Tuesday, March 24, 2026

ਖ਼ਾਲਸਾ ਕਾਲਜ ਵਿੱਚ ਪੁੱਜਿਆ ਮੁੱਕੇਬਾਜ ਤੋਂ ਗੀਤਕਾਰ ਬਣਿਆ ਆਰਿਸ਼ ਸਿੰਘ

ਬਾਲੀਵੁਡ ਦੀ ਬਾਕਸਿੰਗ ‘ਤੇ ਅਧਾਰਿਤ ਪੰਜਾਬੀ ਫ਼ਿਲਮ ਵਿੱਚ ਜਲਦ ਨਜ਼ਰ ਆਉਣਗੇ ਆਰਿਸ਼

‘ਪਾਰਟੀ ਬੰਦ ਕਰੋ’ ਗੀਤ ਬਣਿਆ ਸਰੋਤਿਆਂ ਦੀ ਪਸੰਦ – ਡਾ. ਮਹਿਲ ਸਿੰਘ

PPN2606201510

ਅੰਮ੍ਰਿਤਸਰ, 26 ਜੂਨ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦਾ ਹੋਣਹਾਰ ਵਿਦਿਆਰਥੀ ਅਤੇ ਮੁੱਕੇਬਾਜ ਤੋਂ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਗੀਤਕਾਰ ਬਣਿਆ ਆਰਿਸ਼ ਸਿੰਘ ਆਪਣਾ ਅਗਲਾ ਸਿੰਗਲ ਟਰੇਕ ਪੰਜਾਬੀ ਗਾਣੇ ਦੇ ਸਿਲਸਿਲੇ ਵਿੱਚ ਅੱਜ ਖ਼ਾਲਸਾ ਕਾਲਜ ਪੁੱਜਾ। ਜਿੱਥੇ ਉਸਨੇ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਅਤੇ ਸਰਾਹੇ ਗਏ ਗੀਤ ‘ਪਾਰਟੀ ਬੰਦ ਕਰੋ’ ਦੀ ਕਾਮਯਾਬੀ ਲਈ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਅੰਡਰ ਸੈਕਟਰੀ ਡੀ. ਐੱਸ. ਰਟੌਲ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਪ੍ਰਿੰ: ਡਾ. ਮਹਿਲ ਸਿੰਘ ਨੇ ਇਸ ਮੌਕੇ ਦਰਸ਼ਕਾਂ ਵੱਲੋਂ ਆਰਿਸ਼ ਦੇ ਗਾਏ ਗੀਤ ‘ਪਾਰਟੀ ਬੰਦ ਕਰੋ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਨੌਸ਼ਹਿਰਾ ਪਨੂੰਆਂ ਦਾ ਵਸਨੀਕ ਹੈ ਅਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਾਫ਼ੀ ਸਮੇਂ ਤੱਕ ਬਾਕਸਿੰਗ ਕੋਚ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਬਾਕਸਿੰਗ ਦੀ ਸਿਖਲਾਈ ਲੈ ਕੇ ਰਾਸ਼ਟਰੀ ਪੱਧਰ ‘ਤੇ ਕਈ ਤਮਗੇ ਵੀ ਜਿੱਤ ਚੁੱਕਾ ਹੈ। ਡਾ. ਮਹਿਲ ਸਿੰਘ ਨੇ ਕਿਹਾ ਕਿ ਆਰਿਸ਼ ਆਪਣੇ ਅਗਲੇ ਸਿੰਗਲ ਟਰੇਕ ਪੰਜਾਬ ਗਾਣੇ ਸਬੰਧੀ ਪੰਜਾਬ ਆਇਆ ਹੈ, ਜਿਸਦੀ ਸ਼ੂਟਿੰਗ ਜਲਦ ਹੀ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਮੌਕੇ ਆਰਿਸ਼ ਨੇ ਕਿਹਾ ਕਿ ਉਸਨੂੰ ਬਾਕਸਿੰਗ ਦੇ ਨਾਲ-ਨਾਲ ਗਾਇਕੀ ਦਾ ਵੀ ਬਹੁਤ ਸ਼ੌਕ ਸੀ, ਜਿਸ ਕਾਰਨ ਉਹ ਮੁੰਬਈ ਆਏ ਅਤੇ ਇੱਥੇ ਗਾਇਕੀ ਦੇ ਆਡੀਸ਼ਨ ਵਿੱਚ ਉਨ੍ਹਾਂ ਦੀ ਚੋਣ ਹੋ ਗਈ। ਉਨ੍ਹਾਂ ਦੱਸਿਆ ਕਿ ਜਲਦ ਹੀ ਰਿਲੀਜ਼ ਹੋਣ ਜਾ ਰਹੀ ਪ੍ਰਸਿੱਧ ਅਦਾਕਾਰ ਨੀਲ ਨਿਤੀਨ ਮੁਕੇਸ਼ ਦੀ ਹਿੰਦੀ ਫ਼ਿਲਮ ‘ਇਸ਼ਕੇਰੀਆ’ ਵਿੱਚ 2 ਟਾਈਟਲ ਗੀਤ ਵੀ ਗਾਏ ਹਨ, ਜੋ ਦਰਸ਼ਕਾਂ ਨੂੰ ਖ਼ੂਬ ਪਸੰਦ ਆਉਣਗੇ। ਆਰਿਸ਼ ਨੇ ਕਿਹਾ ਕਿ ਇਸ ਤੋਂ ਇਲਾਵਾ ਬਾਲੀਵੁਡ ਦੀ ਬਾਕਸਿੰਗ ‘ਤੇ ਅਧਾਰਿਤ ਪੰਜਾਬੀ ਫ਼ਿਲਮ ਵਿੱਚ ਵੀ ਜਲਦ ਆਉਣਗੇ। ਕਿਉਂਕਿ ਬਾਕਸਿੰਗ ਉਨ੍ਹਾਂ ਦਾ ਪਹਿਲਾ ਪਿਆਰ ਹੈ ਅਤੇ ਇਸ ਖੇਡ ਨੂੰ ਉਹ ਬਾਲੀਵੁਡ ਵਿੱਚ ਰਹਿੰਦੇ ਹੋਏ ਵੀ ਉਤਸ਼ਾਹਿਤ ਕਰਦੇ ਰਹਿਣਗੇ। ਆਰਿਸ਼ ਨੇ ਕਿਹਾ ਕਿ ਉਹ ਜ਼ਿੰਦਗੀ ਵਿੱਚ ਕਾਮਯਾਬੀ ਦੇ ਸ਼ਿਖਰਾਂ ‘ਤੇ ਪਹੁੰਚਣ ‘ਤੇ ਵੀ ਆਪਣੀ ਜਨਮਭੂਮੀ ਨਾਲ ਜੁੜੇ ਰਹਿਣਗੇ।
ਸ: ਡੀ. ਐੱਸ. ਰਟੌਲ ਨੇ ਆਰਿਸ਼ ਸਿੰਘ ਸਫ਼ਲਤਾ ਲਈ ਸ਼ੁਭਇੱਛਾਵਾਂ ਦਿੰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸ ਤਰ੍ਹਾਂ ਤਰੱਕੀ ਕਰਕੇ ਖ਼ਾਲਸਾ ਕਾਲਜ ਵਿੱਦਿਅਕ ਸੰਸਥਾ ਦਾ ਨਾਂ ਰੌਸ਼ਨ ਕਰਦਾ ਰਹੇਗਾ। ਇਸ ਮੌਕੇ ਕਾਲਜ ਦੇ ਖੇਡ ਇੰਚਾਰਜ ਸ: ਦਲਜੀਤ ਸਿੰਘ, ਕੋਚ ਬਲਜਿੰਦਰ ਸਿੰਘ, ਆਰਿਸ਼ ਸਿੰਘ ਦੇ ਪਿਤਾ ਸ: ਪਰਮਜੀਤ ਸਿੰਘ ਪਨੂੰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply