Wednesday, September 30, 2026

ਸਪੀਡ ਰਾਡਾਰ ਚੈਕਿੰਗ ਨਾਲ ਬਚੀਆਂ ਕਈ ਜਾਨਾਂ- ਕਮਿਸ਼ਨਰ ਪੁਲਿਸ

Jatinder Singh Aulakh

ਅੰਮ੍ਰਿਤਸਰ, 27 ਜੂਨ (ਗੁਰਚਰਨ ਸਿੰਘ) ਪੁਲਿਸ ਕਮਿਸਨਰ ਸ੍ਰ. ਜਤਿੰਦਰ ਸਿੰਘ ਔਲਖ ਆਈ.ਪੀ.ਐਸ ਨੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਸਪੀਡ ਰਾਡਾਰ ਚੈਕਿੰਗ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਗਈਆਂ ਹਨ। ਉਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਬਹੁਤ ਪੁਰਨਾ ਅਤੇ ਇਤਹਾਸਕ ਸ਼ਹਿਰ ਹੈ ਇਸ ਕਰਕੇ ਲੱਖਾ ਦੀ ਤਾਦਾਦ ਵਿੱਚ ਰੋਜਾਨਾ ਲੋਕ ਭਾਰਤ ਦੇ ਕੋਨੇ ਕੋਨੇ ਵਿੱਚੋ ਇਥੇ ਇਤਿਹਾਸਕ ਸਥਾਨਾ ਦੇ ਦਰਸ਼ਨਾ ਲਈ ਬੱਸਾ,ਰੇਲ ਗੱਡੀਆ ਅਤੇ ਆਪਣੇ ਵਹੀਕਲਾ ਤੇ ਆਉਦੇ ਹਨ।ਭੰਡਾਰੀ ਪੁਲ ਤੋ ਲੈ ਕੇ ਅਲਫਾ ਵਨ ਮਾਲ ਤੱਕ ਟਰੈਫਿਕ ਦਾ ਭਾਰੀ ਰਸ਼ ਰਹਿੰਦਾ ਹੈ ਅਤੇ ਅਕਸਰ ਹੀ ਸੜਕ ਪਰ ਹਾਦਸੇ ਹੋ ਜਾਦੇ ਸਨ।ਐਕਸੀਡੈਟਾ ਨੂੰ ਘੱਟ ਕਰਨ ਲਈ ਸਰਕਾਰ ਵੱਲੋ ਭੰਡਾਰੀ ਪੁਲ ਤੋ ਲੈ ਕੇ ਅਲਫਾ ਵਨ ਮਾਲ ਤੱਕ ਐਲੀਵੇਟਿਡ ਪੁਲ ਦਾ ਨਿਰਮਾਨ ਕੀਤਾ ਗਿਆ ਹੈ ਤਾ ਜੋ ਭੰਡਾਰੀ ਪੁਲ ਤੋ ਜਲੰਧਰ ਸਾਇਡ ਨੂੰ ਜਾਣ ਵਾਲੀ ਸਾਰੀ ਟਰੈਫਿਕ ਐਲੀਵੇਟਿਡ ਪੁਲ ਦੇ ਉਪਰੋ ਦੀ ਜਾਵੇ, ਪਰ ਆਮ ਲੋਕਾ ਵੱਲੋ ਐੇਲੀਵੇਟਿਡ ਪੁਲ ਪਰ ਵਹੀਕਲ ਬੜੀ ਤੇਜ ਰਫਤਾਰ ਨਾਲ ਚਲਾਏ ਜਾਦੇ ਹਨ ਜਿਸ ਕਰਕੇ ਪਿਛਲੇ ਕੁਝ ਸਾਲਾ ਵਿੱਚ ਕਈ ਹਾਦਸੇ ਵਾਪਰੇ ਹਨ। ਜਿੰਨਾ ਵਿੱਚ ਕਈ ਵਿਅਕਤੀ ਮਰੇ ਅਤੇ ਜਖਮੀ ਵੀ ਹੋਏ ਹਨ।ਸ੍ਰੀ ਧਰੁਮਨ ਨਿਬਾਂਲੇ ਆਈ.ਪੀ.ਐਸ ਵਧੀਕ ਉਪ ਕਮਿਸ਼ਨਰ ਪੁਲਿਸ, ਟਰੈਫਿਕ ਅੰਮ੍ਰਿਤਸਰ ਦੀ ਸੁਪਰਵੀਜਨ ਅਧੀਨ 1 ਜਨਵਰੀ 2015 ਤੋ ਲੈ ਕੇ ਮਿਤੀ 26.6.15 ਤੱਕ ਟਰੈਫਿਕ ਪੁਲੀਸ ਅੰਮ੍ਰਿਤਸਰ ਵੱਲੋ ਐਲੀਵੇਟਿਡ ਪੁਲ ਪਰ ਸਪੀਡ ਰਡਾਰ ਨਾਲ ਨਾਕਾ ਲਗਾ ਕੇ ਤੇਜ ਰਫਤਾਰ ਵਹੀਕਲਾਂ ਦੇ ਚਲਾਣ 3781 ਕੱਟੇ ਗਏ ਹਨ। ਸਪੀਡ ਰਡਾਰ ਨਾਲ ਚਲਾਣ ਕੱਟਣ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ।ਸਪੀਡ ਰਡਾਰ ਨਾਲ ਚੈਕਿੰਗ ਕਰਨ ਦੇ ਸਿੱਟੇ ਵੱਜੋ ਮਹੀਂਨਾ ਅਕਤੂਬਰ 2014 ਤੋ ਬਾਅਦ ਹੁਣ ਤੱਕ ਕਿਸੇ ਵੀ ਤੇਜ ਰਫਤਾਰ ਵਹੀਕਲ ਦਾ ਐਕਸੀਡੈਟ ਜਾ ਕੋਈ ਵੀ ਜਾਨੀ ਮਾਲੀ ਹੋਣਾ ਨਹੀ ਪਾਇਆ ਗਿਆ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply