Tuesday, April 28, 2026

ਨਾਇਬ ਸਿੰਘ ਬੁੱਕਣਵਾਲ ਵੱਲੋਂ ਮਾਲੇਰਕੋਟਲਾ ਦੀਆਂ ਉੱਚ ਸ਼ਖਸੀਅਤਾਂ ਨੂੰ ਕਿਤਾਬਾਂ ਭੇਟ

harminder news photo04ਅਹਿਮਦਗੜ੍ਹ 22 ਜੂਨ (ਹਰਮਿੰਦਰ ਸਿੰਘ ਭੱਟ) – ਉੱਘੇ ਪੰਜਾਬੀ ਲੇਖਕ ਅਤੇ ਸਮਾਜ ਸੇਵੀ ਨਾਇਬ ਸਿੰਘ ਬੁੱਕਣਵਾਲ ਨੇ ਮਾਲੇਰਕੋਟਲਾ ਦੀਆਂ ਉੱਚ ਸਖਸ਼ੀਅਤਾਂ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਆਪਣਾ ਕਾਵਿ ਸੰਗ੍ਰਿਹ ‘ਇੰਤਜ਼ਾਰ’ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ, ਐੱਸ.ਡੀ.ਐੱਮ.ਸ੍ਰੀ ਅਮਿਤ ਬੈਂਬੀ,ਡਾ. ਸ.ਗੁਰਵਿੰਦਰ ਸਿੰਘ ਐੱਮ.ਡੀ. ਮਾਲੇਰਕੋਟਲਾ ਨੂੰ ਭੇਟ ਕੀਤਾ। ਇਸ ਸਮੇ ਸਾਰੀਆਂ ਉੱਚ ਸਖਸ਼ੀਅਤਾਂ ਨੇ ਪਿੰਡ ਵਿੱਚ ਫੈਲੇ ਕਾਲੇ ਪੀਲੀਏ ਦੇ ਸਬੰਧ ਵਿੱਚ ਨਾਇਬ ਸਿੰਘ ਬੁੱਕਣਵਾਲ ਅਤੇ ਹੋਰ ਨੋਜਵਾਨਾਂ ਵੱਲੋਂ ਕੀਤੇ ਕੰਮ ਦੀ ਸਲਾਘਾਂ ਕੀਤੀ।ਉਹਨਾਂ ਨਾਇਬ ਸਿੰਘ ਬੁੱਕਣਵਾਲ ਦੀਆਂ ਰਚਨਾਵਾਂ ਦੀ ਵਿਸ਼ੇਸ਼ ਤੌਰ ਤੇ ਪ੍ਰਸ਼ੰਸ਼ਾ ਕੀਤੀ ਅਤੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦੇਣ ਦੀ ਗੱਲ ਆਖੀ ਕਿ ਲੇਖਕ ਦਾ ਕੰਮ ਸਿਰਫ ਲਿਖਣਾ ਹੀ ਨਹੀਂ ਸਗੋਂ ਸਮਾਜ ਦੀ ਸੇਵਾ ਅਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦਾ ਵਿਰੋਧ ਕਰਨਾ ਵੀ ਹੈ। ਇਸ ਸਮੇਂ ਪਿੰਡ ਦੀ ਪੰਚਾਇਤ, ਦੋਵੇ ਸਪੋਰਟਰਸ ਕਲੱਬਾਂ ਦੇ ਅਹੁਦੇਦਾਰ ਅਤੇ ਮੈਂਬਰ, ਗੁਰਦੁਆਰਾ ਪ੍ਰਬੰਧਕ ਕਮੇਟੀ ਅਹੁੱਦੇਦਾਰ ਅਤੇ ਮੈਂਬਰ, ਰਵਿਦਾਸ ਕਮੇਟੀ ਅਹੁੱਦੇਦਾਰ ਅਤੇ ਮੈਂਬਰ ਹਾਜ਼ਰ ਸਨ।ਇਸ ਸਮੇਂ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਜੀ ਦੇ ਪੀ.ਏ. ਸ. ਗੁਰਮੇਲ ਸਿੰਘ ਵੀ ਹਾਜ਼ਰ ਸਨ। ਨਾਇਬ ਸਿੰਘ ਬੁੱਕਣਵਾਲ ਨੇ ਉੱਚ ਸਖਸ਼ੀਅਤਾਂ ਦਾ ਧੰਨਵਾਦ ਕੀਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply