Saturday, August 29, 2026

ਭਾਈ ਧਰਮ ਸਿੰਘ ਚੈਰੀਟੇਬਲ ਟੱਰਸਟ ਨੇ ਸ਼ਹੀਦ ਪ੍ਰੀਵਾਰਾਂ ਨੂੰ ਵੰਡੀ ਮਾਲੀ ਸਹਾਇਤਾ

PPN2306201517

ਅੰਮ੍ਰਿਤਸਰ, 23 ਜੂਨ (ਗੁਰਪ੍ਰੀਤ ਸਿੰਘ) – ਸਥਾਨਕ ਸੁਲਤਾਨਵਿੰਡ ਸਥਿਤ ਭਾਈ ਧਰਮ ਸਿੰਘ ਚੈਰੀਟੇਬਲ ਟੱਰਸਟ ਦੀ ਚੇਅਰਪਰਸਨ ਬੀਬੀ ਸੰਦੀਪ ਕੌਰ ਨੇ ਕਿਹਾ ਹੈ ਕਿ ਸਿੱਖ ਸੰਘਰਸ਼ ਦੇ ਸ਼ਹੀਦ ਸਿੰਘ ਸਿੰਘਣੀਆਂ ਦੇ ਬਜੁੱਰਗਾਂ ਅਤੇ ਮਾਤਾਵਾਂ ਦੀ ਸਹਾਇਤਾ ਕਰਕੇ ਅਸੀਂ ਕੋਈ ਅਹਿਸਾਨ ਨਹੀ ਕਰ ਰਹੇ ਅਤੇ ਬਲਕਿ ਬਣਦਾ ਫਰਜ਼ ਪੂਰਾ ਕਰ ਰਹੇ ਹਾਂ।ਇਹ ਵਿਚਾਰ ਬੀਬੀ ਸੰਦੀਪ ਕੌਰ ਖਾਲਸਾ ਨੇ ਅੱਜ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਹਰ ਮਹੀਨੇ ਦਿੱਤੀ ਜਾਣ ਵਾਲੀ ਮਾਲੀ ਸਹਾਇਤਾ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਟਰੱਸਟ ਪਾਸ ਅਜੇਹੇ 150 ਦੇ ਕਰੀਬ ਬਜੁੱਰਗ ਅਤੇ ਮਾਤਾਵਾਂ ਦੀ ਜਾਣਕਾਰੀ ਮੌਜੂਦ ਹੈ, ਜਿਨ੍ਹਾਂ ਨੂੰ ਜੇਬ ਖਰਚ ਲਈ ਮਾਇਆ ਦੀ ਜਰੂਰਤ ਹੁੰਦੀ ਹੈ, ਜਿਸ ਨੂੰ ਮੁੱਖ ਰੱਖਦਿਆਂ ਸਿੱਖ ਸੰਘਰਸ਼ ਦੇ ਸ਼ਹੀਦ ਸਿੰਘ ਸਿੰਘਣੀਆਂ ਦੇ ਇਨ੍ਹਾਂ ਬਜੁੱਰਗਾਂ ਅਤੇ ਮਾਤਾਵਾਂ ਨੂੰ ਸੇਵਾ ਚੈਰੀਟੇਬਲ ਮਿਸ਼ਨਰੀ ਸੁਸਾਇਟੀ ਟੋਰਾਂਟੋ (ਕਨੇਡਾ) ਵਲੋਂ ਭੇਜੀ ਜਾਂਦੀ ਮਾਲੀ ਸਹਾਇਤਾ ਨਾਲ ਹਰ ਮਹੀਨੇ 3000 ਰੁਪਏ ਪ੍ਰਤੀ ਪਰਿਵਾਰ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ।ਬੀਬੀ ਖਾਲਸਾ ਨੇ ਦੱਸਿਆ ਕਿ ਅਜੇਹੇ ਮਾਤਾਵਾਂ ਅਤੇ ਬਜੁਰਗਾਂ ਨੂੰ ਇਕ ਵਾਰ ਬੁਲਾ ਕੇ ਇਹ ਮਾਲੀ ਮਦਦ ਦਿਤੀ ਜਾਂਦੀ ਹੈ, ਜਿਸ ਨਾਲ ਬੁਜਰਗਾਂ ਨੂੰ ਦਰਪੇਸ਼ ਕਿਸੇ ਹੋਰ ਮੁਸ਼ਕਿਲ ਬਾਰੇ ਵੀ ਜਾਣਕਾਰੀ ਮਿਲ ਜਾਂਦੀ ਹੈ।ਉੇਨ੍ਹਾਂ ਦੱਸਿਆ ਕਿ ਇਸ ਵਾਰ 60 ਪਰਿਵਾਰਾਂ ਨੂੰ 12000 ਹਜਾਰ ਰੁਪਏ ਪ੍ਰਤੀ ਪਰਿਵਾਰ ਮਾਲੀ ਮਦਦ ਅਤੇ ਸ਼ਹੀਦ ਪ੍ਰੀਵਾਰਾਂ ਦੇ 14 ਬੱਚਿਆਂ ਦੀ ਸਕੂਲ ਫੀਸ ਦਿੱਤੀ ਗਈ ਹੈ।ਇਸ ਅਵਸਰ ‘ਤੇੇ ਪੰਥਕ ਮੈਗਜੀਨ ਵੰਗਾਰ ਦੇ ਸੰਪਾਦਕ ਭਾਈ ਬਲਜੀਤ ਸਿੰਘ ਖਾਲਸਾ ਵੀ ਮੌਜੂਦ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply