
ਖਾਲੜਾ, 21 ਜੂਨ (ਰਣਬੀਰ ਸਿੰਘ ਗੋਲਣ, ਲਖਵਿੰਦਰ ਸਿੰਘ ਗੋਲਣ) ਥਾਣਾ ਖਾਲੜਾ ਦੀ ਪੁਲਿਸ ਵਲੋਂ 200 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅੱਕਤੀ ਨੰ ਕਾਬੂ ਕੀਤੇ ਜਾਣ ਦੀ ਖਬਰ ਹੈ[ ਮਿਲੀ ਜਾਣਕਾਰੀ ਅਨੁਸਾਰ ਖਾਲੜਾ ਤੋਂ ਥੋੜੀ ਦੂੁਰ ਪੈਂਦੇ ਪਿੰਡ ਨਾਰਲਾ ਤੋਂ ਸਿਧਵਾਂ ਨੂੰ ਜਾ ਰਹੇ ਗੁਰਦੇਵ ਸਿੰਘ ਉਰਫ (ਘੂਆ) ਪੁੁੱਤਰ ਕਾਰਜ ਸਿੰਘ ਕੌਮ ਮਜ਼ਬੀ ਸਿੰਘ ਵਾਸੀ ਖਾਲੜਾ ਦੀ ਜਦ ਏ.ਐਸ.ਆਈ ਮੇਜ਼ਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੁੱਲ ਡਰੇਣ ਮੁਗਲ ਚੱਕ ਨੇੜੇ ਦੌਰਾਨੇ ਗਸ਼ਤ ਰੋਕਿਆ ਤਾਂ ਤਲਾਸੀ ਲੈਣ ‘ਤੇ ਉਸ ਪਾਸੋਂ 200 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਸੂਚਨਾ ਅਨੁਸਾਰ ਪੁਲਿਸ ਵਲੋਂ ਮੁਕੱਦਮਾ ਨੰ. 34 ਮਿਤੀ 20-06-15 ਜੁਰਮ 226185 ਐਨ.ਡੀ.ਪੀ.ਐਸ. ਐਕਟ ਥਾਣਾ ਖਾਲੜਾ ਵਿਖੇ ਦਰਜ਼ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।
ਇਸੇ ਤਰਾਂ ਏ.ਐਸ.ਆਈ ਹਰਦੀਪ ਸਿੰਘ ਨੇ ਨਾਰਲੀ ਡਰੈਨ ‘ਤੇ ਦੋਰਾਨੇ ਗਸ਼ਤ ਗੁਰਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਕੌਮ ਜੱਟ ਸਿੱਖ ਵਾਸੀ ਨਾਰਲੀ ਪਾਸੋਂ 90 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਐਨ.ਡੀ.ਪੀ. ਐਸ ਐਕਟ ਤਹਿਤ ਮੁਕਦਮਾ ਨੰ. 35 ਦਰਜ ਕਰ ਲਿਆ ਹੈ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media