Saturday, April 25, 2026

ਵੀਰ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਨੇ ਸ਼ਹੀਦ ਭਾਈ ਜਸਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਭੋਗ ਸਮੇਂ ਵੀ ਦਰਦ ਵੰਢਾਉਣ ਦੀ ਥਾਂ, ਹੁੰਦੀ ਰਹੀ ਆਪਸੀ ਖਿਚੋਤਾਨ – ਨਰਵੀਰ ਸਿੰਘ

PPN2106201506

ਅਹਿਮਦਗੜ੍ਹ, 21 ਜੂਨ (ਭੱਟ) – ਬੀਤੇ ਦਿਨੀਂ ਜੰਮੂ ਵਿਖੇ ਪੁਲਿਸ ਦੁਆਰਾ ਚਲਾਈ ਗਈ ਗੋਲੀ ਵਿਚ ਸ਼ਹੀਦ ਹੋਏ ਭਾਈ ਜਸਜੀਤ ਸਿੰਘ ਜੰਮੂ ਦੇ ਪਰਿਵਾਰ ਨੂੰ ਦਿਲਾਸਾ ਦੇਣ ਅਤੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਦੇ ਵਾਅਦੇ ਲਈ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਦੇ ਮੁੱਖ ਸੇਵਾਦਾਰ ਅਤੇ ਸਿਰਮੌਰ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਨੇ ਸ਼ਹੀਦ ਭਾਈ ਜਸਜੀਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਉਪਰੰਤ ਪੰਜਾਬ ਵਾਪਸੀ ਦੌਰਾਨ ਸੰਦੌੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਰੂਪ ਦੀ ਸਿੱਖ ਵਿਰੋਧੀ ਜਥੇਬੰਦੀਆਂ ਦੁਆਰਾ ਕੀਤੀ ਗਈ ਬੇਅਦਬੀ ਅਤੇ ਉਸ ਪ੍ਰਤੀ ਰੋਸ ਦਰਸਾਏ ਜਾਣ ਸਮੇਂ ਪੁਲਿਸ ਵੱਲੋਂ ਸਿੱਖ ਨੌਜਵਾਨਾਂ ‘ਤੇ ਕੀਤੀ ਗਈ ਭਾਰੀ ਗੋਲੀ ਬਾਰੀ ਵਿਚ ਸ਼ਹੀਦ ਹੋਏ ਭਾਈ ਜਸਜੀਤ ਸਿੰਘ (ਜੰਮੂ) ਦੀ ਸਹੀਦੀ ਤੇ ਸਿੱਖ ਕੌਮ ਦੇ ਚੜ੍ਹਦੀ ਕਲਾ ਨੂੰ ਬਰਕਰਾਰ ਰੱਖਣ ਲਈ ਅਤੇ ਮੌਕੇ ਦੀ ਭਾਜਪਾ ਸਰਕਾਰ ਦੀਆਂ ਘੱਟ ਗਿਣਤੀਆਂ ਵਾਲੇ ਧਰਮਾਂ ਦੇ ਲੌਕਾਂ ਪ੍ਰਤੀ ਵਰਤੀਆਂ ਜਾ ਰਹੀਆਂ ਗਲਤ ਨੀਤੀਆਂ ਪ੍ਰਤੀ ਨਿਧੜਕ ਹੋ ਕੇ ਸਿੰਘ ਸਹੀਦੀਆਂ ਦੇਣ ਨੂੰ ਹਰ ਦਮ ਤੱਤਪਰ ਹਨ।ਵੀਰ ਖਾਲਸਾ ਨੇ ਕਿਹਾ ਕਿ ਸਹੀਦ ਸਿੰਘ ਦਾ ਕੌਮ ਲਈ ਨਿਛਾਵਰ ਹੋਣਾ ਅਤੇ ਸਮੁੱਚੇ ਪਰਿਵਾਰ ਦਾ ਸਿੱਖ ਪੰਥ ਵਿਚ ਅਹਿਮ ਅਸਥਾਨ ਹੈ ।
ਉਨ੍ਹਾਂ ਕਿਹਾ ਕਿ ਭਾਈ ਜਸਜੀਤ ਸਿੰਘ ਦੇ ਪਿਤਾ ਨਰਵੀਰ ਸਿੰਘ ਅਤੇ ਮਾਤਾ ਰਾਜ ਕੌਰ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ ਅਤੇ ਨਿੱਕੀ ਭੈਣ ਤਰਨਜੀਤ ਕੌਰ ਨੂੰ ਆਪਣੇ ਵੀਰ ਦੀ ਸ਼ਹਾਦਤ ਤੇ ਮਾਣ ਹੈ ।ਉਨ੍ਹਾਂ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਸ਼ਹਿਦ ਭਾਈ ਜਸਜੀਤ ਸਿੰਘ ਦਾ ਛੋਟਾ ਭਰਾ ਪਿਛਲੇ 6 ਸਾਲਾਂ ਤੋ ਲਾਪਤਾ ਹੈ ਇਹਨਾਂ ਦੁੱਖਾਂ ਦੇ ਬਾਵਜੂਦ ਵੀ ਸ਼ਹੀਦ ਸਿੰਘ ਦੇ ਦਾਦਾ ਜੀ ਗਿਆਨ ਸਿੰਘ ਦੇ ਘਰ ਇਹ ਪਰਿਵਾਰ ਸਦਾ ਅਕਾਲ ਪੁਰਖ ਪ੍ਰਮਾਤਮਾ ਦੇ ਭਾਣੇ ਅੰਦਰ ਸਦਾ ਚੜ੍ਹਦੀ ਕਲਾ ਵਿਚ ਹੈ।ਵੀਰ ਖ਼ਾਲਸਾ ਨੇ ਦੱਸਿਆ ਕਿ ਆਉਣ ਵਾਲੇ ਪੰਥ ਦੇ ਸਿੰਘਾਂ ਨੂੰ ਪਰਿਵਾਰ ਬੜੀ ਚੜ੍ਹਦੀ ਕਲਾ ਨਾਲ ਮਿਲਦਾ ਹੈ, ਪਰ ਸ਼ਹੀਦ ਸਿੰਘ ਦੇ ਪਿਤਾ ਨਰਵੀਰ ਸਿੰਘ ਨੇ ਆਪਣੇ ਪੁੱਤਰ ਦੀ ਸਹੀਦੀ ਤੇ ਮਾਣ ਕਰਦਿਆਂ ਕਿਹਾ ਕਿ ਉਨਾਂ ਨੂੰ ਅਫ਼ਸੋਸ ਹੈ ਕਿ ਭੋਗ ‘ਤੇ ਆਈਆਂ ਸਰਕਾਰੀ ਅਤੇ ਹੋਰ ਜਥੇਬੰਦੀਆਂ ਉਨਾ ਨੂੰ ਦਿਲਾਸਾ ਦੇਣ ਦੀ ਬਜਾਏ ਆਪਣੀਆਂ ਹੀ ਸਿਆਸੀ ਗੱਲਾਂ ਵਿਚ ਹੀ ਉਲਝੀਆਂ ਰਹੀਆਂ ।ਉਨ੍ਹਾਂ ਪੰਜਾਬ ਸਰਕਾਰ ‘ਤੇ ਵੀ ਰੋਸ ਕਰਦਿਆਂ ਕਿਹਾ ਕਿ ਕਿਸੇ ਵੀ ਨੇਤਾ ਨੇ ਉਨਾਂ ਨਾਲ ਦੁੱਖ ਨਹੀਂ ਵੰਡਾਇਆ। ਇਸ ਮੌਕੇ ਭਾਈ ਬਲਜੀਤ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਕਰਤਾਰ ਸਿੰਘ ਅਲੀਪੁਰ ਖ਼ਾਲਸਾ, ਭਾਈ ਸਾਹਿਬਜੋਤ ਸਿੰਘ, ਲੇਖਕ ਹਰਮਿੰਦਰ ਸਿੰਘ ਭੱਟ, ਭਾਈ ਡੋਗਰ ਸਿੰਘ, ਲਾਡੀ ਅਤੇ ਅਭੀ ਕੁਮਾਰ ਹਾਜਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply