Wednesday, September 30, 2026

ਮੰਤਰੀ ਅਨਿਲ ਜੋਸ਼ੀ ਨੇ ਕੀਤਾ ਵਿਜੇ ਨਗਰ ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ

5 ਨਵੇਂ ਬਿਜਲੀ ਦੇ ਟ੍ਰਾਂਸਫਾਰਮਰਾਂ ਦੀ ਸਪਲਾਈ ਵੀ ਕੀਤੀ ਸ਼ੁਰੂ

PPN2606201508

ਅੰਮ੍ਰਿਤਸਰ, 26 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 12 ਬਟਾਲਾ ਰੋਡ ਸਥਿਤ ਵਿਜੇ ਨਗਰ ਵਿਖੇ ਨਵੇਂ ਟਿਊਬਵੈਲ ਦਾ ਉੱਧਘਾਟਨ ਕੀਤਾ ਅਤੇ ਨਾਲ ਹੀ ਵਾਰਡ ਵਿਚ ਲਗਾਏ ਗਏ 5 ਨਵੇਂ ਬਿਜਲੀ ਦੇ ਟ੍ਰਾਂਸਫਾਰਮਰਾਂ ਦੀ ਸਪਲਾਈ ਸ਼ੁਰੂ ਕੀਤੀ।ਇਸ ਮੋਕੇ ਤੇ ਸ਼੍ਰੀ ਅਨਿਲ ਜੋਸ਼ੀ ਨੇ ਦੱਸਿਆ ਕਿ ਇਸ ਇਲਾਕੇ ਦੇ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਆ ਰਹੀ ਸੀ ਅਤੇ ਨਾਲ ਹੀ ਇਲਾਕੇ ਵਿਚ ਬਿਜਲੀ ਦੀ ਵੋਲਟੇਜ ਬਹੁਤ ਵੱਧ-ਘੱਟ ਹੋਣ ਦੀ ਸਮਸਿਆ ਸੀ।ਇਲਾਕਾ ਨਿਵਾਸੀਆਂ ਨੂੰ ਆ ਰਹੀ ਇਸ ਸਮੱਸਿਆ ਦਾ ਨਿਪਟਾਰਾ ਕਰਨ ਲਈ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਜਿਥੇ ਜਰੂਰਤ ਹੈ ਉਥੇ ਨਵੇਂ ਟ੍ਰਾਂਸਫਾਰਮਰ ਲਗਾਉਣ ਅਤੇ ਹੋਰ ਬਿਜਲੀ ਵਿਭਾਗ ਦੇ ਸੰਬੰਧਿਤ ਆ ਰਹੀਆਂ ਮੁਸ਼ਕਿਲਾਂ ਦਾ ਜਲਦ ਤੋ ਜਲਦ ਨਿਪਟਾਰਾ ਕਰਨ ਲਈ ਕਿਹਾ ਗਿਆ ਸੀ ਅਤੇ ਅੱਜ ਇਸ ਸਮਸਿਆ ਦਾ ਪੂਰਨ ਤੋਰ ਤੇ ਨਿਪਟਾਰਾ ਕਰਦੇ ਹੋਏ ਇਲਾਕੇ ਵਿਚ ਲਗਾਏ ਗਏ 5 ਨਵੇਂ ਟ੍ਰਾਂਸਫਾਰਮਰਾਂ ਦੀ ਸਪਲਾਈ ਸ਼ੁਰੂ ਕੀਤੀ ਗਈ ਅਤੇ ਨਾਲ ਹੀ ਪਾਣੀ ਦੀ ਆ ਰਹੀ ਸਮਸਿਆ ਦਾ ਹੱਲ ਕਰਦੇ ਹੋਏ ਇਲਾਕੇ ਵਿਚ ਲਗਾਏ ਗਏ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ। ਉਹਨਾਂ ਦਸਿਆ ਕਿ ਵਾਰਡ ਦੇ ਵਿਚ ਲੱਗਭਗ ਵਿਕਾਸ ਦੇ ਸਾਰੇ ਕੰਮ ਹੋ ਚੁਕੇ ਹਨ ਅਤੇ ਜੋ ਬਾਕੀ ਦੇ ਕੁੱਝ ਹੋਰ ਕੰਮ ਰਹਿੰਦੇ ਹਨ ਉਹ ਵੀ ਬਹੁਤ ਜਲਦ ਹੀ ਪੂਰੇ ਕਰਵਾ ਦਿੱਤੇ ਜਾਣਗੇ । ਇਸ ਮੋਕੇ ਤੇ ਸ਼੍ਰੀ ਅਨੁਜ ਸਿੱਕਾ, ਇੰਦਰਜੀਤ ਸਿੰਘ, ਚਰਨਜੀਤ ਸਿੰਘ, ਰਵੀ ਮਹਾਜਨ, ਅਸ਼ਵਨੀ ਮਹਿਰਾ, ਰਾਜ ਕੁਮਾਰ ਭਾਟੀਆ, ਸੁਨੀਲ, ਗੋਪਾਲ, ਰਵੀ ਕਾਂਤ, ਸ਼ੇਖਰ ਭਨੋਟ, ਸ਼ਿਵ ਕਿਸ਼ਨ ਸ਼ਰਮਾ, ਸੁਦੇਸ਼ ਪੁਰੀ, ਰਾਜੇਸ਼ ਮਿਹਤਾ, ਦੀਪਕ ਸਹਿਗਲ ਆਦਿ ਹਾਜਰ ਸਨ ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply