
ਅਹਿਮਦਗੜ੍ਹ, 21 ਜੂਨ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਮਾਣਕੀ ਵਿਖੇ ਭਾਈ ਧਰਮ ਸਿੰਘ ਗੁਰਮਿਤ ਪ੍ਰਚਾਰ ਟਰੱਸਟ ਵੱਲੋਂ ਗੁਰਬਾਣੀ ਕੰਠ, ਲੰਮੇ ਕੇਸ ਅਤੇ ਦਸਤਾਰ ਮੁਕਾਬਲਿਆਂ ਦਾ ਆਯੋਜਿਨ ਕਰਵਾਇਆ ਗਿਆ।ਇਸ ਦੌਰਾਨ ਵੱਡੀ ਗਿਣਤੀ ਵਿਚ ਬੱਚਿਆਂ ਨੇ ਵੱਖ ਵੱਖ ਮੁਕਾਬਲਿਆਂ ਵਿਚ ਭਾਗ ਲਿਆ।ਨੇ ਵਿਸੇਸ ਤੌਰ ਤੇ ਸਿਰਕਤ ਕੀਤੀ।ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ-ਦਸਤਾਰ ਮੁਕਾਬਲੇ ਵਿਚੋਂ ਹਰਮਨਪ੍ਰੀਤ ਸਿੰਘ ਪਹਿਲੇ, ਗੁਰਤੇਜਵੀਰ ਸਿੰਘ ਦੂਜੇ ਅਤੇ ਜਸਕਰਨ ਸਿੰਘ ਤੀਜੇ ਸਥਾਨ ‘ਤੇ ਰਹੇ।ਜਦਕਿ ਗੁਰਬਾਣੀ ਕੰਠ ਪ੍ਰੀਖਿਆ ਦੀ ਪੰਜਵੀਂ ਵਰਗ ਵਿਚੋਂ ਹਰਸਪ੍ਰੀਤ ਕੌਰ ਨੇ ਪਹਿਲਾ, ਕੁਲਵਿੰਦਰ ਕੌਰ ਨੇ ਦੂਜਾ ਅਤੇ ਹਰਪਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਪਹਿਲੇ ਕੈਟਾਗਿਰੀ ਵਿਚੋਂ ਗੁਰਮੀਤ ਕੌਰ ਨੇ ਪਹਿਲਾ, ਤਰਨਪ੍ਰੀਤ ਸਿੰਘ ਨੇ ਦੂਜਾ, ਇਸਮੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਦੂਜੇ ਵਰਗ ਵਿਚੋਂ ਅਵਨੀਤ ਕੌਰ ਨੇ ਪਹਿਲਾ, ਗਗਨਪ੍ਰੀਤ ਕੌਰ ਨੇ ਦੂਜਾ ਅਤੇ ਹਰਜੋਤ ਸਿੰਘ ਨੇ ਤੀਜੇ ਨੰਬਰ ਤੇ ਰਹੇ।
ਇਸ ਮੌਕੇ ਸ. ਅਜੀਤ ਸਿੰਘ ਚੰਦੂਰਾਈਆਂ ਮੁੱਖ ਸੂਚਨਾ ਕਮਿਸਨਰ, ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ, ਸੰਤ ਜਸਵੀਰ ਸਿੰਘ ਖਾਲਸਾ ਕਾਲਾਮਾਲਾ ਸਾਹਿਬ ਅਤੇ ਸ੍ਰੀ ਹੇਮਕੁੰਟ ਸਾਹਿਬ ਦੇ ਹੈਡ ਗ੍ਰੰਥੀ ਭਾਈ ਜੱਸਾ ਸਿੰਘ ਮਾਣਕੀ ਨੰਬਰਦਾਰ ਭਗਵਾਨ ਸਿੰਘ ਮਾਣਕੀ, ਕੁਲਵੰਤ ਸਿੰਘ ਢਿਲੋਂ, ਡਾ. ਮਾਘ ਸਿੰਘ, ਮਿਸਤਰੀ ਸੁਖਦੇਵ ਸਿੰਘ, ਨਿਰਭੈ ਸਿੰਘ ਖਾਲਸਾ, ਆੜਤੀਆ ਜਗਤਾਰ ਸਿੰਘ ਮਾਣਕੀ, ਬਲਦੇਵ ਸਿੰਘ, ਅਮਰਜੀਤ ਸਿੰਘ ਲੋਹਟਬੱਦੀ, ਬਲਬੀਰ ਸਿੰਘ ਕਿਲ੍ਹੇ ਵਾਲੇ, ਸਾਬਕਾ ਸਰਪੰਚ ਜੋਰਾ ਸਿੰਘ ਮਾਣਕੀ, ਖਜਾਨਚੀ ਗੁਰਮੇਲ ਸਿੰਘ, ਤਰਲੋਚਨ ਸਿੰਘ, ਗਿਆਨੀ ਬਲਵਿੰਦਰ ਸਿੰਘ, ਬਲਦੇਵ ਸਿੰਘ ਗੁਆਰਾ ਪ੍ਰਧਾਨ ਗੁਰਦੁਆਰਾ ਹਾਅ ਦਾ ਨਾਅਰਾ, ਜਥੇਦਾਰ ਬਹਾਦਰ ਸਿੰਘ ਚੁਹਾਣੇ ਆਦਿ ਹਾਜਰ ਸਨ।
Punjab Post Daily Online Newspaper & Print Media