Monday, March 23, 2026

ਸ਼ੋ੍ਮਣੀ ਕਮੇਟੀ ਉੱਤਰਾਖੰਡ ਵਿੱਚ ਫਸੇ ਲੋਕਾਂ ਦੀ ਬਿਨਾ ਕਿਸੇ ਭੇਦ ਭਾਵ ਦੇ ਕਰੇਗੀ ਸਹਾਇਤਾ – ਜਥੇ: ਅਵਤਾਰ ਸਿੰਘ

ਉੱਤਰਾਖੰਡ ਵਿੱਚ ਭਾਰੀ ਬਾਰਸ਼ ਕਾਰਣ ਫਸੇ ਲੋਕਾਂ ਲਈ ਭੇਜੀ ਰਾਹਤ ਸਮੱਗਰੀ

PPN2706201512

ਅੰਮ੍ਰਿਤਸਰ, 27 ਜੂਨ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾੁਨਿਰਦੇਸ਼ਾਂ ਅਨੁਸਾਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਤਰਾਖੰਡ ਵਿਖੇ ਗੋਬਿੰਦ ਧਾਮ, ਸ੍ਰੀ ਹੇਮਕੁੰਟ ਸਾਹਿਬ, ਜੋਸ਼ੀ ਮੱਠ ਅਤੇ ਵੱਖੁਵੱਖ ਇਲਾਕਿਆਂ ਵਿਚ ਫਸੀਆਂ ਸੰਗਤਾਂ ਲਈ ਰਾਹਤ ਸਮੱਗਰੀ ਭੇਜੀ ਗਈ। ਇਸ ਰਾਹਤ ਸਮੱਗਰੀ ਵਿੱਚ ਆਟਾ, ਦਾਲਾਂ, ਸੁੱਕਾ ਦੁੱਧ, ਖੰਡ, ਪੱਤੀ, ਚੌਲ, ਦੇਸੀ ਘਿਓ, ਰੀਫਾਇੰਡ, ਪਿਆਜ, ਅਦਰਕ, ਲਸਣ , ਮਿਰਚੁ ਮਸਾਲੇ ਅਤੇ ਹੋਰ ਲੋੜੀਂਦਾ ਸਮਾਨ ਭੇਜਿਆ ਗਿਆ।
ਸ: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਕਮੇਟੀ ਦੇ ਨਿਰਦੇਸ਼ਾਂ ਤੇ ਤੁਰੰਤ ਅਮਲ ਕਰਦਿਆਂ ਇਹ ਰਸਦ ਸ੍ਰੀ ਗੁਰੂ ਰਾਮਦਾਸ ਲੰਗਰ ਤੋਂ ਭੇਜੀ। ਜਥੇਦਾਰ ਅਵਤਾਰ ਸਿੰਘ ਨੇ ਦਫ਼ਤਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਗੁਰੂ ਸਾਹਿਬਾਨ ਵੱਲੋਂ ਦੱਸੇ ਸੇਵਾ ਦੇ ਸਿਧਾਂਤ ਤੇ ਚੱਲਦਿਆਂ ਦੇਸ਼ ਵਿੱਚ ਆਉਣ ਵਾਲੀ ਹਰ ਕੁਦਰਤੀ ਆਫ਼ਤ ਸਮੇਂ ਬਿਨਾਂ ਕਿਸੇ ਭੇਦ ਭਾਵ ਦੇ ਸੇਵਾ ਕਰਦੀ ਰਹੀ ਹੈ। ਇਸ ਵਾਰ ਪਿਛਲੇ ਦੋ ਦਿਨਾਂ ਤੋਂ ਉੱਤਰਾਖੰਡ ਦੇ ਗੋਬਿੰਦ ਧਾਮ, ਸ੍ਰੀ ਹੇਮਕੁੰਟ ਸਾਹਿਬ ਤੇ ਹੋਰ ਇਲਾਕਿਆਂ ਵਿੱਚ ਹੋਈ ਭਾਰੀ ਬਾਰਸ਼ ਕਾਰਣ ਪੁੱਲ ਟੁੱਟ ਜਾਣ ਅਤੇ ਸੜਕ ਮਾਰਗ ਬੰਦ ਹੋਣ ਕਾਰਣ ਓਥੇ ਫਸੀਆਂ ਸੰਗਤਾਂ ਲਈ ਸੁੱਕੀ ਰਸਦ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਰਸਦ ਸ਼ੋ੍ਰਮਣੀ ਕਮੇਟੀ ਵੱਲੋਂ ਭੇਜੀ ਟੀਮ ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੀਤ ਮੈਨੇਜਰ ਸ: ਹਰਪ੍ਰੀਤ ਸਿੰਘ, ਸz: ਬਲਵਿੰਦਰ ਸਿੰਘ ਗੁਰਦੁਆਰਾ ਇੰਸਪੈਕਟਰ ਤੇ ਸz: ਹਰਭਿੰਦਰ ਸਿੰਘ ਇੰਚਾਰਜ ਲੰਗਰ ਅਤੇ ਹੋਰ ਸਟਾਫ਼ ਨਾਲ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਟੀਮ ਜੋਸ਼ੀ ਮੱਠ ਵਿਖੇ ਕੈਂਪ ਲਗਾ ਕੇ ਲੰਗਰ ਤਿਆਰ ਕਰਕੇ ਬਿਨਾ ਕਿਸੇ ਭੇਦ ਭਾਵ ਦੇ ਸਰਬੱਤ ਸੰਗਤਾਂ ਨੂੰ ਛਕਾਏਗੀ । ਉਨ੍ਹਾਂ ਕਿਹਾ ਕਿ ਇਹ ਟੀਮ ਓਥੇ ਜਾ ਕੇ ਸਾਰੀ ਸਥਿਤੀ ਦਾ ਜਾਇਜਾ ਲੈ ਕੇ ਦਫ਼ਤਰ ਸ਼ੋ੍ਰਮਣੀ ਕਮੇਟੀ ਵਿਖੇ ਆਪਣੀ ਰੀਪੋਰਟ ਭੇਜੇਗੀ। ਇਸ ਉਪਰੰਤ ਲੋੜ ਅਨੁਸਾਰ ਜੇ ਉਥੇ ਫਸੀਆਂ ਸੰਗਤਾਂ ਲਈ ਬੱਸਾਂ ਦਾ ਪ੍ਰਬੰਧ ਕਰਨਾ ਪਵੇ, ਡਾਕਟਰੀ ਸਹਾਇਤਾ ਹੋਵੇ ਜਾਂ ਫਿਰ ਹੋਰ ਕੈਂਪ ਲਗਾ ਕੇ ਲੰਗਰ ਦਾ ਪ੍ਰਬੰਧ ਹੋਵੇ ਸ਼ੋ੍ਰਮਣੀ ਕਮੇਟੀ ਵੱਲੋਂ ਹਰ ਤਰ੍ਹਾਂ ਨਾਲ ਸੰਗਤਾਂ ਦੀ ਲੋੜ ਅਨੁਸਾਰ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਲੋੜ ਅਨੁਸਾਰ ਸ਼ੋ੍ਰਮਣੀ ਕਮੇਟੀ ਵੱਲੋਂ ਹੋਰ ਟੀਮਾਂ ਵੀ ਭੇਜੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਨੇ ਸਦਾ ਹੀ ਕੁਦਰਤੀ ਆਫ਼ਤਾਂ ਸਮੇਂ ਧਰਮੁਕਰਮ ਅਨੁਸਾਰ ਲੋਕਾਂ ਦੀ ਸੇਵਾ ਕੀਤੀ ਹੈ।ਫਿਰ ਚਾਹੇ ਗੁਜਰਾਤ ਅਤੇ ਨੇਪਾਲ ਦੇ ਭੂਚਾਲ, ਅੰਡੇਮਾਨੁਨਿੱਕੋਬਾਰ ਦੀ ਸੁਨਾਮੀ ਜਾਂ ਜੰਮੂੁਕਸ਼ਮੀਰ ਵਿੱਚ ਆਏ ਭਿਆਨਕ ਹੜ੍ਹ ਹੋਣ, ਇਹ ਸੰਸਥਾ ਸਦਾ ਹੀ ਤੱਤਪਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਲੇਹ ਲਦਾਖ ਅਤੇ ਉੱਤਰਾਖੰਡ ਵਿੱਚ ਬੱਦਲ ਫਟਣ ਕਾਰਣ ਹੋਏ ਨੁਕਸਾਨ ਸਮੇਂ ਸ਼ੋ੍ਰਮਣੀ ਕਮੇਟੀ ਨੇ ਵੱਧ ਚੜ੍ਹਕੇ ਸਹਾਇਤਾ ਕੀਤੀ ਸੀ ਅਤੇ ਹੁਣ ਵੀ ਪਹਿਲ ਦੇ ਅਧਾਰ ਤੇ ਓਥੇ ਟੀਮ ਭੇਜ ਕੇ ਬਾਰਸ਼ ਵਿੱਚ ਫਸੇ ਲੋਕਾਂ ਲਈ ਲੰਗਰ ਦੀ ਰਸਦ ਭੇਜੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਮੇਰੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਜੋਦੜੀ ਹੈ ਕਿ ਉਹ ਉੱਤਰਾਖੰਡ ਦੇ ਵੱਖੁਵੱਖ ਇਲਾਕਿਆਂ ਵਿਚ ਫਸੀਆਂ ਸੰਗਤਾਂ ਦੇ ਅੰਗੁਸੰਗ ਸਹਾਈ ਹੋਣ ਅਤੇ ਹਰ ਕੋਈ ਸਖ਼ਸ਼ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਆਪਣੇ ਘਰ ਸਹੀ ਸਲਾਮਤ ਪਰਤੇ।
ਇਸ ਮੌਕੇ ਸ: ਜਤਿੰਦਰ ਸਿੰਘ ਅਤੇ ਸ: ਬਘੇਲ ਸਿੰਘ ਵਧੀਕ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼ੋ੍ਮਣੀ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਟਾਫ਼ ਹਾਜ਼ਰ ਸੀ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply