Wednesday, September 30, 2026

 ਆਈ.ਆਈ.ਐਮ ਸਥਾਪਿਤ ਹੋਣ ਨਾਲ ਸਿਖਿਆ ਦੇ ਧੁਰੇ ਵਜੋ ਉਭਰੇਗਾ ਅੰਮ੍ਰਿਤਸਰ- ਗੁਰਪ੍ਰੀਤ ਵਡਾਲੀ

Gurpreet Wadali

ਛੇਹਰਟਾ, 28 (ਪ.ਪ) – ਕੇਂਦਰ ਸਰਕਾਰ ਵਲੋ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਆਈ.ਆਈ.ਐਮ ਦੇ ਸਥਾਪਿਤ ਕੀਤੇ ਜਾਣ ਨਾਲ ਸਮੁੱਚੇ ਪੰਜਾਬ ਖਾਸ ਕਰਕੇ ਮਾਝੇ ਤੇ ਦੋਆਬੇ ਦੇ ਵਿਦਿਆਥੀਆਂ ਵਿੱਚ ਵਿਦਿਅਕ ਚੇਤਨਾ ਪ੍ਰਚੰਡ ਹੋਵੇਗੀ ਤੇ ਰੋਜਗਾਰ ਦੇ ਅਨੇਕਾਂ ਸਾਧਨ ਪੈਦਾ ਹੋਣਗੇ।ਇਹਨਾ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੋਮੀ ਸਕੱਤਰ ਸ. ਗੁਰਪ੍ਰੀਤ ਸਿੰਘ ਵਡਾਲੀ ਨੇ ਪੱਤਰਕਾਰਾ ਨਾਲ ਕੀਤਾ। ਉਨਾ ਕਿਹਾ ਕਿ ਇਸ ਕੇਂਦਰੀ ਉੱਚ ਵਿਦਿਅਕ ਸਸੰਥਾ ਦੇ ਖੁੱਲਣ ਨਾਲ ਜਿਥੇ ਪਹਿਲਾਂ ਵਿਦਿਆਰਥੀਆ ਨੂੰ ਮੈਨੇਜਮੈਂਟ ਦੇ ਕੋਰਸ ਕਰਨ ਲਈ ਦੂਸਰੇ ਰਾਜਾਂ ਵਿੱਚ ਜਾਣਾ ਪੈਦਾ ਸੀ ਹੁਣ ਉਚ ਸਿਖਿਆ ਹਾਸਿਲ ਕਰਨ ਦੇ ਅੰਮ੍ਰਿਤਸਰ ਵਿੱਚ ਵਧੇਰੇ ਮੋਕੇ ਮਿਲਣਗੇ।ਇਸ ਮੋਕੇ ਸਰਬਜੀਤ ਸਿੰਘ ਭੁੱਲਰ, ਪਰਮਪਾਲ ਸਿੰਘ ਵਾਰਿਸ, ਮਨੀਪਾਲ ਸਿੰਘ ਮਾਹਲ, ਅਜੈਪਾਲ ਸਿੰਘ ਮਾਹਲ, ਮਨਜੋਤ ਸਿੰਘ ਸਾਹੀਫਾਰਮ, ਕੰਵਲ ਸੰਧੂ ਆਦਿ ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply