ਪਠਾਨਕੋਟ, 25 ਜੂਨ (ਪ.ਪ) – ਡਾ. ਕੁਲਦੀਪ ਸਿੰਘ ਬੱਲ ਡਿਪਟੀ ਡਾਇਰੈਕਟਰ ਬਾਗਬਾਨੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਗਬਾਨਾਂ ਨੂੰ ਬਾਗ ਲਗਾਉਣ ਅਤੇ ਬਾਗਾਂ ਦੀ ਸਾਂਭ ਸੰਭਾਲ ਕਰਨ ਸਬੰਧੀ ਜਾਣਕਾਰੀ ਦੇਣ ਲਈ ਬਾਗਬਾਨੀ ਵਿਭਾਗ ਪਠਾਨਕੋਟ ਵੱਲੋਂ ਪਿੰਡ ਸੁਕਾਲਗੜ੍ਹ ਵਿਖੇ ਬਾਗਬਾਨੀ ਦਾ ਕੈਂਪ ਲਗਾਇਆ ਗਿਆ।ਜਿਸ ਵਿੱਚ ਮਾਹਿਰ ਡਾਕਟਰਾਂ ਵੱਲੋਂ ਕੈਂਪ ਵਿੱਚ ਹਾਜ਼ਰ ਬਾਗਬਾਨਾਂ ਨੂੰ ਜਾਣਕਾਰੀ ਦਿੱਤੀ ਗਈ।
ਡਾ. ਦਰਸ਼ਨ ਪਾਲ ਬਾਗਬਾਨੀ ਵਿਕਾਸ ਅਫ਼ਸਰ ਨੇ ਇਸ ਮੌਕੇ ਵਿਭਾਗ ਵੱਲੋਂ ਬਾਗਬਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਕਿਵੇ ਜਹਿਰ ਤੋਂ ਬਿਨ੍ਹਾਂ ਫਲ ਪਕਾਏ ਜਾ ਸਕਦੇ ਹਨ।ਇਸ ਮੌਕੇ ਡਾ. ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫ਼ਸਰ ਨੇ ਮੰਡੀਕਰਣ ਬਾਰੇ ਜਾਣਕਾਰੀ ਦਿੰਦਿਆ ਬਾਗਬਾਨਾਂ ਨੂੰ ਕਿਹਾ ਕਿ ਉਹ ਆਪਣੀ ਫਸਲ ਦਾ ਆਪ ਮੰਡੀਕਰਨ ਕਰਕੇ ਚੰਗਾ ਪੈਸਾ ਕਮਾ ਸਕਦੇ ਹਨ।ਡਾ. ਅਮਿਤ ਅਸਿਸਟੈਂਟ ਪ੍ਰੋਫੈਸਰ ਕੇ.ਵੀ ਕੇ ਪਠਾਨਕੋਟ ਨੇ ਵੀ ਕੇ.ਵੀ.ਕੇ ਵਿੱਚ ਚੱਲ ਰਹੀਆਂ ਗਤੀਵਿੱਧੀਆਂ ਬਾਰੇ ਦੱਸਿਆ। ਅੰਤ ਵਿੱਚ ਗੁਰਵਿੰਦਰ ਸਿੰਘ ਜਮਾਲਪੁਰ ਅਤੇ ਬਲਵਿੰਦਰ ਸਿੰਘ ਢਿਲੋਂ ਨੇ ਆਏ ਹੋਏ ਮਾਹਿਰਾਂ ਅਤੇ ਬਾਗਬਾਨਾਂ ਦਾ ਧੰਨਵਾਦ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media