ਅੰਮ੍ਰਿਤਸਰ, 26 ਜੂਨ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਨੈਸ਼ਨਲ ਕੌਂਸਲ ਫ਼ਾਰ ਟੀਚਰ ਐਜ਼ੂਕੇਸ਼ਨ ਦੇ ਸਹਿਯੋਗ ਨਾਲ ਨਵੇਂ ਨਿਯਮਾਂ ਅਨੁਸਾਰ ਸਰੀਰਿਕ ਸਿੱਖਿਆ ਅਧਿਆਪਨ ਦੇ ਨਵੇਂ ਪਾਠ-ਕ੍ਰਮ ਸਬੰਧੀ 3 ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਅਗਾਜ਼ 27 ਜੂਨ ਨੂੰ ਸਵੇਰੇ 10:00 ਵਜੇ ਸੈਮੀਨਾਰ ਹਾਲ ਆਫ਼ ਗਾਂਧੀਅਨ ਭਵਨ ਵਿਖੇ ਕੀਤਾ ਜਾਵੇਗਾ। ਵਰਕਸ਼ਾਪ ਦੀ ਪ੍ਰਧਾਨਗੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਉਦਘਾਟਨ ਡਾ. ਜਸਪਾਲ ਸਿੰਘ ਸੰਧੂ, ਸੈਕ੍ਰੇਟਰੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਨਵੀਂ ਦਿੱਲੀ ਕਰਨਗੇ।
ਵਰਕਸ਼ਾਪ ਦਾ ਮੁੱਖ ਉਦੇਸ਼ ਉਤੱਰ ਭਾਰਤ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਅਧੀਨ ਚੱਲ ਰਹੀਆਂ ਸਰੀਰਿਕ ਸਿੱਖਿਆ ਅਧਿਆਪਨ ਸੰਸਥਾਂਵਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਜਾਗਰੂਕ ਕਰਨਾ ਅਤੇ ਨਵੇਂ ਨਿਯਮਾਂ ਅਨੁਸਾਰ ਪਾਠ-ਕ੍ਰਮ ਬਣਾਉਣ ਲਈ ਉਨ੍ਹਾਂ ਦੇ ਸੁਝਾਅ ਲੈਣੇ ਹੈ। ਵਰਕਸ਼ਾਪ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰ: ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮੌਕੇ ਪ੍ਰੋ: ਸੰਤੋਸ਼ ਪਾਂਡਾ,ਚੇਅਰਮੈਨ, ਨੈਸ਼ਨਲ ਕੌਸਂਲ ਫ਼ਾਰ ਟੀਚਰ ਐਜੂਕੇਸ਼ਨਠ ਸ੍ਰੀ ਅਨਿਲ ਸ਼ੁਕਲਾ ਡਿਪਟੀ ਸੈਕ੍ਰੇਟਰੀ (ਐਨ.ਸੀ.ਟੀ.ਈ.), ਪz.ੋਫੈਸਰ ਜਤਿਨ ਸੋਨੀ, ਵਾਈਸ ਚਾਂਸਲਰ (ਗੁਜਰਾਤ ਸਪੋਰਟਸ ਯੂਨੀਵਰਸਿਟੀ), ਪ੍ਰੋਫੈਸਰ ਏ.ਐਮ.ਮੂਰਤੀ, ਵਾਈਸ ਚਾਂਸਲਰ (ਤਾਮਿਲਨਾਡੂ ਯੂਨੀਵਰਸਿਟੀ), ਪ੍ਰੋਫੈਸਰ ਜੀ.ਐਲ.ਖੰਨਾ,ਡੀਨ (ਮਾਨਵ ਰਚਨਾ ਇੰਟਰਨੈਸ਼ਨਲ ਯੂਨੀਵਰਸਿਟੀ), ਅਰਜੁਨ ਅਵਾਰਡੀ ਬ੍ਰਿਗੇਡੀਅਰ ਹਰਚਰਨ ਸਿੰਘ ਅਤੇ ਪ੍ਰੋਫੈਸਰ ਸੁਮਨ ਸ਼ਰਮਾ, ਡਾ:ਸੁਸ਼ਮਾ ਗਦਿਆਲ, ਡਾ. ਰਾਜੀਵ ਚੌਧਰੀ, ਡਾ. ਐੱਨ. ਐੱਸ. ਮਾਨ, ਪ੍ਰੋਫੈਸਰ ਨੈਨਾ ਨਿਮਕਰ, ਡਾ. ਕੰਵਲਜੀਤ ਸਿੰਘ ਅਤੇ ਡਾ. ਜੀ. ਐੱਸ. ਕੰਗ ਸ਼ਿਰਕਤ ਕਰਦਿਆਂ ਆਪਣੇ ਕੀਮਤੀ ਵਿਚਾਰ ਪੇਸ਼ ਕਰਨਗੇ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media