Tuesday, March 24, 2026

ਸਿਖਿਆ ਸੰਸਥਾਵਾਂ ਦਲਿਤ ਵਿਦਿਆਰਥੀਆਂ ਦਾ ਸ਼ੋਸਣ ਬੰਦ ਕਰਨ : ਗਿੱਲ

PPN2506201517ਰਈਆ, 24 ਜੂਨ (ਬਲਵਿੰਦਰ ਸੰਧੂ) – ਪੰਜਾਬ ਸਰਕਾਰ ਵੱਲੋਂ ਦਲਿਤ ਵਰਗ ਨੂੰ ਉੱਚਾ ਚੁੱਕਣ ਲਈ ਉਹਨਾਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਸੁਰੂ ਕੀਤੀਆਂ ਗਈਆਂ ਹਨ।ਜਿੰਨਾਂ ਵਿੱਚ ਪੋਸਟ ਮੈਟਰਿਕ ਸਕਾਲਰਸਿੱਪ ਸਕੀਮ ਦਲਿਤ ਵਰਗ ਲਈ ਸੰਜੀਵਨੀ ਦਾ ਕੰਮ ਕਰ ਸਕਦੀ ਹੈ।ਪਰ ਕੁੱਝ ਸਰਮਾਏਦਾਰ ਵਰਗਾਂ ਵੱਲੋਂ ਖੋਲੇ ਗਏ ਵਿਦਿਅਕ ਅਦਾਰੇ ਸਰਕਾਰ ਦੀ ਇਸ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰ ਰਹੇ ਜਿਸ ਕਾਰਨ ਦਲਿਤ ਵਰਗ ਦੇ ਵਿਦਿਆਰਥੀਆਂ ਨੂੰ ਉਚੇਰੀ ਸਿਖਿਆ ਹਾਸਲ ਕਰਨ ਲਈ ਮੁਸ਼ਕਿਲ ਆ ਰਹੀ ਹੈ ।ਅਜਿਹਾ ਹੀ ਇੱਕ ਮਾਮਲਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਭੂਸ਼ਣ ਮੌਡਰਨ ਇੰਸਟੀਚਿਊਟ ਆਫ ਇੰਨਫਾਰਮੈਸ਼ਨ ਐਂਡ ਮੈਨਜਮੈਂਟ ਸ੍ਰੀ ਹਰਗੋਬਿੰਦ ਪੁਰ ਜਿਲਾ ਗੁਰਦਾਸਪੁਰ ਵਿੱਚ ਦਲਿਤ ਵਿਦਿਆਰਥੀਆਂ ਨਾਲ ਉਥੋਂ ਦੀ ਮੈਨਜਮੈਂਟ ਦੇ ਗਲਤ ਵਤੀਰੇ ਅਤੇ ਉਨਾਂ ਕੋਲੋਂ ਯੂਨੀਵਰਸਿਟੀ ਵੱਲੋਂ ਨਿਰਧਾਰਤ ਫੀਸਾਂ ਤੋਂ ਵੱਧ ਫੀਸਾਂ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਡਾਕਟਰ ਬੀ ਆਰ ਅੰਬੇਦਕਰ ਸੰਘਰਸ਼ ਦਲ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਭੂਸ਼ਣ ਮੌਡਰਨ ਇਸਟੀਚਿਊਟ ਵਿੱਚ ਦਲਿਤ ਵਿਦਿਆਰਥੀਆਂ ਨਾਲ ਉਥੋਂ ਦੀ ਮੈਨਜਮੈਂਟ ਵੱਲੋਂ ਦੁਰਵਿਹਾਰ ਕੀਤਾ ਜਾਂਦਾ ਹੈ ਅਤੇ ਇਹ ਅਦਾਰਾ ਸਰਕਾਰ ਦੀਆਂ ਦਲਿਤ ਵਿਦਿਆਰਥੀਆਂ ਦੀ ਭਲਾਈ ਲਈ ਜਾਰੀ ਨੀਤੀਆਂ ਮੁਤਾਬਿਕ ਨਾਂ ਤਾਂ ਦਲਿਤ ਵਿਦਿਆਰਥੀਆਂ ਦੇ ਵਜੀਫਾ ਫਾਰਮ ਭਰਦੀ ਹੈ ਅਤੇ ਨਾਂ ਹੀ ਉਹਨਾਂ ਨੂੰ ਪੋਸਟ ਮੈਟਰਿਕ ਸਕਾਲਰਸਿਪ ਸਕੀਮ ਦਾ ਲਾਭ ਦੇ ਰਿਹਾ ਹੈ ਜਿਸ ਕਾਰਨ ਕਈ ਵਿਦਿਆਰਥੀ ਉੱਚ ਸਿਖਿਆ ਲੈਣ ਤੋਂ ਵਾਂਝੇ ਹੋ ਰਹੇ ਹਨ । ਜੋ ਕਿ ਦਲਿਤ ਵਰਗ ਦੇ ਵਿਦਿਆਰਥੀਆਂ ਨਾਲ ਸਰਾਸਰ ਧੱਕਾ ਹੈ।ਸ੍ਰੀ ਗਿੱਲ ਨੇ ਕਿਹਾ ਕਿ ਇਸ ਸਬੰਧੀ ਅਸੀਂ ਲਿਖਤੀ ਸਿਕਾਇਤ ਐਸ.ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਮਾਨਯੋਗ ਸ੍ਰੀ ਰਾਜੇਸ ਬਾਘਾ ਨੂੰ ਕੀਤੀ ਹੈ ਕਿ ਇਸ ਅਦਾਰੇ ਖਿਲਾਫ ਕਾਰਵਾਈ ਕੀਤੀ ਜਾਵੇ।ਇਸ ਪੂਰੇ ਮਾਮਲੇ ਸਬੰਧੀ ਸੰਸਥਾ ਦੇ ਕਨੂੰਨੀ ਸਲਾਹਕਾਰ ਲੱਖਾ ਸਿੰਘ ਅਜਾਦ ਨੇ ਦੱਸਿਆ ਕਿ ਲਵਲੀ ਯੂਨੀਵਰਸਿਟੀ ਵੱਲੋਂ ਬੀ.ਏ ਦੀ ਫੀਸ 4600ਫ਼ ਰੁਪਏ ਨਿਰਧਾਰਤ ਕੀਤੀ ਗਈ ਹੈ ਪਰ ਉਕਤ ਇੰਸਟੀਚਿਊਟ ਬੱਚਿਆਂ ਕੋਲੋਂ 10500ਫ਼ ਰੁਪਏ ਲੈ ਰਿਹਾ ਹੈ ਅਤੇ ਬੱਚਿਆਂ ਕੋਲੋ ਵਸੂਲ ਕੀਤੀ ਜਾਂਦੀ ਫੀਸ ਦੀਆਂ ਪੂਰੀਆਂ ਰਸੀਦਾਂ ਵੀ ਨਹੀ ਦੇ ਰਿਹਾ।ਇਸ ਇੰਸਟੀਚਿਊਟ ਨੇ ਕਈ ਐਸ.ਸੀ ਬੱਚੇ ਜੋ ਵੱਧ ਫੀਸ ਨਹੀਂ ਭਰ ਸਕੇ।ਉਹਨਾਂ ਨੂੰ ਇਸ ਅਦਾਰੇ ਨੇ ਪ੍ਰੀਖਿਆ ਵਿੱਚ ਬੈਠਣ ਲਈ ਰੋਲ ਨੰਬਰ ਜਾਰੀ ਨਹੀਂ ਕੀਤੇ ਜਿਸ ਕਾਰਨ ਉਹ ਬੱਚੇ ਪ੍ਰੀਖਿਆ ਨਹੀ ਦੇ ਸਕੇ ਉਹਨਾਂ ਪੀੜਿਤ ਬੱਚਿਆਂ ਦੀ ਸਿਕਾਇਤ ਲੈ ਕੇ ਅਸੀਂ ਐਸ.ਸੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ ਬਾਘਾ ਨੂੰ ਉਹਨਾਂ ਦੇ ਦਫਤਰ ਚੰਡੀਗੜ ਵਿੱਚ ਮਿਲ ਕੇ ਲਿਖਤੀ ਸਿਕਾਇਤ ਕੀਤੀ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਚੇਅਰਮੈਨ ਨੇ ਉਕਤ ਅਦਾਰੇ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕਰ ਦਿੱਤੁੇ ਹਨ।
ਇਸ ਮੌਕੇ ਵਫਦ ਵਿੱਚ ਸੁਖਦੇਵ ਸਿੰਘ ਮੰਡਲ ਪ੍ਰਧਾਨ ਨਾਗੋਕੇ, ਅਵਤਾਰ ਸਿੰਘ ਪ੍ਰਧਾਨ ਗੁਰੂ ਨਾਨਕ ਕਲੱਬ ਅਤੇ ਸਵਿੰਦਰ ਸਿੰਘ ਰਾਮ ਪੁਰ ਭੂਤ ਵਿੰਡ ਆਦਿ ਸਾਮਲ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply