
ਅੰਮ੍ਰਿਤਸਰ, 23 ਜੂਨ (ਜਗਦੀਪ ਸਿੰਘ ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਅੰਮ੍ਰਿਤਸਰ ਵੱਲੋਂ ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਦੀ ਅਗਵਾਈ ਵਿੱਚ ਇੱਕ 22 ਮੈਂਬਰੀ ਟੀਮ ਜਿਸ ਵਿਵਿੱਚ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ ਸ਼ਾਮਲ ਸਨ, ਨੇ ਸਿੰਗਾਪੁਰ ਅਤੇ ਇਸ ਦੇ ਆਸੁਪਾਸ ਦੇ ਇਲਾਕਿਆਂ ਦਾ 6 ਦਿਨਾਂ ਵਿਦਿਅਕ ਟੂਰ ਕੀਤਾ ।ਇਸ ਟੂਰ ਦਾ ਮੁੱਖ ਉਦੇਸ਼ ਸਿੰਗਾਪੁਰ ਅਤੇ ਭਾਰਤ ਦੇ ਬੱਚਿਆਂ ਦੇ ਆਪਸੀ ਮੇਲ-ਜੋਲ ਅਤੇ ਇੱਕ ਦੂਜੇ ਦੇ ਸਭਿਆਚਾਰ ਤੋਂ ਜਾਣੂ ਕਰਵਾਉਣਾ ਸੀ । ਡਾ: ਧਰਮਵੀਰ ਸਿੰਘ ਜੋ ਕਿ ਇਸ ਟੂਰ ਦੇ ਇੰਚਾਰਜ ਵੀ ਸਨ, ਨੇ ਦ’ਸਿਆ ਕਿ ਬੱਚਿਆਂ ਨੇ ਟੂਰ ਦੌਰਾਨ ਕਈ ਮਨਮੋਹਕ ਥਾਵਾਂ ਦਾ ਆਨੰਦ ਮਾਨਿਆ।ਉਹ ‘ਯੁਨੀਵਰਸਲ ਸਟੂਡੀਓ ਸਿੰਗਾਪੁਰ’ ਗਏ ਜਿਥੇ ਉਨ੍ਹਾਂ ਕਟਿੰਗ ਐਜ ਝੁਲਿਆਂ ਦਾ ਆਨੰਦ ਮਾਨਿਆ।ਬੱਚੇ ਸਿੰਗਾਪੁਰ ਸਿਟੀ ਵਿੱਚ ਮੈਰੀਲੋਨ ਟਾਵਰ ਗਾਰਡਨ, ਚਾਈਨਾ ਟਾਉਣ, ਅੋਰਚਿਡ ਰੋਡ ਅਤੇ ਬੋਟੈਨਿਕ ਗਾਰਡਨ ਵੀ ਗਏ। ਇਸ ਤੋਂ ਇਲਾਵਾ ਬਵਿੱਚੇ ਸੈਂਟੋਸਾ ਆਈਲੈਂਡ ਵੀ ਗਏ।ਪਾਣੀ ਦੇ ਅੰਦਰ ਦੀ ਦੂਨੀਆਂ ਬੱਚਿਆਂ ਲਈ ਬੜੀ ਖਿਚ ਦਾ ਕੇਂਦਰ ਬਣੀ।ਬੱਚਿਆਂ ਨੇ ਨਾਈਟ ਸਫਾਰੀ ਦੀ ਫੇਰੀ ਵੀ ਲਾਈ ਜਿਸ ਵਿੱਚ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਏਸ਼ੀਅਨ ਜਾਨਵਰ ਵੇਖੇ। ਇਸ ਤੋਂ ਇਲਾਵਾ ਬੱਚਿਆਂ ਨੂੰ ਸਿੰਗਾਪੁਰ ਦੇ ਬੜੇ ਵੱਡੇ ਅਤੇ ਗੁਰਸਿੱਖ ਬਿਜਨਸਮੈਨ ਸ. ਕਰਤਾਰ ਸਿੰਘ ਠੁਕਰਾਲ ਅਤੇ ਸ. ਰਿਖੀਪਾਲ ਸਿੰਘ ਠੁਕਰਾਲ ਨਾਲ ਮੁਲਾਕਾਤ ਕਰਨ ਦਾ ਮੌਕਾ ਵੀ ਮਿਲਿਆ ਜਿਨ੍ਹਾਂ ਨੇ ਬੱਚਿਆਂ ਨੂੰ ਸਿੰਗਾਪੁਰ ਵਿੱਚ ਉੱਚ ਵਿਦਿਆ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ। ਬੱਚਿਆਂ ਨੇ ਇਸ ਜਾਣਕਾਰੀ ਨੂੰ ਬਹੁਤ ਲਾਹੇਵੰਦ ਦੱਸਿਆ।ਸਕੂਲ ਦੇ ਮੈਂਬਰ ਇੰਚਾਰਜ ਸ. ਹਰਮਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਦਿਆ ਦੇ ਨਾਲ-ਨਾਲ ਬੱਚਿਆਂ ਦੀ ਪ੍ਰੁੈਕਟੀਕਲ ਜਾਣਕਾਰੀ ਵਿੱਚ ਵੀ ਵਾਧਾ ਕਰਦਾ ਹੈ ਤਾਂ ਕਿ ਉਹ ਦੁਨੀਆਂ ਭਰ ਦੀ ਜਾਣਕਾਰੀ ਹਾਸਲ ਕਰ ਸਕਣ।
ਪ੍ਰਿੰਸੀਪਲ ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਇਸ ਟੂਰ ਤੋਂ ਜੋ ਜਾਣਕਾਰੀ ਅਤੇ ਸਿਖਿਆ ਪ੍ਰਾਪਤ ਹੋਈ ਹੈ, ਉਹ ਕਿਤਾਬਾਂ ਰਾਹੀ ਨਹੀਂ ਪ੍ਰਾਪਤ ਕੀਤੀ ਜਾ ਸਕਦੀ।ਉਨ੍ਹਾਂ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ, ਮੀਤ ਪ੍ਰਧਾਨ ਸ. ਧੰਨਰਾਜ ਸਿੰਘ, ਆਨਰੇਰੀ ਸੱਕਤਰ ਸ, ਨਰਿੰਦਰ ਸਿੰਘ ਖੁਰਾਨਾ, ਸਥਾਨਕ ਪ੍ਰਧਾਨ ਸ. ਨਿਰਮਲ ਸਿੰਘ ਅਤੇ ਮੈਂਬਰ ਇੰਚਾਰਜ ਸ. ਨਵਪ੍ਰੀਤ ਸਿੰਘ ਦਾ ਇਸ ਟੂਰ ਲਈ ਵੱਡਮੁਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਇਸ ਵਿਦਿਅਕ ਟੂਰ ਵਿੱਚ ਸੀ.ਬੀ.ਐਸ.ਈ. ਦੇ ਡਿਪਟੀ ਡਾਇਰੈਕਟਰ ਡਾ: ਮਨਜੀਤ ਸਿੰਘ, ਡਾ: ਸ਼੍ਰੀਮਤੀ ਅਮਰਪਾਲੀ, ਸੁਪਰਵਾਈਜਰ ਸ਼੍ਰੀਮਤੀ ਮੰਜੂ ਸਪਰਾ ਅਤੇ ਸ਼੍ਰੀਮਤੀ ਵਿਕਟੋਰੀਆ ਵੋਹਰਾ ਅਤੇ ਵੀ ਸ਼ਾਮਲ ਸਨ ।
Punjab Post Daily Online Newspaper & Print Media