Wednesday, September 30, 2026

ਗ਼ਜ਼ਲਗੋ ਖੁਸ਼ਵੰਤ ਕੰਵਲ ਦੀ ਯਾਦ ਵਿੱਚ ਸਮਾਗਮ 28 ਨੂੰ

PPN2506201521ਅੰਮ੍ਰਿਤਸਰ, 25 ਜੂਨ (ਗੁਰਚਰਨ ਸਿੰਘ) – ਨਾਮਵਰ ਗ਼ਜ਼ਲਗੋ ਸ੍ਰੀ ਖੁਸ਼ਵੰਤ ਕੰਵਲ ਜਿਹੜੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸੋਗ ਸਮਾਗਮ ਕੇਦਰੀਂ ਪੰਜਾਬੀ ਲੇਖਕ ਸਭਾ ਅਤੇ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਹੈ। ਸ੍ਰੀ ਕੇਵਲ ਧਾਲੀਵਾਲ, ਦੀਪ ਦਵਿੰਦਰ ਸਿੰਘ ਅਤੇ ਡਾ. ਜਗਦੀਸ਼ ਸਚਦੇਵਾ ਹੋਰਾਂ ਵੱਲੋਂ ਮਿਲੀ ਸਾਝੀ ਜਾਣਕਾਰੀ ਅਨੁਸਾਰ 28 ਜੂਨ ਐਤਵਾਰ ਸ਼ਾਮ 4.00 ਵਜੇ ਸਥਾਨਕ ਵਿਰਸਾ ਵਿਹਾਰ ਦੇ ਸ. ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਹੋਣ ਵਾਲੇ ਇਸ ਸੋਗ ਸਮਾਗਮ ਵਿੱਚ ਸਾਹਿਤਕਾਰ, ਕਲਾਕਾਰ ਅਤੇ ਹੋਰ ਅਦੀਬ ਗ਼ਜ਼ਲਗੋ ਖੁਸ਼ਵੰਤ ਕੰਵਲ ਦੀ ਸ਼ਾਇਰੀ ਅਤੇ ਜੀਵਨ-ਜਾਂਚ ਦੇ ਹਵਾਲੇ ਨਾਲ ਸਰਧਾ ਦੇ ਫੁੱਲ ਭੇਟ ਕਰਨਗੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply