Thursday, April 23, 2026

 ਆਰਟ ਗੈਲਰੀ ਵਿਖੇ 3 ਰੋਜ਼ਾ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ

ਪ੍ਰਦਰਸ਼ਿਤ ਹੋਏ ਫ਼ੋਟੋਗ੍ਰਾਫ਼ਰ ਸੁਰਖਾਬ ਵਲੋਂ ਕੈਮਰਾਬੰਦ ਕੀਤੇ ਕੁਦਰਤੀ ਦ੍ਰਿਸ਼ ਤੇ ਮਨਮੋਹਕ ਨਜ਼ਾਰੇ

PPN2606201501

ਅੰਮ੍ਰਿਤਸਰ, 26 ਜੂਨ (ਪ੍ਰੀਤਮ ਸਿੰਘ) – ਕੁਦਰਤੀ ਦ੍ਰਿਸ਼ਾਂ ਅਤੇ ਮਨਹੋਰ ਨਜ਼ਾਰਿਆਂ ਨੂੰ ਉਜਾਗਰ ਕਰਦੀ 3 ਰੋਜ਼ਾ ਫ਼ੋਟੋ ਪ੍ਰਦਰਸ਼ਨੀ ਦਾ ਅੱਜ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟ ਵਿਖੇ ਉਦਘਾਟਨ ਕੀਤਾ ਗਿਆ। ਦੁਨੀਆ ਭਰ ਵਿੱਚ ਪ੍ਰਸਿੱਧ ਕੈਮਰਾਮੈਨ ਸੁਰਖਾਬ ਸ਼ੌਕੀਨ ਦੁਆਰਾ ਲਗਾਈ ਗਈ ਇਸ ਪ੍ਰਦਰਸ਼ਨੀ ਵਿੱਚ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੇ ਕੁਦਰਤੀ ਨਜ਼ਾਰਿਆਂ ਅਤੇ ਜੀਵਨ ਨਾਲ ਸਬੰਧਿਤ 50 ਦੇ ਕਰੀਬ ਤਸਵੀਰਾਂ ਨੂੰ ਦਰਸਾਇਆ ਗਿਆ ਹੈ।
28 ਜੂਨ ਐਤਵਾਰ ਤੱਕ ਚਲਣ ਵਾਲੀ ਇਸ ਪ੍ਰਦਰਸ਼ਨੀ ਦਾ ਉਦਘਾਟਨ ਸੰਸਥਾ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਰਦਿਆਂ ਕਿਹਾ ਕਿ ਸ੍ਰੀ ਸ਼ੌਕੀਨ ਵੱਲੋਂ ਆਪਣੇ ਕੈਮਰਾ ਵਿੱਚ ਨਜ਼ਰਬੰਦ ਕੀਤੀਆਂ ਗਈਆਂ ਦਿਲਕਸ਼ ਤਸਵੀਰਾਂ ਭਾਰਤ ਦੇ ਜੀਵਨ ਅਤੇ ਦ੍ਰਿਸ਼ਾਂ ਨੂੰ ਬਹੁਤ ਬਰੀਕੀ ਨਾਲ ਪੇਸ਼ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨੀ ਆਰਟ ਗੈਲਰੀ ਵੱਲੋਂ ਉਭਰਦੇ ਹੋਏ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਤਹਿਤ ਪ੍ਰੋਗਰਾਮ ਅਧੀਨ ਲਗਾਈ ਗਈ ਹੈ।
ਸ੍ਰੀ ਸ਼ੌਕੀਨ ਜੋ ਕਿ ਮੁੱਢਲੇ ਤੌਰ ‘ਤੇ ਅਮਰੀਕਾ ਦੇ ਪ੍ਰਮੁੱਖ ਫੋਟੋਗ੍ਰਾਫ਼ਰ ਵਿੱਚ ਆਪਣਾ ਨਾਂਅ ਦਰਜ ਕਰਵਾ ਚੁੱਕੇ ਹਨ, ਨੇ ਕਿਹਾ ਕਿ ਭਾਰਤ ਦੇਸ਼ ਵਿੱਚ ਫ਼ੋਟੋਗ੍ਰਾਫ਼ਰੀ ਕਰਨਾ ਕਿਸੇ ਰੁਮਾਂਚ ਤੋਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਰਹਿੰਦਿਆਂ ਉਨ੍ਹਾਂ ਨੇ ਦੁਨੀਆਂ ਦੇ ਪ੍ਰਸਿੱਧ ਫ਼ੋਟੋਗ੍ਰਾਫਰ ਐਰਿਕ ਪਿਊਆਸਕੀ, ਕ੍ਰਿਸ਼ ਕਾਲੇਨ, ਸ਼ੈਰੋਨ ਸਕੂਸਟਰ ਆਦਿ ਨਾਲ ਕੰਮ ਕਰਕੇ ਜੀਵਨ ਦ ਹਰੇਕ ਪਹਿਲੂ ਨੂੰ ਕੈਮਰੇ ਵਿੱਚ ਨਜ਼ਰਬੰਦ ਕਰਨ ਦੇ ਗੁਣ ਸਿੱਖੇ।
ਵਰਨਣਯੋਗ ਹੈ ਕਿ ਸ੍ਰੀ ਸ਼ੌਕੀਨ ਰੋਚੈਸਟਰ ਇੰਸਟੀਚਿਊਟ ਆਫ਼ ਟੈਕਨਾਲੋਜੀ ਨਿਊਯਾਰਕ ਵਿਖੇ ਫੋਟੋਗ੍ਰਾਫ਼ਰੀ ਦੀ ਮੁੱਢਲੀ ਵਿੱਦਿਆ ਹਾਸਲ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਇੰਸਟੀਚਿਊਟ ਵੱਲੋਂ ਭਾਰਤ ਦੇ ਭੂਗੋਲ ਵਿਸ਼ੇ ‘ਤੇ ਅਹਿਮ ਕੰਮ ਕਰਨ ਸਦਕਾ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਹ ਅਮਰੀਕਾ ਅਤੇ ਕੈਨੇਡਾ ਵਿੱਚ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਲਗਾ ਚੁੱਕੇ ਹਨ।ਇਸ ਮੌਕੇ ਆਰਟ ਗੈਲਰੀ ਦੇ ਆਨਰੇਰੀ ਸਕੱਤਰ ਪੀ. ਐੱਸ. ਗਰੋਵਰ, ਵਿੱਤ ਸਕੱਤਰ ਏ. ਐੱਸ. ਚਮਕ, ਡਾ. ਗੋਪਾਲ ਕਰੋਧੀਵਾਲ, ਓ. ਪੀ. ਵਰਮਾ, ਸੁਖਪਾਲ ਸਿੰਘ ਤੇ ਹੋਰ ਸਖਸ਼ੀਅਤਾਂ ਮੌਜ਼ੂਦ ਸਨ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply