
ਖਾਲੜਾ, 28 ਜੂਨ (ਰਣਬੀਰ ਸਿੰਘ ਰਿੰਪਲ, ਲਖਵਿੰਦਰ ਸਿੰਘ ਗੋਲਣ) ਨਿੱਕੀ ਉਮਰ ਵਿੱਚ ਹੀ ਬੱਚਿਆਂ ਨੂੰ ਪਤਿਤਪੁਣੇ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਗੁਰਮਿਤ ਗਿਆਨ ਮਿਸ਼ਨਰੀ ਕਾਲਜ਼ (ਲੁਧਿਆਣਾ) ਦੇ ਕੇਂਦਰ ਡੱਲ ਵੱਲੋਂ ਇਲਾਕੇ ਦੇ ਪਿੰਡਾਂ ਅੰਦਰ ਲਗਾਏ ਜਾ ਰਹੇ ਗੁਰਮਿਤ ਕੈਂਪਾਂ ਦੇ ਤਹਿਤ ਕਸਬਾ ਖਾਲੜਾ ਦੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿੱਖੇ ਗੁਰਦੁਆਰਾ ਪ੍ਰਧਾਨ ਗੋਪਾਲ ਸਿੰਘ ਖਾਲੜਾ ਦੀ ਅਗਵਾਈ ਹੇਠ ਗੁਰਮਿਤ ਕੈਂਪ ਲਗਾਇਆ ਗਿਆ।ਚਾਰ ਦਿਨ ਚੱਲੇ ਇਸ ਕੈਂਪ ਵਿੱਚ ਪ੍ਰਚਾਰਕ ਵੀਰ ਭਾਈ ਕਰਨਬੀਰ ਸਿੰਘ ਨਾਰਲੀ ਵਲੋਂ ਬੱਚਿਆਂ ਦੀਆਂ ਗੁਰਮਿਤ ਕਲਾਸਾਂ ਲਗਾਈਆਂ ਗਈਆਂ।ਜਿਸ ਵਿੱਚ ਧਾਰਮਿਕ ਕਵਿਤਾਵਾਂ, ਪ੍ਰਸ਼ਨ ਉੱਤਰ, ਗੁਰੂ ਸਾਹਿਬਾਨਾ ਦੇ ਨਾਂਅ, ਨਸ਼ਿਆਂ ਨੂੰ ਛੱਡਣ ਲਈ ਭਾਸ਼ਣ ਮੁਕਾਬਲੇ ਅਤੇ ਗੁਰਮਿਤ ਰਹਿਤ ਮਰਿਆਦਾ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸਹਿਯੋਗ ਕਰਨ ਵਾਲੇ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਸਾਰੇ ਕੈਂਪ ਸਬੰਧੀ ਦਿਸ਼ਾ ਨਿਰਦੇਸ਼ ਭਾਈ ਸੰਦੀਪ ਸਿੰਘ ਖਾਲੜਾ ਵੱਲੋਂ ਦਿਤੇ ਗਏ।ਇਸ ਮੌਕੇ ਠੇਕੇਦਾਰ ਬਲਜੀਤ ਸਿੰਘ, ਬਾਪੂ ਕਰਨੈਲ ਸਿੰਘ, ਮੇਜਰ ਸਿੰਘ ਤੇ ਪਾਠੀ ਜੁਗਰਾਜ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ
ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …
Punjab Post Daily Online Newspaper & Print Media