Friday, November 22, 2024

2005 ਤੋਂ ਪਹਿਲਾਂ ਦੇ ਪੁਰਾਣੇ ਨੋਟਾਂ ਨੂੰ 30 ਜੂਨ ਤੋਂ ਪਹਿਲਾਂ ਬਦਲੋ

Note 500

ਅਹਿਮਦਗੜ੍ਹ, 23 ਜੂਨ (ਹਰਮਿੰਦਰ ਸਿੰਘ ਭੱਟ) – ਰਿਜ਼ਰਵ ਬੈਂਕ ਨੇ 2005 ਤੋ ਪਹਿਲਾਂ ਦੇ ਪੁਰਾਣੇ ਨੋਟਾਂ ਨੂੰ ਹਟਾਉਣ ਲਈ ਲੋਕਾਂ ਨੂੰ ਨੋਟਾਂ ਨੂੰ ਜਾਂ ਤਾਂ ਆਪਣੇ ਬੈਂਕ ਖਾਤੇ ਜਾਂ ਫਿਰ ਕਿਸੇ ਬੈਂਕ ਬਰਾਂਚ ਚ ਬਦਲਵਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਪਹਿਲਾਂ ਇਹਨਾਂ ਨੋਟਾਂ ਨੂੰ ਜਮਾਂ ਕਰਵਾਉਣ ਜਾਂ ਬਦਲਾਉਣ ਦੀ ਸਮਾਂ ਹੱਦ 1 ਜਨਵਰੀ ਸੀ ਪਰ ਬਾਅਦ ਵਿਚ ਇਸ ਨੂੰ ਵਧਾ ਕੇ 30 ਜੂਨ ਕਰ ਦਿੱਤਾ ਗਿਆ ਸੀ। ਵਧੇਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਨ੍ਹਾਂ ਨੋਟਾਂ ਦੇ ਪਿੱਛੇ ਛਾਪੇ ਜਾਣ ਦਾ ਸਾਲ ਅੰਕਿਤ ਨਹੀਂ ਹੈ ਰਿਜ਼ਰਵ ਬੈਂਕ ਨੇ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਸ ਕਦਮ ਪਿੱਛੇ ਮਕਸਦ 2005 ਤੋਂ ਪਹਿਲਾਂ ਦੇ ਨੋਟਾਂ ਨੂੰ ਹਟਾਉਣਾ ਹੈ ਕਿਉਂਕਿ ਉਨ੍ਹਾਂ ਵਿਚ 2005 ਦੇ ਬਾਅਦ ਦੇ ਨੋਟਾਂ ਦੇ ਤੁਲਨਾ ਚ ਸੁਰੱਖਿਅਤ ਫ਼ੀਚਰ ਘੱਟ ਹਨ। ਕੌਮਾਂਤਰੀ ਪੱਧਰ ਤੇ ਵੀ ਪੁਰਾਣੀ ਲੜੀ ਦੇ ਨੋਟਾਂ ਨੂੰ ਹਟਾਉਣ ਦਾ ਚਲਨ ਹੈ।ਰਿਜ਼ਰਵ ਬੈਂਕ ਖੇਤਰੀ ਦਫ਼ਤਰਾਂ ਵਿਚ ਜਨਵਰੀ ਵਿਚ ਖ਼ਤਮ 13 ਮਹੀਨਿਆਂ ਦੀ ਮਿਆਦ ਤੱਕ 2005 ਤੋਂ ਪਹਿਲਾਂ ਦੇ 164 ਕਰੋੜ ਨੋਟ ਛੱਡੇ ਗਏ ਸਨ ਇਨ੍ਹਾਂ ਨੋਟਾਂ ਦੇ ਅੰਕਿਤ ਮੁੱਲ 21750 ਕਰੋੜ ਰੁਪਏ ਹੈ। ਇਨ੍ਹਾਂ ਚ 500 ਅਤੇ 1000 ਦੇ ਨੋਟ ਵੀ ਸ਼ਾਮਲ ਹਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply