿੰਘ ਮੀਤ ਸਕੱਤਰ, ਸ: ਸਤਬੀਰ ਸਿੰਘ ਸਾਬਕਾ ਸਕੱਤਰ, ਸ: ਜੋਗਿੰਦਰ ਸਿੰਘ ਅਦਲੀਵਾਲ ਸਕੱਤਰ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਐਂਡ ਮੈਡੀਕਲ ਸਾਇੰਸਿਜ਼, ਸ: ਪ੍ਰਤਾਪ ਸਿੰਘ ਮੈਨੇਜਰ, ਸ: ਜਤਿੰਦਰ ਸਿੰਘ ਐਡੀ: ਮੈਨੇਜਰ, ਸz: ਜਸਵਿੰਦਰ ਸਿੰਘ ਦੀਪ ਇੰਚਾਰਜ, ਸz: ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ, ਸ: ਗੁਰਿੰਦਰ ਸਿੰਘ ਨਿਜੀ ਸਹਾਇਕ, ਸ: ਜਸਪਾਲ ਸਿੰਘ ਮੈਨੇਜਰ, ਸ: ਗੁਰਤਿੰਦਰ ਪਾਲ ਸਿੰਘ ਮੈਨੇਜਰ ਗੁ: ਕੰਧ ਸਾਹਿਬ,ਸ: ਰਜਿੰਦਰ ਸਿੰਘ ਮੈਨੇਜਰ ਗੁ: ਗੁਰੂਸਰ ਸਤਲਾਣੀ,ਸ: ਹਰਭਜਨ ਸਿੰਘ ਮੈਨੇਜਰ ਗੁ: ਲੋਹਗੜ੍ਹ ਦੀਨੇ, ਸ: ਜਗਦੀਸ਼ ਸਿੰਘ ਗੁ: ਬੁਰਜ ਸਾਹਿਬ ਧਾਰੀਵਾਲ, ਸ: ਸੁਬੇਗ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ, ਸ੍ਰੀ ਤਰਨੁਤਾਰਨ ਸਾਹਿਬ, ਸ: ਪ੍ਰਮਜੀਤ ਸਿੰਘ ਮੈਨੇਜਰ ਬੀੜ ਬਾਬਾ ਬੁੱਢਾ ਸਾਹਿਬ, ਡਾ: ਬਲਵੰਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਸ: ਜਤਿੰਦਰ ਸਿੰਘ ਮੰਡ ਸੁਪ੍ਰਿੰਟੈਂਡੈਂਟ ਪੁਲੀਸ, ਸ: ਗੁਰਪ੍ਰੀਤ ਸਿੰਘ ਕਰਨਾਲ, ਸz: ਗੁਰਦੇਵ ਸਿੰਘ ਪੁਰੀ, ਸ: ਸੋਹਨ ਸਿੰਘ ਪੁਰੀ, ਸ: ਅਜੀਤ ਸਿੰਘ, ਸ: ਬਲਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ, ਸ: ਮੁਖਤਾਰ ਸਿੰਘ ਮੈਨੇਜਰ ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ, ਸz: ਹਰਜਿੰਦਰ ਸਿੰਘ ਮੈਨੇਜਰ ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ, ਸz: ਕਰਮਜੀਤ ਸਿੰਘ ਇੰਚਾਰਜ, ਭਾਈ ਅਜਾਇਬ ਸਿੰਘ ਅਭਿਆਸੀ, ਸ: ਸੁਲੱਖਣ ਸਿੰਘ ਮੈਨੇਜਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਸ: ਮਲਕੀਤ ਸਿੰਘ ਬਹਿੜਵਾਲ, ਸ: ਇੰਦਰ ਮੋਹਣ ਸਿੰਘ ‘ਅਨਜਾਣ’, ਸ: ਅਜਾਇਬ ਸਿੰਘ ਸਾਬਕਾ ਮੀਤ ਸਕੱਤਰ, ਕਾਮਰੇਡ ਬਲਦੇਵ ਸਿੰਘ ਵੇਰਕਾ, ਸ: ਸੁਰਜੀਤ ਸਿੰਘ ਰਾਹੀ, ਡਾ: ਧਰਮ ਸਿੰਘ, ਸ: ਹਰਭਜਨ ਸਿੰਘ ਬਾਜਵਾ, ਸz: ਪ੍ਰਕਾਸ਼ ਸਿੰਘ ਮਾਨ ਜਨਰਲ ਸਕੱਤਰ, ਕੇਵਲ ਧਾਲੀਵਾਲ ਪ੍ਰਧਾਨ ਵਿਰਸਾ ਵਿਹਾਰ, ਸz: ਦੀਪ ਦਵਿੰਦਰ ਸਿੰਘ, ਡਾ: ਆਇਆ ਸਿੰਘ, ਸ: ਨਰਿੰਦਰ ਸਿੰਘ ਧੰਜਲ, ਅਕਾਲੀ ਆਗੂ ਟਹਿਲ ਸਿੰਘ, ਗਿਆਨ ਸਿੰਘ, ਸ: ਚਰਨਜੀਤ ਸਿੰਘ ਸ਼ਰਮਾ, ਮਾਸਟਰ ਮਦਨ ਲਾਲ, ਸ: ਮਨਜੀਤ ਸਿੰਘ ਤਹਿਸੀਲਦਾਰ, ਪੱਤਰਕਾਰ ਭਾਈਚਾਰੇ ਵਿਚੋਂ ਸ੍ਰੀ ਦੀਪਕ ਸ਼ਰਮਾ, ਸ: ਅਵਤਾਰ ਸਿੰਘ ਅਹੂਜਾ, ਸ੍ਰੀ ਅਸ਼ੋਕ ਨੀਰ, ਸ: ਸੁਖਵਿੰਦਰਜੀਤ ਸਿੰਘ ਬਹੋੜੂ, ਸ: ਜਸਵੰਤ ਸਿੰਘ ਜੱਸ, ਸ: ਗੁਰਦਿਆਲ ਸਿੰਘ, ਸ: ਨਿਰਮਲ ਸਿੰਘ ਚੌਹਾਨ, ਸ: ਮੋਤਾ ਸਿੰਘ, ਸ੍ਰੀ ਵਿਪਨ ਕੁਮਾਰ, ਜਸਬੀਰ ਸਿੰਘ ਸ’ਗੂ, ਜਸਬੀਰ ਸਿੰਘ ਛੀਨਾ ਅਤੇ ਭਾਰੀ ਗਿਣਤੀ ਵਿਵਿੱਚ ਸੰਗਤਾਂ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply